ਚੰਡੀਗੜ੍ਹ: ਲੋਕਾਂ ਵਿੱਚ ਆਪਣੇ ਪਸੰਦ ਦੇ ਸਟਾਰ ਨੂੰ ਦੇਖਣ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਉਹ ਇਸਦੇ ਲਈ ਮੋਟੀ ਰਕਮ ਦੇਣ ਨੂੰ ਵੀ ਤਿਆਰ ਹਨ। ਇਸੇ ਕਰਕੇ ਸੰਗੀਤ ਸਮਾਰੋਹ ਦੇ ਪ੍ਰਬੰਧਕ ਵੀ ਦਰਾਂ ਵਿੱਚ ਵਾਧਾ ਕਰਦੇ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ 'ਚ ਦਿਲਜੀਤ ਦੁਸਾਂਝ ਦੇ ਲਾਈਵ ਪ੍ਰੋਗਰਾਮ ਦੇਖਣ ਨੂੰ ਮਿਲੇ ਹਨ। ਜਿਨ੍ਹਾਂ ਦੀਆਂ ਟਿਕਟਾਂ ਹਜ਼ਾਰਾਂ ਵਿੱਚ ਵਿਕੀਆਂ। ਪਰ ਇਸ ਸੂਚੀ ਵਿੱਚ ਇੱਕ ਹੋਰ ਗਾਇਕ ਦਾ ਨਾਮ ਸ਼ਾਮਲ ਹੋ ਗਿਆ ਹੈ, ਜੋ ਇੱਕ ਨਵਾਂ ਮਾਪਦੰਡ ਕਾਇਮ ਕਰ ਰਿਹਾ ਹੈ।
ਜੀ ਹਾਂ...ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ, ਜੀ ਹਾਂ...ਅਸੀਂ 'ਤੌਬਾ ਤੌਬਾ' ਨਾਲ ਸਭ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਗਾਇਕ ਕਰਨ ਔਜਲਾ ਦੀ ਗੱਲ ਕਰ ਰਹੇ ਹਾਂ। ਦਰਅਸਲ, ਗਾਇਕ ਕਰਨ ਔਜਲਾ ਆਪਣੇ ਲਾਈਵ ਕੰਸਰਟ ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਕੰਸਰਟ ਅੱਜ 7 ਦਸੰਬਰ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋ ਰਿਹਾ ਹੈ। ਹੁਣ ਕਰਨ ਔਜਲਾ ਇਸ ਸਮੇਂ ਆਪਣੇ ਇੰਡੀਆ ਟੂਰ ਦੇ ਲਈ ਸਭ ਤੋਂ ਮਹਿੰਗੀ ਟਿਕਟ ਵੇਚਣ ਦਾ ਰਿਕਾਰਡ ਬਣੇ ਰਹੇ ਹਨ।
ਕਿੰਨੇ ਦੀ ਵਿਕ ਰਹੀ ਹੈ ਕਰਨ ਔਜਲਾ ਦੇ ਕੰਸਰਟ ਦੀ ਟਿਕਟ
ਕਰਨ ਔਜਲਾ ਦੇ ਇੰਡੀਆ ਟੂਰ ਲਈ ਟਿਕਟਾਂ ਬੁੱਕ ਮਾਈ ਸ਼ੋਅ 'ਤੇ ਵੇਚੀਆਂ ਜਾ ਰਹੀਆਂ ਹਨ। ਭਾਰਤ ਵਿੱਚ ਹਾਲ ਹੀ ਦੇ ਸੰਗੀਤ ਸਮਾਰੋਹਾਂ ਦੇ ਮੁਕਾਬਲੇ ਇਸ ਦੀਆਂ ਟਿਕਟਾਂ ਸਭ ਤੋਂ ਮਹਿੰਗੀਆਂ ਹਨ। ਕਰਨ ਦਾ ਸ਼ੋਅ 19 ਦਸੰਬਰ ਨੂੰ ਗੁਰੂਗ੍ਰਾਮ 'ਚ ਹੋਣਾ ਹੈ। ਬੁੱਕ ਮਾਈ ਸ਼ੋਅ 'ਤੇ ਇਸ ਕੰਸਰਟ ਦੀ VVIP ਡਾਇਮੰਡ ਪਾਸ ਦੀ ਕੀਮਤ 15 ਲੋਕਾਂ ਲਈ 15 ਲੱਖ ਰੁਪਏ ਹੈ। ਮੁੰਬਈ ਵਿੱਚ ਉਨ੍ਹਾਂ ਦੇ ਸ਼ੋਅ ਦੀ ਟਿਕਟ ਦੀ ਕੀਮਤ ਵੀ ਇਹੀ ਹੈ। ਕਹਿਣ ਦਾ ਭਾਵ ਹੈ ਕਿ ਇਹ ਇੱਕ ਬੰਦੇ ਲਈ ਇੱਕ ਲੱਖ ਹੈ।
ਇੱਥੇ ਇਹ ਉਲੇਖ ਕਰਨਾ ਜ਼ਰੂਰੀ ਹੈ ਕਿ ਇਸ ਟਿਕਟ ਦਾ ਅਨੁਭਵ ਲਗਜ਼ਰੀ ਹੈ, ਇਸ ਪੂਰੇ ਪੈਕਿੰਜ਼ ਵਿੱਚ 8 ਲਗਜ਼ਰੀ ਬੋਤਲਾਂ, 2 ਪ੍ਰੀਮੀਅਰ ਸੈਂਪੇਨ ਦੀਆਂ ਬੋਤਲਾਂ, ਅਸੀਮਤ ਬੀਅਰ, ਐਨਰਜੀ ਡਰਿੰਕਸ ਅਤੇ ਮਿਕਸਰ ਸ਼ਾਮਲ ਹੈ।
ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਾਇਕ ਦਾ ਨਵਾਂ ਗੀਤ 'ਆਏ ਹਾਏ' ਰਿਲੀਜ਼ ਹੋਇਆ ਹੈ, ਜਿਸ ਵਿੱਚ ਨੌਰਾ ਫਤੇਹੀ ਨੱਚਦੀ ਨਜ਼ਰੀ ਪਈ ਹੈ, ਗੀਤ ਨੂੰ ਦਰਸ਼ਕਾਂ ਤੋਂ ਕਾਫੀ ਪਿਆਰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: