ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਿਵੇਕਲੀ ਪਹਿਚਾਣ ਅਤੇ ਸ਼ਾਨਦਾਰ ਵਜੂਦ ਸਥਾਪਿਤ ਕਰ ਚੁੱਕੇ ਹਨ ਗਾਇਕ ਸੁਰਜੀਤ ਖਾਨ, ਜੋ ਆਪਣੀ ਨਵੀਂ ਐਲਬਮ ਸਰੋਤਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਵਿਚਲੇ ਵੱਖ-ਵੱਖ ਗੀਤਾਂ ਨੂੰ ਪੜਾਅ-ਦਰ-ਪੜਾਅ ਜਲਦ ਹੀ ਜਾਰੀ ਕੀਤਾ ਜਾਵੇਗਾ।
ਸੰਗੀਤ ਨਿਰਮਾਤਾ ਸੀਮਾ ਖਾਨ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਐਲਬਮ ਦਾ ਸੰਗੀਤ ਜੀ ਗੁਰੀ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਬੋਲ ਰਚਨਾ ਕਿੰਗ ਗਰੇਵਾਲ ਦੀ ਹੈ, ਜਿੰਨਾਂ ਵੱਲੋਂ ਹੀ ਸਾਹਮਣੇ ਆਉਣ ਵਾਲੇ ਗਾਣਿਆਂ ਦੇ ਨਿਰਦੇਸ਼ਨ ਜਿੰਮੇਵਾਰੀ ਨੂੰ ਵੀ ਬਾਖ਼ੂਬੀ ਅੰਜ਼ਾਮ ਦਿੱਤਾ ਗਿਆ ਹੈ।
ਪੰਜਾਬੀ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਉਕਤ ਐਲਬਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਉੱਚੀ ਹੇਕ ਦੇ ਮਾਲਕ ਅਤੇ ਬਿਹਤਰੀਨ ਗਾਇਕ ਸੁਰਜੀਤ ਖਾਨ ਨੇ ਦੱਸਿਆ ਕਿ ਸਰੋਤਿਆਂ ਦੁਆਰਾ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇੱਕ ਪੂਰੀ ਐਲਬਮ ਸਾਹਮਣੇ ਲਿਆਂਦੀ ਜਾਵੇ, ਸੋ ਉਨਾਂ ਸਭਨਾਂ ਦੀ ਫਰਮਾਇਸ਼ ਅਨੁਸਾਰ ਸੰਗੀਤਕ ਪ੍ਰੋਜੈਕਟ ਨੂੰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕੁੱਲ ਸੱਤ ਗੀਤ ਸ਼ਾਮਿਲ ਕੀਤੇ ਗਏ ਹਨ, ਜੋ ਵੱਖ-ਵੱਖ ਸੰਗੀਤਕ ਰੰਗਾਂ ਦੀ ਤਰਜ਼ਮਾਨੀ ਕਰਨਗੇ।
- ਐਡਵੈਂਚਰ ਨਾਲ ਭਰਪੂਰ ਹੈ ਤੱਬੂ, ਕਰੀਨਾ ਅਤੇ ਕ੍ਰਿਤੀ ਦੀ ਫਿਲਮ 'ਕਰੂ', ਜਾਣੋ ਪਬਲਿਕ ਨੂੰ ਕਿਵੇਂ ਲੱਗੀ ਫਿਲਮ - Crew X Review
- 'ਮਡਗਾਂਵ ਐਕਸਪ੍ਰੈਸ' ਨੇ 'ਸਵਤੰਤਰ ਵੀਰ ਸਾਵਰਕਰ' ਨੂੰ ਦਿੱਤੀ ਟੱਕਰ, ਦੁਨੀਆ ਭਰ ਦੀ ਕਮਾਈ ਵਿੱਚੋਂ ਮਾਰੀ ਬਾਜ਼ੀ - Madgaon Express vs Veer Savarkar
- ਸ਼ਿਵ ਸੈਨਾ 'ਚ ਸ਼ਾਮਲ ਹੋਏ ਅਦਾਕਾਰ ਗੋਵਿੰਦਾ, ਕਰਿਸ਼ਮਾ ਕਪੂਰ-ਕਰੀਨਾ ਕਪੂਰ ਵੀ ਸ਼ਿੰਦੇ ਗਰੁੱਪ ਨਾਲ ਮਿਲ ਕੇ ਲੜਨਗੀਆਂ ਲੋਕ ਸਭਾ ਚੋਣਾਂ? - Govinda Joined Shiv Sena
ਹਾਲ ਹੀ ਵਿੱਚ ਜਾਰੀ ਹੋਏ ਆਪਣੇ ਟਰੈਕ 'ਅੜੇ ਹੋਏ ਹਾਂ' ਨਾਲ ਸੰਗੀਤਕ ਗਲਿਆਰਿਆਂ ਵਿੱਚ ਮੁੜ ਆਪਣੀ ਧਾਂਕ ਜਮਾਉਣ ਵਿੱਚ ਸਫਲ ਰਹੇ ਇਹ ਬਾਕਮਾਲ ਗਾਇਕ, ਜਿੰਨਾਂ ਅੱਗੇ ਦੱਸਿਆ ਇਸ ਰਿਲੀਜ਼ ਹੋ ਰਹੀ ਐਲਬਮ ਵਿੱਚ ਸ਼ਾਮਿਲ ਕੀਤੇ ਗਏ ਗਾਣਿਆਂ ਵਿੱਚ 'ਨੋਟ', 'ਏਰੀਆ', 'ਅੱਖੀਆਂ ਹੋ ਜਾਣ ਚਾਰ', 'ਅੰਬਰ ਦਾ ਤਾਰਾ', 'ਸਟੇਰਿੰਗ', 'ਇੰਨਾ ਸੋਹਣਾ' ਅਤੇ 'ਸੂਟ' ਸ਼ਾਮਿਲ ਕੀਤੇ ਗਏ ਹਨ, ਜਿੰਨਾਂ ਵਿੱਚ ਸਮਾਜਿਕ ਸਰੋਕਾਰਾਂ, ਪੰਜਾਬੀਆਂ ਦੇ ਜੋਸ਼ ਭਰੇ ਜਜ਼ਬਾਤਾਂ, ਨੌਜਵਾਨੀ ਵਲਵਲਿਆਂ, ਆਪਸੀ ਰਿਸ਼ਤਿਆਂ ਵਿਚਲੇ ਵੱਖ-ਵੱਖ ਪਹਿਲੂਆ ਨੂੰ ਬਹੁਤ ਹੀ ਖੂਬਸੂਰਤ, ਪ੍ਰਭਾਵੀ ਅਤੇ ਭਾਵਨਾਤਮਕ ਰੂਪ ਵਿੱਚ ਪ੍ਰਤੀਬਿੰਬ ਕੀਤਾ ਗਿਆ ਹੈ, ਜੋ ਹਰ ਵਰਗ ਸਰੋਤਿਆਂ ਦੀ ਪਸੰਦ ਕਸਵੱਟੀ 'ਤੇ ਪੂਰੇ ਖਰੇ ਉਤਰਨਗੇ।
ਉਨਾਂ ਦੱਸਿਆ ਕਿ ਇਸ ਐਲਬਮ ਦੇ ਆਡੀਓ ਦੇ ਨਾਲ-ਨਾਲ ਵੀਡੀਓ ਰੂਪ ਨੂੰ ਵੀ ਵਿਲੱਖਣ ਰੂਪ ਦੇਣ ਦੀ ਹਰ ਸੰਭਵ ਕੋਸ਼ਿਸ਼ ਉਨਾਂ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ, ਜਿਸ ਦੇ ਗਾਣਿਆਂ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਬਹੁਤ ਮਨਮੋਹਕਤਾਪੂਰਨ ਅਤੇ ਮਿਆਰੀ ਫਿਲਮਾਂਕਣ ਨਾਲ ਸਾਹਮਣੇ ਲਿਆਂਦਾ ਜਾ ਰਿਹਾ ਹੈ ਅਤੇ ਇੰਨਾਂ ਸਾਰਿਆਂ ਵਿੱਚ ਪੁਰਾਤਨ ਵਿਰਸੇ ਦਾ ਵੀ ਮਾਣਮੱਤਾ ਰੂਪ ਵੇਖਣ ਨੂੰ ਮਿਲੇਗਾ।
ਦੁਨੀਆ ਭਰ ਵਿੱਚ ਅਪਣੀ ਉਮਦਾ ਗਾਇਕੀ ਦਾ ਲੋਹਾ ਮੰਨਵਾ ਰਹੇ ਇਸ ਹੋਣਹਾਰ ਗਾਇਕ ਨੇ ਆਪਣੀਆਂ ਅਗਾਮੀ ਸੰਗੀਤਕ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਜਲਦ ਹੀ ਆਪਣੇ ਕੁਝ ਸੋਲੋ ਟਰੈਕ ਵੀ ਸਰੋਤਿਆਂ ਦੇ ਸਨਮੁੱਖ ਕਰਨਗੇ, ਜਿੰਨਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਵੀ ਇੰਨੀਂ ਦਿਨੀਂ ਜਾਰੀ ਹੈ।