ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਸਿਨੇਮਾ ਖੇਤਰ ਦੀ ਮੌਜੂਦਾ ਦ੍ਰਿਸ਼ਾਵਲੀ ਵੱਲ ਨਜ਼ਰ ਮਾਰੀ ਜਾਵੇ ਤਾਂ ਜਿਆਦਾਤਰ ਗਾਇਕ ਅਤੇ ਸਿਨੇਮਾ ਕਲਾਕਾਰ ਵਿਦੇਸ਼ਾਂ ਵੱਲ ਪਰਵਾਜ਼ ਭਰਦੇ ਵਿਖਾਈ ਦੇ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪਹੁੰਚ ਚੁੱਕੇ ਹਨ ਚਰਚਿਤ ਗਾਇਕ ਸ਼ਿਵਜੋਤ, ਜੋ ਇੱਥੇ ਆਯੋਜਿਤ ਹੋਣ ਜਾ ਰਹੇ ਤੀਆਂ ਦੇ ਵਿਸ਼ਾਲ ਪੱਧਰੀ ਮੇਲੇ ਵਿੱਚ ਬਤੌਰ ਗਾਇਕ ਅਪਣੀ ਉਪ ਸਥਿਤੀ ਦਰਜ ਕਰਵਾਉਣਗੇ।
ਇੰਟਰਟੇਨਮੈਂਟ ਦੀ ਦੁਨੀਆ ਕੈਨੇਡਾ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਅਮਰ ਢਿੱਲੋਂ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਸ਼ੋਅ ਵਿੱਚ ਗਾਇਕ ਸ਼ਿਵਜੋਤ ਤੋਂ ਇਲਾਵਾ ਉਭਰਦੇ ਫਨਕਾਰ-ਕਲਾਕਾਰ ਸੰਦੀਪ ਬਰਾੜ, ਨੇਹਾ ਬੱਤਰਾ, ਮਨਜੋਤ ਢਿੱਲੋਂ ਵੀ ਆਪਣੀਆਂ ਬਹੁ-ਪੱਖੀ ਕਲਾਵਾਂ ਦਾ ਮੁਜ਼ਾਹਰਾ ਕਰਨਗੇ।
ਉਕਤ ਮੇਲੇ ਨੂੰ ਲੈ ਕੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਵਿੱਚ ਜੁਟੀ ਪ੍ਰਬੰਧਕੀ ਟੀਮ ਅਨੁਸਾਰ ਪ੍ਰਵਾਸੀ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ-ਵੱਖ ਵੰਨਗੀਆਂ ਦਾ ਪ੍ਰਗਟਾਵਾ ਕਰਦੀਆਂ ਲਗਾਈਆਂ ਜਾ ਰਹੀਆਂ ਪ੍ਰਦਰਸ਼ਨੀਆਂ ਦੁਆਰਾ ਕੀਤਾ ਜਾਵੇਗਾ, ਜਿਸ ਦੌਰਾਨ ਪੰਜਾਬੀ ਖਾਣਿਆ, ਪਹਿਰਾਵੇ, ਰੀਤੀ ਰਿਵਾਜਾਂ ਨੂੰ ਪ੍ਰਤਿਬਿੰਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਅਸਲ ਜੜ੍ਹਾਂ ਅਤੇ ਕਦਰਾਂ-ਕੀਮਤਾਂ ਨਾਲ-ਨਾਲ ਜੋੜੀ ਰੱਖਿਆ ਜਾ ਸਕੇ।
ਉਨਾਂ ਦੱਸਿਆ ਹਰ ਸਾਲ ਦੀ ਤਰ੍ਹਾਂ ਵੱਡੇ ਪੱਧਰ ਉੱਪਰ ਆਯੋਜਿਤ ਕਰਵਾਏ ਜਾ ਰਹੇ ਇਸ ਮੇਲੇ ਦਾ ਇਸ ਵਾਰ ਖਾਸ ਆਕਰਸ਼ਨ ਰਹਿਣਗੇ ਗਾਇਕ ਸ਼ਿਵਜੋਤ, ਜੋ ਅਪਣੇ ਹਿੱਟ ਗਾਣਿਆਂ ਦੁਆਰਾ ਸਮਾਰੋਹ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੋਹਰੀ ਕਤਾਰ ਗਾਇਕਾ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਗਾਇਕ ਸ਼ਿਵਜੋਤ ਇਸ ਕੈਨੇਡਾ ਦੌਰੇ ਦੌਰਾਨ ਕਈ ਹੋਰ ਕਲਾ ਗਤੀਵਿਧੀਆਂ ਦਾ ਵੀ ਹਿੱਸਾ ਬਣਨਗੇ, ਜਿਸ ਤੋਂ ਇਲਾਵਾ ਆਪਣੇ ਆਉਣ ਵਾਲੇ ਗਾਣਿਆਂ ਸੰਬੰਧਤ ਸੰਗੀਤਕ ਵੀਡੀਓਜ਼ ਦੀ ਸ਼ੂਟਿੰਗ ਵੀ ਉਨ੍ਹਾਂ ਵੱਲੋਂ ਅੰਜ਼ਾਮ ਦਿੱਤੀ ਜਾਵੇਗੀ।
- ਇਸ ਗਾਇਕਾ ਨੇ ਬਚਾਈ 3000 ਮਾਸੂਮ ਬੱਚਿਆਂ ਦੀ ਜਾਨ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ ਸਾਰੇ ਬੱਚੇ - Palak Muchhal
- ਬਿਨ੍ਹਾਂ ਟ੍ਰੇਲਰ ਅਤੇ ਪ੍ਰਮੋਸ਼ਨ ਦੇ ਰਿਲੀਜ਼ ਹੋਵੇਗੀ ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਦੀ ਪਹਿਲੀ ਫਿਲਮ 'ਮਹਾਰਾਜ', ਜਾਣੋ ਕਿਉਂ - Junaid Khan Maharaj On Netflix
- ਲੰਡਨ ਦੇ ਫੈਸ਼ਨ ਸਟੋਰਾਂ ਵਿੱਚ ਗੂੰਜ ਰਿਹਾ ਹੈ ਦਿਲਜੀਤ ਦੁਸਾਂਝ ਦਾ ਗੀਤ 'ਨੈਨਾ', ਦੇਖੋ ਵੀਡੀਓ - Diljit Dosanjh song Naina
ਹਾਲ ਹੀ ਵਿੱਚ ਸਾਹਮਣੇ ਆਏ ਆਪਣੇ ਕਈ ਗਾਣਿਆਂ 'ਰੋਮੀਓ', 'ਸ਼ੋ ਆਫ' ਆਦਿ ਨਾਲ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਇਹ ਪ੍ਰਤਿਭਾਸ਼ਾਲੀ ਗਾਇਕ, ਜੋ ਜਲਦ ਹੀ ਅਪਣੇ ਕੁਝ ਨਵੇਂ ਗਾਣਿਆ ਨੂੰ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦਾ ਪ੍ਰਗਟਾਵਾ ਉਨ੍ਹਾਂ ਅਪਣੇ ਉਕਤ ਟੂਰ ਦੌਰਾਨ ਵੀ ਮੀਡੀਆ ਸਨਮੁੱਖ ਕੀਤਾ ਹੈ। ਇਸ ਤੋਂ ਇਲਾਵਾ ਕੁਝ ਪੰਜਾਬੀ ਫਿਲਮਾਂ ਵਿੱਚ ਪਲੇਬੈਕ ਕੀਤੇ ਜਾ ਰਹੇ ਉਨ੍ਹਾਂ ਦੇ ਗਾਣੇ ਵੀ ਦਰਸ਼ਕਾਂ ਨੂੰ ਸੁਣਨ ਅਤੇ ਵੇਖਣ ਨੂੰ ਮਿਲਣਗੇ।