ETV Bharat / entertainment

ਆਖ਼ਰ ਕਿੱਥੇ ਗਾਇਬ ਹੋ ਚੁੱਕੀਆਂ ਨੇ ਪੰਜਾਬੀ ਸਿਨੇਮਾ ਦੀਆਂ ਇਹ ਅਦਾਕਾਰਾਂ, ਲਾਸਟ ਵਾਲੀ ਹੈ ਕਈ ਸਾਲਾਂ ਤੋਂ ਅਲੋਪ - punjabi actress in bollywood

author img

By ETV Bharat Punjabi Team

Published : Sep 5, 2024, 12:13 PM IST

Punjabi Actress Disappeared From Pollywood: ਅੱਜ ਅਸੀਂ ਪਾਲੀਵੁੱਡ ਦੀਆਂ ਅਜਿਹੀਆਂ ਅਦਾਕਾਰਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਪੰਜਾਬੀ ਸਿਨੇਮਾ ਵਿੱਚੋਂ ਇੱਕਦਮ ਗਾਇਬ ਹੋ ਚੁੱਕੀਆਂ ਹਨ। ਇਸ ਲਿਸਟ ਵਿੱਚ ਮਾਹੀ ਗਿੱਲ, ਮੋਨਿਕਾ ਗਿੱਲ, ਸੁਰਵੀਨ ਚਾਵਲਾ ਸਮੇਤ ਕਈ ਸੁੰਦਰੀਆਂ ਹਨ।

punjabi actress in bollywood
punjabi actress in bollywood (facebook)

Punjabi Actress Disappeared From Punjabi Cinema: ਪਾਲੀਵੁੱਡ ਦੀਆਂ ਅਜਿਹੀਆਂ ਕਈ ਮਸ਼ਹੂਰ ਅਤੇ ਸ਼ਾਨਦਾਰ ਸੁੰਦਰੀਆਂ ਹਨ, ਜੋ ਲੰਬੇ ਸਮੇਂ ਤੋਂ ਪੰਜਾਬੀ ਸਿਨੇਮਾ ਦੇ ਪਰਦੇ ਤੋਂ ਦੂਰ ਹਨ। ਅੱਜ ਅਸੀਂ ਉਨ੍ਹਾਂ ਚੋਟੀ ਦੀਆਂ ਪੰਜਾਬੀ ਅਦਾਕਾਰਾਂ ਦੀ ਸੂਚੀ ਤਿਆਰ ਕੀਤੀ ਹੈ, ਜੋ ਪੰਜਾਬੀ ਸਿਨੇਮਾ ਜਗਤ ਤੋਂ ਗਾਇਬ ਹੋ ਗਈਆਂ ਹਨ।

ਸੁਰਵੀਨ ਚਾਵਲਾ: ਸੁਰਵੀਨ ਚਾਵਲਾ ਨੇ ਸਾਲ 2011 'ਚ ਫਿਲਮ 'ਧਰਤੀ' ਨਾਲ ਪੰਜਾਬੀ ਸਿਨੇਮਾ 'ਚ ਡੈਬਿਊ ਕੀਤਾ ਸੀ, ਇਸ ਤੋਂ ਬਾਅਦ ਉਸ ਨੇ 'ਟੌਹਰ ਮਿੱਤਰਾਂ ਦੀ', 'ਸਾਡੀ ਲਵ ਸਟੋਰੀ', 'ਸਿੰਘ ਵਰਸਿਜ਼ ਕੌਰ' ਵਰਗੀਆਂ ਕਈ ਹਿੱਟ ਫਿਲਮਾਂ ਕੀਤੀਆਂ। ਪਾਲੀਵੁੱਡ 'ਚ ਇਸ ਸੁੰਦਰੀ ਨੂੰ ਪਿਛਲੀ ਵਾਰ ਫਿਲਮ 'ਹੀਰੋ ਨਾਮ ਯਾਦ ਰੱਖੀ' ਸੀ, ਜੋ 2015 'ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਅਦਾਕਾਰਾ ਮੁੜ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਨਹੀਂ ਆਈ।

ਮਾਹੀ ਗਿੱਲ: ਪਾਲੀਵੁੱਡ ਤੋਂ ਗਾਇਬ ਇੱਕ ਹੋਰ ਅਦਾਕਾਰਾ ਮਾਹੀ ਗਿੱਲ ਹੈ। 'ਦੇਵ ਡੀ' ਫੇਮ ਅਦਾਕਾਰਾ ਨੇ 2004 'ਚ ਪੰਜਾਬੀ ਸਿਨੇਮਾ ਦੀ ਦੁਨੀਆਂ 'ਚ ਦਸਤਕ ਦਿੱਤੀ ਸੀ। ਉਹ 'ਕੈਰੀ ਆਨ ਜੱਟਾ', 'ਸ਼ਰੀਕ' ਅਤੇ ਹੋਰ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹੀ ਹੈ। ਮਾਹੀ ਪਿਛਲੀ ਵਾਰ ਫਿਲਮ 'ਜ਼ੋਰਾ: ਦਿ ਸੈਕਿੰਡ ਚੈਪਟਰ' 'ਚ ਇੱਕ ਮਹਿਲਾ ਪੁਲਿਸ ਕਰਮਚਾਰੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ ਪਰ ਇਸ ਤੋਂ ਬਾਅਦ ਉਸ ਦੀ ਅਗਲੀ ਪੰਜਾਬੀ ਫਿਲਮ ਬਾਰੇ ਕੋਈ ਖਬਰ ਨਹੀਂ ਹੈ।

ਮੋਨਿਕਾ ਗਿੱਲ: ਦਿਲਜੀਤ ਦੁਸਾਂਝ ਨਾਲ ਆਪਣੀ ਪਹਿਲੀ ਫਿਲਮ ਕਰਨ ਵਾਲੀ ਅਦਾਕਾਰਾ ਮੋਨਿਕਾ ਗਿੱਲ ਵੀ ਇਸ ਲਿਸਟ ਵਿੱਚ ਸ਼ਾਮਿਲ ਹੈ। 2016 ਵਿੱਚ ਅਦਾਕਾਰਾ ਨੇ ਦਿਲਜੀਤ ਦੁਸਾਂਝ ਦੇ ਨਾਲ 'ਅੰਬਰਸਰੀਆ' ਨਾਲ ਪੰਜਾਬੀ ਸਿਨੇਮਾ ਵਿੱਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕੁਝ ਪੰਜਾਬੀ ਅਤੇ ਹਿੰਦੀ ਫਿਲਮਾਂ ਕੀਤੀਆਂ। ਉਨ੍ਹਾਂ ਦੀ ਫਿਲਮ 'ਯਾਰਾਂ ਵੇ' 2019 'ਚ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਅਗਲੀ ਆਉਣ ਵਾਲੀ ਫਿਲਮ ਬਾਰੇ ਕੋਈ ਅਪਡੇਟ ਨਹੀਂ ਆਈ ਹੈ।

ਮੋਨਿਕਾ ਬੇਦੀ: ਖੂਬਸੂਰਤ ਅਦਾਕਾਰਾ ਮੋਨਿਕਾ ਬੇਦੀ ਵੀ ਇਸ ਲਿਸਟ ਵਿੱਚ ਸ਼ਾਮਿਲ ਹੈ, ਅਦਾਕਾਰਾ ਨੇ 2012 ਦੀ ਪੰਜਾਬੀ ਫਿਲਮ 'ਸਿਰ ਫਿਰੇ' ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਮੋਨਿਕਾ ਬੇਦੀ ਨੇ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ, ਜਿਸ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ, ਬਾਅਦ ਵਿੱਚ 2014 ਵਿੱਚ ਮੋਨਿਕਾ ਨੇ 'ਰੋਮੀਓ ਰਾਂਝਾ' ਕੀਤੀ ਅਤੇ ਇਸ ਫਿਲਮ ਨਾਲ ਅਦਾਕਾਰਾ ਸਿਲਵਰ ਸਕ੍ਰੀਨ 'ਤੇ ਆਖਰੀ ਵਾਰ ਦਿਖਾਈ ਦਿੱਤੀ ਸੀ।

ਭੂਮਿਕਾ ਚਾਵਲਾ: ਗੁਰਦਾਸ ਮਾਨ ਨਾਲ ਫਿਲਮ 'ਯਾਰੀਆਂ' ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਭੂਮਿਕਾ ਚਾਵਲਾ ਵੀ ਇਸ ਵਿਸ਼ੇਸ਼ ਲਿਸਟ ਵਿੱਚ ਸ਼ਾਮਿਲ ਹੋ ਗਈ ਹੈ। ਤਾਮਿਲ ਅਤੇ ਤੇਲਗੂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਭੂਮਿਕਾ ਚਾਵਲਾ ਇਸ ਸਮੇਂ ਪੰਜਾਬੀ ਸਿਨੇਮਾ ਤੋਂ ਕਾਫੀ ਦੂਰ ਹੈ।

ਉਲੇਖਯੋਗ ਹੈ ਕਿ ਇਸ ਲਿਸਟ ਵਿੱਚ ਅਸੀਂ ਸਿਰਫ਼ ਉਨ੍ਹਾਂ ਅਦਾਕਾਰਾਂ ਨੂੰ ਸ਼ਾਮਲ ਕੀਤਾ ਹੈ, ਜੋ ਲੰਮੇਂ ਸਮੇਂ ਤੋਂ ਪੰਜਾਬੀ ਸਿਨੇਮਾ ਵਿੱਚੋਂ ਗਾਇਬ ਹਨ, ਇੰਨ੍ਹਾਂ ਤੋਂ ਇਲਾਵਾ ਜ਼ਰੀਨ ਖਾਨ, ਸੁਨੰਦਾ ਸ਼ਰਮਾ ਵਰਗੀਆਂ ਹੋਰ ਵੀ ਕਈ ਅਦਾਕਾਰਾਂ ਹਨ, ਜੋ ਅੱਜਕੱਲ੍ਹ ਪੰਜਾਬੀ ਸਿਨੇਮਾ ਵਿੱਚ ਨਜ਼ਰ ਨਹੀਂ ਆ ਰਹੀਆਂ ਹਨ।
ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.