ETV Bharat / entertainment

ਤਿੰਨ ਬੱਚਿਆਂ ਦੀ ਮਾਂ ਹੋ ਕੇ ਵੀ ਪੰਜਾਬੀ ਸਿਨੇਮਾ ਉਤੇ ਰਾਜ ਕਰਦੀ ਹੈ ਇਹ ਅਦਾਕਾਰਾ, ਉਮਰ ਸੁਣ ਕੇ ਉੱਡ ਜਾਣਗੇ ਹੋਸ਼ - Neeru Bajwa Birthday - NEERU BAJWA BIRTHDAY

Neeru Bajwa Birthday: ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਨੀਰੂ ਬਾਜਵਾ ਅੱਜ 45ਵਾਂ ਜਨਮਦਿਨ ਮਨਾ ਰਹੀ ਹੈ, ਆਓ ਅਦਾਕਾਰਾ ਦੇ ਜਨਮਦਿਨ ਉਤੇ ਉਸ ਬਾਰੇ ਕੁੱਝ ਅਣਸੁਣੀਆਂ ਗੱਲਾਂ ਬਾਰੇ ਜਾਣੀਏ।

Neeru Bajwa Birthday
Neeru Bajwa Birthday (instagram)
author img

By ETV Bharat Entertainment Team

Published : Aug 26, 2024, 4:46 PM IST

Neeru Bajwa Birthday: ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਅਜਿਹੀ ਸੁੰਦਰੀ ਹੈ, ਜਿਹੜੇ ਗੀਤ ਵਿੱਚ ਵੀ ਉਹ ਹੋਵੇ ਤਾਂ ਉਹ ਗੀਤ ਮਿੰਟਾਂ-ਸੈਕਿੰਟਾਂ ਵਿੱਚ ਹੀ ਮਸ਼ਹੂਰ ਹੋ ਜਾਂਦਾ ਹੈ। ਪੰਜਾਬੀ ਸਿਨੇਮਾ ਦੀ ਇਹ ਕੁਈਨ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਤੇ ਆਓ ਅਦਾਕਾਰਾ ਬਾਰੇ ਕੁੱਝ ਅਣਸੁਣੀਆਂ ਗੱਲਾਂ ਉਤੇ ਚਰਚਾ ਕਰੀਏ।

ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਨੇ ਦੇਵ ਆਨੰਦ ਦੀ ਫਿਲਮ 'ਮੈਂ ਸੋਲ੍ਹਾਂ ਬਰਸ ਕੀ' ਨਾਲ ਬਾਲੀਵੁੱਡ ਵਿੱਚ ਪੈਰ ਧਰਿਆ ਸੀ। ਇਸ ਤੋਂ ਬਾਅਦ ਅਦਾਕਾਰਾ ਨੂੰ ਟੀਵੀ ਵਿੱਚ ਐਂਟਰੀ ਮਿਲ ਗਈ ਅਤੇ ਫਿਰ ਬਾਜਵਾ ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਲੱਗੀ।

ਤਿੰਨ ਬੱਚਿਆਂ ਦੀ ਮਾਂ ਹੈ ਨੀਰੂ ਬਾਜਵਾ: ਤੁਹਾਡੇ ਵਿਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਪਾਲੀਵੁੱਡ ਦੀ ਇਸ ਹੁਸੀਨਾ ਦਾ ਜਨਮ ਪੰਜਾਬ ਨਹੀਂ ਬਲਕਿ ਕੈਨੇਡਾ ਵਿੱਚ ਹੋਇਆ ਹੈ। ਅਦਾਕਾਰਾ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਹੈ ਕਿ ਅਦਾਕਾਰਾ ਤਿੰਨ ਬੱਚਿਆਂ ਦੀ ਮਾਂ ਹੈ। 45 ਸਾਲ ਦੀ ਉਮਰ ਵਿੱਚ ਵੀ ਅਦਾਕਾਰਾ ਨੇ ਖੁਦ ਨੂੰ ਇੰਨਾ ਫਿੱਟ ਰੱਖਿਆ ਹੈ ਕਿ ਅਦਾਕਾਰਾ ਦੀ ਉਮਰ ਬਾਰੇ ਕੁੱਝ ਵੀ ਕਹਿਣਾ ਮੁਸ਼ਕਿਲ ਹੈ।

ਇੱਕ ਫਿਲਮ ਲਈ ਇੰਨੀ ਫੀਸ ਲੈਂਦੀ ਹੈ ਅਦਾਕਾਰਾ: ਨੀਰੂ ਬਾਜਵਾ ਅੱਜ ਆਪਣੀ ਮਿਹਨਤ ਨਾਲ ਪਾਲੀਵੁੱਡ ਦੀ ਟੌਪ ਅਦਾਕਾਰਾ ਹੈ। ਰਿਪੋਰਟਾਂ ਮੁਤਾਬਕ ਨੀਰੂ ਬਾਜਵਾ ਇੱਕ ਫਿਲਮ ਲਈ 70 ਤੋਂ 80 ਲੱਖ ਰੁਪਏ ਲੈਂਦੀ ਹੈ। ਅਦਾਕਾਰੀ ਦੇ ਨਾਲ-ਨਾਲ ਅਦਾਕਾਰਾ ਆਪਣੀਆਂ ਤਸਵੀਰਾਂ ਕਾਰਨ ਵੀ ਚਰਚਾ ਵਿੱਚ ਰਹਿੰਦੀ ਹੈ।

ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ ਬਾਰੇ ਹੋਰ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਨੀਰੂ ਬਾਜਵਾ ਦਾ ਕਾਫੀ ਸਮੇਂ ਤੱਕ ਅਮਿਤ ਸਾਧ ਨਾਲ ਰਿਸ਼ਤਾ ਰਿਹਾ ਹੈ, ਪਰ ਗੱਲ ਵਿਆਹ ਤੱਕ ਨਹੀਂ ਪਹੁੰਚ ਸਕੀ। ਇਸ ਤੋਂ ਬਾਅਦ ਨੀਰੂ ਨੇ 2015 ਵਿੱਚ ਕਾਰੋਬਾਰੀ ਹੈਰੀ ਜਵੰਧਾ ਨਾਲ ਵਿਆਹ ਕਰ ਲਿਆ। ਉਸ ਤੋਂ ਨੀਰੂ ਨੂੰ ਤਿੰਨ ਧੀਆਂ ਹਨ। ਨੀਰੂ ਦੁਆਰਾ ਸਾਂਝੀਆਂ ਕੀਤੀਆਂ ਤਸਵੀਰਾਂ ਦੱਸਦੀਆਂ ਹਨ ਕਿ ਬਾਜਵਾ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹੈ।

ਨੀਰੂ ਬਾਜਵਾ ਦਾ ਵਰਕਫਰੰਟ: ਨੀਰੂ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਬਾਜਵਾ ਇੰਨੀਂ ਦਿਨੀਂ ਆਪਣੀ ਫਿਲਮ 'ਜੱਟ ਐਂਡ ਜੂਲੀਅਟ 3' ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਫਿਲਮ ਵਿੱਚ ਅਦਾਕਾਰਾ ਦਿਲਜੀਤ ਦੁਸਾਂਝ ਨਾਲ ਕਿਰਦਾਰ ਨਿਭਾਉਂਦੀ ਨਜ਼ਰੀ ਪਈ ਸੀ। ਇਹ ਫਿਲਮ 107 ਕਰੋੜ ਦੀ ਕਮਾਈ ਕਰਕੇ ਪੰਜਾਬੀ ਸਿਨੇਮਾ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ। ਇਸ ਤੋਂ ਇਲਾਵਾ ਨੀਰੂ ਕੋਲ ਕਈ ਫਿਲਮਾਂ ਪਾਈਪਲਾਈਨ ਵਿੱਚ ਹਨ, ਜਿਸ ਵਿੱਚ ਬਾਲੀਵੁੱਡ ਫਿਲਮ 'ਸੰਨ ਆਫ਼ ਸਰਦਾਰ 2' ਅਤੇ ਪੰਜਾਬੀ ਫਿਲਮ 'ਸ਼ੁਕਰਾਨਾ' ਅਤੇ 'ਵਾਹ ਨੀ ਪੰਜਾਬਣੇ' ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਲਈ ਤਿਆਰ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.