ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੀ ਹੈ ਗਾਇਕਾ ਨਿਮਰਤ ਖਹਿਰਾ, ਜੋ ਅਪਣੀ ਨਵੀਂ ਐਲਬਮ 'ਮੈਜਿਕ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
'ਬਰਾਉਨ ਸਟੂਡਿਓਜ਼' ਅਤੇ 'ਹਰਵਿੰਦਰ ਸਿੱਧੂ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਐਲਬਮ ਵਿੱਚ 11 ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚਲੇ ਜਿਆਦਾਤਰ ਗੀਤਾਂ ਨੂੰ ਆਧੁਨਿਕਤਾ ਭਰੇ ਸੰਗੀਤਕ ਸੁਮੇਲ ਅਧੀਨ ਹੀ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਵੱਡੇ ਪੱਧਰ ਉਤੇ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾਵੇ ਉਕਤ ਐਲਬਮ ਵਿੱਚ ਸ਼ਾਮਿਲ ਕੀਤੇ ਗਏ ਗਾਣਿਆ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਬੇਬੀ', 'ਟੌਪ ਤੇ', 'ਡਾਊਟਸ', 'ਫੱਗਣ', 'ਹਿਡਨ ਸਕੇਅਰਜ਼', 'ਕਾਂਟ ਗੈਟ ਅਵਰ', 'ਜੱਟਾ ਜਾਲਮਾਂ, 'ਆਜਾ ਗੱਲਾਂ ਕਰੀਏ', 'ਵੰਡਰਜ਼', 'ਬਿਕਾ'ਜ ਆਫ ਯੂ' ਸ਼ੁਮਾਰ ਹਨ, ਜਿੰਨ੍ਹਾਂ ਸਾਰਿਆਂ ਦੀ ਰਚਨਾ ਅਰਜਨ ਢਿੱਲੋਂ ਵੱਲੋਂ ਕੀਤੀ ਗਈ ਹੈ, ਜਦਕਿ ਸੰਗੀਤ ਮੈਕਸਰਕੀ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਖੂਬਸੂਰਤ ਅਤੇ ਹਿੱਟ ਰਹੇ ਗਾਣਿਆ ਦੀ ਸੰਗੀਤਬੱਧਤਾ ਕਰ ਚੁੱਕੇ ਹਨ।
ਹਾਲ ਹੀ ਵਿੱਚ ਜਾਰੀ ਹੋਏ ਆਪਣੇ ਕਈ ਵਿਲੱਖਣਤਾ ਭਰਪੂਰ ਗਾਣਿਆਂ ਨੂੰ ਲੈ ਕੇ ਵੀ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਹੈ ਇਹ ਹੋਣਹਾਰ ਗਾਇਕਾ, ਜਿਸ ਦੀ ਨਯਾਬ ਗਾਇਨ ਸ਼ੈਲੀ ਦਾ ਇਜ਼ਹਾਰ ਕਰਵਾਉਂਦੇ ਇੰਨ੍ਹਾਂ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜਿੰਨ੍ਹਾਂ ਵਿੱਚ 'ਕਿਲਾ ਆਨੰਦਪੁਰ ਦਾ', 'ਕਾਇਨਾਤ', 'ਦੂਰ ਦੂਰ' ਅਤੇ 'ਸੁਹਾਗਣ' ਆਦਿ ਸ਼ਾਮਿਲ ਰਹੇ ਹਨ।
ਓਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਾਇਕੀ ਦੇ ਨਾਲ-ਨਾਲ ਫਿਲਮਾਂ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੀ ਹੈ ਬਿਹਤਰੀਨ ਗਾਇਕਾ ਅਤੇ ਅਦਾਕਾਰਾ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੀਆਂ ਫਿਲਮਾਂ ਵਿੱਚ ਵੀ ਆਪਣੀ ਸ਼ਾਨਦਾਰ ਮੌਜ਼ੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਏਗੀ।
ਇਹ ਵੀ ਪੜ੍ਹੋ: