ETV Bharat / entertainment

'ਪੰਜਾਬ' ਸ਼ਬਦ ਕਾਰਨ ਬੁਰੀ ਤਰ੍ਹਾਂ ਟ੍ਰੋਲ ਹੋਏ ਦਿਲਜੀਤ ਦੁਸਾਂਝ, ਹੁਣ ਗਾਇਕ ਨੇ ਵੀ ਦਿੱਤਾ ਮੂੰਹ ਤੋੜ ਜੁਆਬ, ਬੋਲੇ-ਸਾਜ਼ਿਸ਼ ਕਰਨ ਵਾਲਿਓ... - DILJIT DOSANJH

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਭਾਰਤ ਦੌਰੇ ਦੌਰਾਨ ਆਪਣੇ ਇੱਕ ਟਵੀਟ ਵਿੱਚ ਕੁਝ ਅਜਿਹਾ ਲਿਖਿਆ ਹੈ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ।

Diljit Dosanjh
Diljit Dosanjh (getty)
author img

By ETV Bharat Entertainment Team

Published : 3 hours ago

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜਕੱਲ੍ਹ ਆਪਣੇ 'ਦਿਲ-ਲੂਮੀਨਾਟੀ' ਕੰਸਰਟ ਲਈ ਭਾਰਤ ਦੌਰੇ 'ਤੇ ਹਨ ਪਰ ਇਸ ਕੰਸਰਟ ਨੂੰ ਲੈ ਕੇ ਵੱਖ-ਵੱਖ ਥਾਵਾਂ ਤੋਂ ਵਿਵਾਦ ਵੀ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਹੁਣ ਗਾਇਕ ਦਾ ਨਾਂਅ ਜਿਸ ਵਿਵਾਦ ਨਾਲ ਜੁੜਿਆ ਹੈ, ਉਹ ਕੁਝ ਵੱਖਰਾ ਹੈ।

ਜੀ ਹਾਂ...ਦਿਲਜੀਤ ਦੁਸਾਂਝ ਨੇ ਹਾਲ ਹੀ 'ਚ ਆਪਣੇ ਚੰਡੀਗੜ੍ਹ ਕੰਸਰਟ ਦੀ ਪ੍ਰਮੋਸ਼ਨ ਦੌਰਾਨ 'Punjab' ਦੀ ਥਾਂ 'Panjab' ਲਿਖ ਦਿੱਤਾ। ਫਿਰ ਜਿਵੇਂ ਹੀ ਯੂਜ਼ਰਸ ਨੇ ਪੰਜਾਬ ਦੇ ਸਪੈਲਿੰਗ ਨੂੰ ਦੇਖਿਆ, ਯੂਜ਼ਰਸ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਖੁਦ ਨੂੰ ਟ੍ਰੋਲ ਹੁੰਦੇ ਦੇਖ ਦਿਲਜੀਤ ਦੁਸਾਂਝ ਨੇ ਹੁਣ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਉਹ ਦੇਸ਼ ਨੂੰ ਕਿੰਨਾ ਪਿਆਰ ਕਰਦੇ ਹਨ।

ਕੀ ਹੈ ਪੂਰਾ ਮਾਮਲਾ

ਦਰਅਸਲ, ਦਿਲਜੀਤ ਦੁਸਾਂਝ ਨੇ ਆਪਣੀ ਪੋਸਟ ਵਿੱਚ 'Punjab' ਲਈ 'Panjab' ਸਪੈਲਿੰਗ ਦੀ ਵਰਤੋਂ ਕੀਤੀ। ਯੂਜ਼ਰਸ ਨੇ ਗਾਇਕ ਦੇ ਸਪੈਲਿੰਗ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਾਕਿਸਤਾਨ 'ਚ ਪੰਜਾਬ ਲਈ PANJAB ਸਪੈਲਿੰਗ ਵਰਤਿਆ ਜਾਂਦਾ ਹੈ। ਇੰਨਾ ਹੀ ਨਹੀਂ ਨੇਟੀਜ਼ਨਸ ਨੇ ਇਹ ਵੀ ਦੇਖਿਆ ਕਿ ਦਿਲਜੀਤ ਨੇ ਆਪਣੀਆਂ ਸਾਰੀਆਂ ਹੋਰ ਕੰਸਰਟ ਪੋਸਟਾਂ ਵਿੱਚ ਤਿਰੰਗੇ ਦੇ ਇਮੋਸ਼ਨ ਦੀ ਵਰਤੋਂ ਕੀਤੀ ਸੀ।

ਇਸ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਸ ਨੂੰ ਇਹ ਵੀ ਪੁੱਛਿਆ ਗਿਆ ਕਿ ਉਸ ਨੇ ਆਪਣੇ ਚੰਡੀਗੜ੍ਹ ਸ਼ੋਅ ਪੋਸਟ ਵਿੱਚ ਤਿਰੰਗੇ ਦੇ ਇਮੋਜੀ ਦੀ ਵਰਤੋਂ ਕਿਉਂ ਨਹੀਂ ਕੀਤੀ, ਜਿਵੇਂ ਕਿ ਉਹ ਪਹਿਲਾਂ ਕਰਦਾ ਸੀ।

ਇਸ ਪੂਰੇ ਮਾਮਲੇ ਉਤੇ ਬੋਲੇ ਦਿਲਜੀਤ ਦੁਸਾਂਝ

ਆਪਣੇ ਵੱਲ ਉੱਠ ਰਹੀਆਂ ਉਂਗਲਾਂ ਨੂੰ ਦੇਖ ਕੇ ਪੰਜਾਬੀ ਗਾਇਕ ਨੇ ਸਪੱਸ਼ਟੀਕਰਨ ਦੇਣ ਲਈ ਨਵੀਂ ਪੋਸਟ ਸਾਂਝੀ ਕੀਤੀ। ਨਵੀਂ ਪੋਸਟ 'ਚ ਦਿਲਜੀਤ ਦੁਸਾਂਝ ਨੇ ਲਿਖਿਆ, 'ਕਿਸੇ ਪੋਸਟ 'ਚ ਮੇਰੇ ਤੋਂ ਜੇਕਰ ਪੰਜਾਬ ਦੇ ਨਾਲ-ਨਾਲ ਤਿਰੰਗਾ ਲਾਉਣਾ ਰਹਿ ਗਿਆ ਤਾਂ ਸਾਜ਼ਿਸ਼, ਬੈਂਗਲੁਰੂ ਦੇ ਟਵਿੱਟ ਵਿੱਚ ਵੀ ਇੱਕ ਜਗ੍ਹਾਂ ਰਹਿ ਗਿਆ ਸੀ ਲਾਉਣਾ। ਜੇਕਰ ਪੰਜਾਬ ਨੂੰ PANJAB ਲਿਖਿਆ ਜਾਵੇ ਤਾਂ ਇਹ ਇੱਕ ਸਾਜ਼ਿਸ਼। ਜੇਕਰ Punjab ਜਾਂ Panjab ਲਿਖਿਆ ਤਾਂ ਸਾਜ਼ਿਸ਼। PANJAB ਨੂੰ ਚਾਹੇ PUNJAB ਲਿਖੋ...ਪੰਜਾਬ ਪੰਜਾਬ ਹੀ ਰਹਿਣਾ। ਪੰਜ ਆਬ-ਪੰਜ ਨਦੀਆਂ। ਗੋਰਿਆਂ ਦੀ ਭਾਸ਼ਾ ਇੰਗਲਿੰਸ਼ ਦੇ ਸ਼ਬਦਾਂ ਉਤੇ ਸਾਜ਼ਿਸ਼ ਕਰਨ ਵਾਲਿਓ ਸ਼ਾਬਾਸ।'

ਗਾਇਕ ਨੇ ਅੱਗੇ ਲਿਖਿਆ ਲਿਖਿਆ, 'ਭਵਿੱਖ 'ਚ ਮੈਂ ਪੰਜਾਬ ਨੂੰ ਵੀ ਪੰਜਾਬੀ 'ਚ ਲਿਖਾਂਗਾ, ਮੈਂ ਜਾਣਦਾ ਹਾਂ ਕਿ ਤੁਸੀਂ ਹੱਟਣਾ ਨਹੀਂ... ਕਿੰਨੀ ਵਾਰ ਸਾਬਤ ਕਰੀਏ ਕਿ ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ। ਕੁਝ ਨਵੀਂ ਗੱਲ ਕਰੋ ਯਾਰ ਜਾਂ ਤੁਹਾਨੂੰ ਟਾਸਕ ਹੀ ਇਹ ਮਿਲਿਆ?'

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਹੁਣ ਆਪਣੇ ਦਿਲ-ਲੂਮੀਨਾਟੀ ਇੰਡੀਆ ਟੂਰ ਦੇ ਆਖਰੀ ਪੜਾਅ 'ਤੇ ਹਨ, ਉਹ 19 ਦਸੰਬਰ ਨੂੰ ਮੁੰਬਈ 'ਚ ਪ੍ਰੋਫਾਰਮ ਕਰਦੇ ਨਜ਼ਰ ਆਉਣਗੇ, ਇਸ ਤੋਂ ਬਾਅਦ ਇਹ ਟੂਰ 29 ਦਸੰਬਰ ਨੂੰ ਗੁਹਾਟੀ ਵਿੱਚ ਸਮਾਪਤ ਹੋ ਜਾਵੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.