ਚੰਡੀਗੜ੍ਹ: ਬਹੁਤ ਸਾਰੇ ਸਿਨੇਮਾ ਪ੍ਰੇਮੀ ਅਜਿਹੇ ਹੁੰਦੇ ਹਨ, ਜੋ ਕਿਸੇ ਨਾ ਕਿਸੇ ਕਾਰਨ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ਨੂੰ ਥੀਏਟਰ ਵਿੱਚ ਜਾ ਕੇ ਨਹੀਂ ਦੇਖ ਪਾਉਂਦੇ ਅਤੇ ਫਿਰ ਉਹ ਫਿਲਮ ਦੇ ਓਟੀਟੀ ਪਲੇਟਫਾਰਮ ਉਤੇ ਆਉਣ ਦਾ ਇੰਤਜ਼ਾਰ ਕਰਦੇ ਹਨ।
ਇਸੇ ਤਰ੍ਹਾਂ ਹੁਣ ਜਿਹੜੇ ਪ੍ਰਸ਼ੰਸਕ 19 ਅਪ੍ਰੈਲ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਸ਼ਾਯਰ' ਨੂੰ ਸਿਨੇਮਾਘਰਾਂ ਵਿੱਚ ਦੇਖ ਨਹੀਂ ਸਕੇ, ਉਨ੍ਹਾਂ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਦਰਅਸਲ ਪ੍ਰਸ਼ੰਸਕ ਹੁਣ ਇਸ ਫਿਲਮ ਨੂੰ ਆਪਣੇ ਘਰ ਬੈਠੇ ਦੇਖ ਸਕਦੇ ਹਨ, ਕਹਿਣ ਦਾ ਭਾਵ ਹੈ ਕਿ ਇਹ ਫਿਲਮ ਹੁਣ ਪੰਜਾਬੀ ਓਟੀਟੀ ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਮਿਤੀ ਅਜੇ ਨਿਰਧਾਰਿਤ ਨਹੀਂ ਕੀਤੀ ਗਈ ਹੈ।
ਨੀਰੂ ਬਾਜਵਾ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਹੋਈ ਇਹ ਫਿਲਮ ਸੱਤਾ ਅਤੇ ਸੀਰੋ ਦੀ ਕਹਾਣੀ ਪੇਸ਼ ਕਰਦੀ ਹੈ, ਜਿਨ੍ਹਾਂ ਨੇ ਆਪਣੇ ਪਿਆਰ ਦੇ ਸਫ਼ਰ ਦੌਰਾਨ ਕਈ ਰੁਕਾਵਟਾਂ ਦਾ ਸਾਹਮਣਾ ਕੀਤਾ। ਫਿਲਮ ਨੇ ਥੀਏਟਰਾਂ ਵਿੱਚ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਨੂੰ ਆਪਣੇ ਵੱਲ ਖਿੱਚਿਆ ਸੀ। ਕਮਾਈ ਪੱਖੋਂ ਵੀ ਫਿਲਮ ਨੇ ਕਾਫੀ ਚੰਗੀ ਕਮਾਈ ਕੀਤੀ ਹੈ।
- ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ ਪੰਜਾਬੀ ਫਿਲਮ 'ਸ਼ਾਯਰ', ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਰਤਾਜ-ਨੀਰੂ ਦੀ ਜੋੜੀ - Punjabi film Shayar
- ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਪੰਜਾਬੀ ਫਿਲਮ 'ਸ਼ਾਯਰ', ਹੁਣ ਤੱਕ ਕੀਤਾ ਇੰਨਾ ਕਲੈਕਸ਼ਨ - Punjabi Film Shayar
- ਡਾਕਟਰ ਵਿਕਾਸ ਦਿਵਿਆਕੀਰਤੀ ਨੇ ਦੇਖੀ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਯਰ', ਕੀਤੀ ਰੱਜ ਕੇ ਤਾਰੀਫ਼ - Vikas Divyakirti Watched Shayar
ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ, ਦੇਬੀ ਮਖਸੂਸਪੁਰੀ, ਰੁਪਿੰਦਰ ਰੂਪੀ, ਯੋਗਰਾਜ ਸਿੰਘ, ਕੇਵਲ ਧਾਲੀਵਾਲ ਅਤੇ ਬੰਟੀ ਬੈਂਸ ਸਮੇਤ ਕਾਫੀ ਸਾਰੇ ਮੰਝੇ ਹੋਏ ਕਲਾਕਾਰ ਹਨ। ਇਸ ਨੂੰ ਪ੍ਰਸਿੱਧ ਫਿਲਮ ਲੇਖਕ ਜਗਦੀਪ ਸਿੰਘ ਵੜਿੰਗ ਦੁਆਰਾ ਲਿਖਿਆ ਗਿਆ ਹੈ ਅਤੇ ਪ੍ਰਤਿਭਾਸ਼ਾਲੀ ਉਦੈ ਪ੍ਰਤਾਪ ਸਿੰਘ ਦੁਆਰਾ ਇਸ ਦਾ ਨਿਰਦੇਸ਼ਤ ਕੀਤਾ ਗਿਆ ਹੈ।
ਉਲੇਖਯੋਗ ਹੈ ਕਿ ਹਾਲ ਹੀ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਡਾਕਟਰ ਵਿਕਾਸ ਦਿਵਿਆਕੀਰਤੀ ਨੇ ਫਿਲਮ ਦੇਖੀ ਅਤੇ ਫਿਲਮ ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਫਿਲਮ ਦੇ ਵੱਖਰੇ ਵਿਸ਼ੇ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ।