ETV Bharat / entertainment

ਆਰ ਨੇਤ ਦੀ ਇਸ ਨਵੀਂ ਈਪੀ ਦੀ ਝਲਕ ਰਿਲੀਜ਼, ਜਾਣੋ ਕਦੋਂ ਦੇਵੇਗੀ ਦਸਤਕ - R NAIT NEW EP NAITFLIX SERIES

ਹਾਲ ਹੀ ਵਿੱਚ ਗਾਇਕ ਆਰ ਨੇਤ ਨੇ ਆਪਣੀ ਨਵੀਂ ਈਪੀ ਦਾ ਐਲਾਨ ਕੀਤਾ ਹੈ, ਜੋ ਕਿ ਅਗਲੇ ਦਿਨਾਂ ਵਿੱਚ ਰਿਲੀਜ਼ ਹੋ ਜਾਵੇਗੀ।

R Nait
R Nait (Instagram @R Nait)
author img

By ETV Bharat Entertainment Team

Published : Nov 29, 2024, 10:34 AM IST

ਚੰਡੀਗੜ੍ਹ: ਚਰਚਿਤ ਗਾਇਕ ਆਰ ਨੇਤ ਬਰਾਬਰਤਾ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਖਿੱਤੇ ਵਿੱਚ ਪਾਈ ਜਾ ਰਹੀ ਸੰਗੀਤਕ ਧੱਕ ਦਾ ਹੀ ਇਕ ਵਾਰ ਫਿਰ ਪ੍ਰਭਾਵੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦੀ ਨਵੀਂ ਈਪੀ 'ਨੇਤਫਲਿਕਸ ਸੀਰੀਜ਼', ਜਿਸ ਦੀ ਪਹਿਲੀ ਝਲਕ ਜਾਰੀ ਕਰ ਦਿੱਤੀ ਗਈ ਹੈ।

'ਵਾਈਟ ਹਿੱਲ ਮਿਊਜ਼ਿਕ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤ ਮਾਰਕੀਟ ਵਿੱਚ ਲਾਂਚ ਕੀਤੀ ਜਾ ਰਹੀ ਉਕਤ ਈਪੀ ਵਿੱਚ ਤਿੰਨ ਟਰੈਕ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਨੂੰ ਸਹਿ-ਗਾਇਕਾ ਵਜੋਂ ਅਵਾਜ਼ ਸ਼ਿਪਰਾ ਗੋਇਲ ਵੱਲੋਂ ਦਿੱਤੀ ਗਈ ਹੈ, ਜਿੰਨ੍ਹਾਂ ਦੀ ਇਸ ਤੋਂ ਪਹਿਲਾਂ ਵੀ ਆਰ ਨੇਤ ਨਾਲ ਕਈ ਗਾਣਿਆ ਵਿੱਚ ਕੀਤੀ ਕਲੋਬਰੇਸ਼ਨ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ।

ਸੰਗੀਤਕ ਵੰਨਗੀਆਂ ਦੇ ਵੱਖੋ-ਵੱਖਰੇ ਰੰਗਾਂ ਦਾ ਅਹਿਸਾਸ ਕਰਵਾਉਂਦੀ ਉਕਤ ਈਪੀ ਵਿਚਲੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਬਲੈਕ ਬਿਜ਼ਨੈੱਸ', 'ਬੰਦੇ ਨੀ ਠੀਕ' ਅਤੇ 'ਕੁਆਰੀ' ਸ਼ਾਮਿਲ ਹਨ, ਜਿੰਨ੍ਹਾਂ ਦੇ ਸੰਗੀਤ ਦੀ ਸਿਰਜਣਾ ਕ੍ਰਮਵਾਰ ਮੈਡ ਮਿਕਸ, ਮਿਕਸ ਸਿੰਘ ਅਤੇ ਸ਼ੈਰੀ ਨੈਕਸਸ ਵੱਲੋਂ ਕੀਤੀ ਗਈ ਹੈ।

ਦੇਸ਼-ਵਿਦੇਸ਼ ਵਿੱਚ ਅਪਣੀ ਨਿਵੇਕਲੀ ਗਾਇਕੀ ਅਤੇ ਗੀਤਕਾਰੀ ਦਾ ਲੋਹਾ ਮੰਨਵਾ ਰਹੇ ਗਾਇਕ ਆਰ ਨੇਤ ਵੱਲੋਂ ਅਪਣੇ ਇੱਕ ਹੋਰ ਵੱਡੇ ਸੰਗੀਤਕ ਪ੍ਰੋਜੈਕਟ ਵਜੋਂ ਵਜ਼ੂਦ ਵਿੱਚ ਲਿਆਂਦਾ ਗਿਆ ਹੈ ਉਕਤ ਪ੍ਰੋਜੈਕਟ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜੋ ਜਲਦ ਵੱਖ-ਵੱਖ ਚੈਨਲਜ਼ ਉੁੱਪਰ ਰਿਲੀਜ਼ ਕੀਤਾ ਜਾਵੇਗਾ।

ਪੰਜਾਬੀ ਫਿਲਮ ਨਿਰਮਾਤਾ ਅਤੇ ਸੰਗੀਤ ਪੇਸ਼ਕਰਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਵੱਲੋਂ ਸ਼ਾਨਦਾਰ ਰੂਪ ਵਿੱਚ ਤਿਆਰ ਕੀਤੇ ਗਏ ਉਕਤ ਈਪੀ ਨੂੰ 04 ਦਸੰਬਰ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ, ਜਿਸ ਸੰਬੰਧਤ ਫਿਲਮਾਏ ਜਾ ਰਹੇ ਸੰਗੀਤਕ ਵੀਡੀਓ ਦਾ ਮਾਡਲ ਰੂਮਨ ਸ਼ਾਹਰੁਖ ਵੀ ਖਾਸ ਆਕਰਸ਼ਨ ਹੋਵੇਗੀ, ਜਿਸ ਵੱਲੋਂ ਫੀਚਰਿੰਗ ਨੂੰ ਖੂਬਸੂਰਤੀ ਨਾਲ ਅੰਜ਼ਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.