ETV Bharat / entertainment

'ਜੱਟ ਐਂਡ ਜੂਲੀਅਟ 3' ਦੀ ਕਮਾਈ ਨਾਲ ਗਦ-ਗਦ ਕਰ ਉੱਠੀ ਨੀਰੂ ਬਾਜਵਾ, ਬੋਲੀ-ਮੈਨੂੰ ਬਹੁਤ ਮਾਣ... - neeru bajwa - NEERU BAJWA

Neeru Bajwa: ਹਾਲ ਹੀ ਵਿੱਚ ਨੀਰੂ ਬਾਜਵਾ ਅਤੇ ਦਿਲਜੀਤ ਦੁਸਾਂਝ ਸਟਾਰਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਨੇ ਕਮਾਈ ਦੇ ਮਾਮਲੇ ਵਿੱਚ ਪੰਜਾਬੀ ਸਿਨੇਮਾ ਦੀਆਂ ਸਾਰੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸਨੂੰ ਲੈ ਕੇ ਹੁਣ ਨੀਰੂ ਬਾਜਵਾ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।

Neeru Bajwa
Neeru Bajwa (instagram)
author img

By ETV Bharat Entertainment Team

Published : Jul 25, 2024, 11:19 AM IST

Updated : Jul 25, 2024, 1:08 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ 'ਰਾਣੀ' ਕਹੀ ਜਾਣ ਵਾਲੀ ਨੀਰੂ ਬਾਜਵਾ ਆਪਣੀ ਤਾਜ਼ਾ ਰਿਲੀਜ਼ ਫਿਲਮ 'ਜੱਟ ਐਂਡ ਜੂਲੀਅਟ 3' ਨਾਲ ਵੱਡੇ ਪਰਦੇ 'ਤੇ ਪਹੁੰਚੀ ਹੈ। ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ ਇਸ ਰੁਮਾਂਟਿਕ ਕਾਮੇਡੀ ਫਿਲਮ ਵਿੱਚ ਦਿਲਜੀਤ ਦੁਸਾਂਝ, ਨੀਰੂ ਬਾਜਵਾ, ਬੀ ਐਨ ਸ਼ਰਮਾ, ਰਾਣਾ ਰਣਬੀਰ, ਜੈਸਮੀਨ ਬਾਜਵਾ ਅਤੇ ਹੋਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਨਿਰਮਾਤਾਵਾਂ ਦੁਆਰਾ ਸਾਂਝੀ ਕੀਤੀ ਰਿਪੋਰਟ ਦੇ ਅਨੁਸਾਰ 'ਜੱਟ ਐਂਡ ਜੂਲੀਅਟ 3' ਦਾ ਸਾਰਾ ਕਲੈਕਸ਼ਨ ਹੁਣ ਤੱਕ 104 ਕਰੋੜ ਹੋ ਗਿਆ ਹੈ, ਜਿਸ ਨਾਲ ਇਹ ਫਿਲਮ ਹੁਣ ਤੱਕ ਪੰਜਾਬੀ ਸਿਨੇਮਾ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਕਮਾਈ ਨੇ ਫਿਲਮ ਦੀ ਸਾਰੀ ਕਾਸਟ ਅਤੇ ਕਰੂ ਨੂੰ ਬਹੁਤ ਖੁਸ਼ ਕੀਤਾ ਹੈ।

ਹੁਣ ਇਸ ਖੁਸ਼ੀ ਨੂੰ ਵਿਅਕਤ ਕਰਨ ਲਈ ਨੀਰੂ ਬਾਜਵਾ ਨੇ ਇੰਸਟਾਗ੍ਰਾਮ ਉਤੇ ਪਹੁੰਚ ਕੀਤੀ ਹੈ। ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਫਿਲਮ ਦੀ ਸਫਲਤਾ 'ਤੇ ਇੱਕ ਮਿੱਠਾ ਅਤੇ ਪਿਆਰਾ ਜਿਹਾ ਨੋਟ ਲਿਖਿਆ ਹੈ। ਸੁੰਦਰੀ ਨੇ ਜ਼ਾਹਰ ਕੀਤਾ ਕਿ ਉਹ ਕਿੰਨੀ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੀ ਹੈ ਅਤੇ ਉਸ ਨੇ ਫਿਲਮ ਨੂੰ ਦੇਖਣ ਅਤੇ ਸਮਰਥਨ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਬਾਜਵਾ ਨੇ ਕਿਹਾ ਕਿ ਇਹ ਲੋਕ ਹੀ ਹਨ, ਜਿਨ੍ਹਾਂ ਨੇ ਇਸ ਪੰਜਾਬੀ ਫਿਲਮ ਨੂੰ ਇਤਿਹਾਸ ਸਿਰਜਣ ਲਈ ਸੰਭਵ ਬਣਾਇਆ ਹੈ।

ਨੀਰੂ ਬਾਜਵਾ ਨੇ ਲਿਖਿਆ, 'ਪਿਛਲੇ ਕੁੱਝ ਸਾਲਾਂ ਦੌਰਾਨ ਮੈਂ ਸਿੱਖਿਆ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੇ ਪ੍ਰਤੀ ਸੱਚੇ ਰਹੋ...ਸਖ਼ਤ ਮਿਹਨਤ ਕਰੋ ਅਤੇ ਲਗਾਤਾਰ ਕਰਦੇ ਰਹੋ, ਪੰਜਾਬੀ ਫਿਲਮ ਉਦਯੋਗ ਦੇ ਵਿਕਾਸ ਨੂੰ ਦੇਖਣ ਦੇ ਯੋਗ ਹੋਣਾ ਅਤੇ ਇਸ ਸੁੰਦਰ ਉਦਯੋਗ ਦਾ ਹਿੱਸਾ ਬਣਨਾ ਬਹੁਤ ਪਿਆਰੀ ਚੀਜ਼ ਹੈ। ਮੈਨੂੰ ਬਹੁਤ ਮਾਣ ਹੈ। ਤੁਹਾਡੇ ਸਾਰੇ ਪਿਆਰ ਲਈ ਦੁਬਾਰਾ ਧੰਨਵਾਦ, ਜੱਟ ਐਂਡ ਜੂਲੀਅਟ 3।'

ਹੁਣ ਜਦੋਂ ਤੋਂ ਅਦਾਕਾਰਾ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਅਤੇ ਪੋਸਟ ਉਤੇ ਪਿਆਰ ਦੀ ਵਰਖਾ ਕਰ ਰਹੇ ਹਨ, ਇੱਕ ਨੇ ਲਿਖਿਆ, 'ਸਾਨੂੰ ਤੁਹਾਡੇ ਅਤੇ ਤੁਹਾਡੀ ਮਿਹਨਤ 'ਤੇ ਬਹੁਤ ਮਾਣ ਹੈ।' ਇੱਕ ਹੋਰ ਨੇ ਕਿਹਾ, 'ਇਸ ਪਹਿਰਾਵੇ ਵਿੱਚ ਬਹੁਤ ਹੀ ਸ਼ਾਨਦਾਰ ਦਿਖਾਈ ਦੇ ਰਹੀ ਹੈ ਮੇਰੀ ਪਿਆਰੀ ਪਰੀ।' ਇਸ ਤੋਂ ਇਲਾਵਾ ਕਈਆਂ ਨੇ ਇਸ ਪੋਸਟ ਉਤੇ ਲਾਲ ਦਿਲ ਅਤੇ ਅੱਗ ਦੇ ਇਮੋਜੀ ਵੀ ਸਾਂਝੇ ਕੀਤੇ ਹਨ।

ਇਸ ਦੌਰਾਨ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਨੀਰੂ ਬਾਜਵਾ ਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਾਂਅ 'ਵਾਹ ਨੀ ਪੰਜਾਬਣੇ'। ਇਹ ਫਿਲਮ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੀਰੂ ਬਾਜਵਾ ਫਿਲਮ 'ਸ਼ੁਕਰਾਨਾ' ਕਾਰਨ ਵੀ ਚਰਚਾ ਵਿੱਚ ਹੈ।

Last Updated : Jul 25, 2024, 1:08 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.