ETV Bharat / entertainment

ਆਖਿਰਕਾਰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ 'ਵੱਡਾ ਘਰ', ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ ਇਹ ਚਿਹਰੇ - POLLYWOOD LATEST NEWS

ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਵੱਡਾ ਘਰ' ਹੁਣ ਰਿਲੀਜ਼ ਹੋਣ ਜਾ ਰਹੀ ਹੈ, ਇਸ ਵਿੱਚ ਕਈ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ।

Punjabi movie VADDA GHAR
Punjabi movie VADDA GHAR (Instagram)
author img

By ETV Bharat Entertainment Team

Published : Nov 13, 2024, 1:07 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦ੍ਰਿਸ਼ਾਂਵਲੀ ਦੇ ਰੰਗ ਅੱਜਕੱਲ੍ਹ ਰੋਸ਼ਨੀਆਂ ਅਤੇ ਰੰਗੀਨੀਆਂ ਦੇ ਹੋ ਰਹੇ ਵਿਸਥਾਰ ਨਾਲ ਹੋਰ ਗਹਿਰਾਉਂਦੇ ਜਾ ਰਹੇ ਹਨ, ਜਿਸਦੇ ਮੱਦੇਨਜ਼ਰ ਹੀ ਵੱਧ ਰਹੀਆਂ ਸਿਨੇਮਾ ਸਰਗਰਮੀਆਂ ਨੂੰ ਹੋਰ ਪ੍ਰਭਾਵੀ ਰੂਪ ਦੇਣ ਜਾ ਰਹੀ ਹੈ ਰਿਲੀਜ਼ ਹੋਣ ਜਾ ਰਹੀ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫਿਲਮ 'ਵੱਡਾ ਘਰ', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ।

'ਰੋਬੀ ਐਂਡ ਲਾਡੀ ਫਿਲਮ ਪ੍ਰੋਡੋਕਸ਼ਨ' ਅਤੇ 'ਜਸਬੀਰ ਗੁਣਾਚੌਰੀਆ ਪ੍ਰੋਡੋਕਸ਼ਨ ਲਿਮਿ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਕਮਲਜੀਤ ਸਿੰਘ ਅਤੇ ਗੋਲਡੀ ਢਿੱਲੋਂ ਕੈਨੇਡਾ ਦੁਆਰਾ ਕੀਤਾ ਗਿਆ ਹੈ।

ਕੈਨੇਡਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਜੋਬਨਪ੍ਰੀਤ ਸਿੰਘ, ਮੈਂਡੀ ਤੱਖੜ੍ਹ, ਨਿਰਮਲ ਰਿਸ਼ੀ, ਅਮਰ ਨੂਰੀ, ਸਰਦਾਰ ਸੋਹੀ, ਰਵਿੰਦਰ ਮੰਡ, ਭਿੰਦਾ ਔਜਲਾ, ਕੁਵਲੀਨ, ਤਰਸੇਮ ਪਾਲ, ਸਤਵੰਤ ਕੌਰ, ਬਲਬੀਰ ਬੋਪਾਰਾਏ, ਗੁਰਬਾਜ ਸੰਧੂ, ਹਰਪ ਨਾਜ, ਸੁਖਵਿੰਦਰ ਰੋਡੇ ਸ਼ਾਮਿਲ ਹਨ।

ਪਰਿਵਾਰਿਕ-ਡਰਾਮਾ-ਰੁਮਾਂਟਿਕ ਅਤੇ ਇਮੋਸ਼ਨਲ ਕਹਾਣੀ ਸਾਰ ਅਧਾਰਿਤ ਉਕਤ ਫਿਲਮ ਦੇ ਡੀਓਪੀ ਕਾਰਤਿਕ ਅਸ਼ੋਕਣ (ਇੰਡੀਆ) ਅਗੂਗੜ ਬੋਹਰੇ (ਕੈਨੇਡਾ) ਚੀਫ ਅਸਿਸਟੈਂਟ ਡਾਇਰੈਕਟਰ ਵਿੱਕੀ ਡੀ ਕਦਮ, ਕਲਾ ਨਿਰਦੇਸ਼ਕ ਵਿਜੇ ਗਿਰੀ, ਲਾਈਨ ਨਿਰਮਾਤਾ ਹਰਲੀਨ ਕੌਰ, ਕਾਸਟਿਊਮ ਡਿਜ਼ਾਈਨਰ ਸ਼ਰੂਤੀ ਜਮਾਲ ਅਤੇ ਲਵਰੋਜ ਬਾਵਾ ਹਨ।

'ਨਵਰੋਜ-ਗੁਰਬਾਜ ਇੰਟਰਟੇਨਮੈਂਟ' ਵੱਲੋਂ 13 ਦਸੰਬਰ ਨੂੰ ਮੈਂਡੀ ਤੱਖੜ੍ਹ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਦੁਆਰਾ ਮੈਂਡੀ ਤੱਖੜ੍ਹ ਅਤੇ ਜੋਬਨਪ੍ਰੀਤ ਦੀ ਆਨ ਸਕ੍ਰੀਨ ਜੋੜੀ ਕਾਫ਼ੀ ਲੰਮੇਂ ਵਕਫੇ ਬਾਅਦ ਸਿਨੇਮਾ ਦਰਸ਼ਕਾਂ ਦੇ ਸਨਮੁੱਖ ਹੋਵੇਗੀ, ਜੋ ਇਸ ਤੋਂ ਪਹਿਲਾਂ ਸਾਲ 2019 ਵਿੱਚ ਸਾਹਮਣੇ ਆਈ ਅਰਥ-ਭਰਪੂਰ ਫਿਲਮ 'ਸਾਕ' ਵਿੱਚ ਇਕੱਠਿਆਂ ਨਜ਼ਰ ਆਏ ਸਨ, ਜਿਸ ਵਿੱਚ ਇੰਨ੍ਹਾਂ ਦੋਹਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।

ਹਾਲ ਹੀ ਵਿੱਚ ਚਰਚਾ ਦਾ ਕੇਂਦਰ ਬਿੰਦੂ ਰਹੀ ਪੰਜਾਬੀ ਫਿਲਮ 'ਮਿਸਟਰ ਸ਼ੁਦਾਈ' ਦਾ ਸ਼ਾਨਦਾਰ ਹਿੱਸਾ ਰਹੀ ਫਿਲਮ ਅਦਾਕਾਰਾ ਮੈਂਡੀ ਤੱਖੜ੍ਹ ਅਪਣੀ ਉਕਤ ਨਵੀਂ ਫਿਲਮ ਵਿੱਚ ਕਾਫ਼ੀ ਖੂਬਸੂਰਤ ਅਤੇ ਪ੍ਰਭਾਵੀ ਕਿਰਦਾਰ ਦੁਆਰਾ ਸਿਨੇਮਾ ਦਰਸ਼ਕ ਦੇ ਸਨਮੁੱਖ ਹੋਵੇਗੀ, ਜਿੰਨ੍ਹਾਂ ਦੀਆਂ ਆਉਣ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਇੰਨਾਂ ਨੂੰ ਰਹਿਣਾ ਸਹਿਣਾ ਨੀਂ ਆਉਂਦਾ' ਵੀ ਸ਼ਾਮਿਲ ਹੈ, ਜਿਸ ਦਾ ਲੇਖਣ ਅਤੇ ਨਿਰਦੇਸ਼ਨ ਰੂਪਨ ਬਲ ਦੁਆਰਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.