ETV Bharat / entertainment

ਵਿਆਹ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਰਕੁਲ ਪ੍ਰੀਤ ਸਿੰਘ-ਜੈਕੀ ਭਗਨਾਨੀ, ਜੋੜੇ ਨੇ ਲਿਆ ਆਸ਼ੀਰਵਾਦ - Rakul Jackky at Golden Temple

Rakul Preet-Jackky at Golden Temple: ਨਵ-ਵਿਆਹੁਤਾ ਜੋੜਾ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਜੋੜੇ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇੱਥੇ ਵੇਖੋ ਝਲਕ।

Rakul Preet Singh and Jackky Bhagnani
Rakul Preet Singh and Jackky Bhagnani
author img

By ETV Bharat Entertainment Team

Published : Mar 2, 2024, 10:03 AM IST

ਅੰਮ੍ਰਿਤਸਰ: ਨਵ-ਵਿਆਹੁਤਾ ਜੋੜਾ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਫਿਲਮ ਨਿਰਮਾਤਾ-ਅਦਾਕਾਰ ਜੈਕੀ ਭਗਨਾਨੀ ਹਾਲ ਹੀ ਵਿੱਚ ਆਪਣੇ ਵਿਆਹ ਤੋਂ ਬਾਅਦ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਜੋੜੇ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਰਕੁਲ ਨੇ ਸੋਸ਼ਲ ਮੀਡੀਆ 'ਤੇ ਹਰਿਮੰਦਰ ਸਾਹਿਬ ਪਹੁੰਚ ਕੇ ਆਪਣੇ ਪਤੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ। ਤਸਵੀਰਾਂ 'ਚ ਰਕੁਲ ਆਪਣੇ ਪਤੀ ਜੈਕੀ ਨਾਲ ਗੁਰੂ ਦੀ ਨਗਰੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪਰਿਵਾਰ ਵੀ ਉਹਨਾਂ ਦੇ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ।

ਰਕੁਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਸਟੋਰੀ ਸੈਕਸ਼ਨ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਜੈਕੀ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਰਕੁਲ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਜੈਕੀ ਲਾਲ ਰੰਗ ਦਾ ਕੁੜਤਾ-ਪਜਾਮਾ ਪਹਿਨੇ ਨਜ਼ਰ ਆ ਰਹੇ ਹਨ। ਰਕੁਲ ਨੇ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ 'ਆਸ਼ੀਰਵਾਦ'। ਰਕੁਲ-ਜੈਕੀ 21 ਫਰਵਰੀ ਨੂੰ ਗੋਆ ਦੇ ਖੂਬਸੂਰਤ ਨਜ਼ਾਰਿਆਂ ਵਿਚਾਲੇ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਦੋਹਾਂ ਦਾ ਵਿਆਹ ਸਿੱਖ ਅਤੇ ਸਿੰਧੀ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ।

ਰਕੁਲ ਪ੍ਰੀਤ ਸਿੰਘ ਦੀ ਇੰਸਟਾਗ੍ਰਾਮ ਸਟੋਰੀ
ਰਕੁਲ ਪ੍ਰੀਤ ਸਿੰਘ ਦੀ ਇੰਸਟਾਗ੍ਰਾਮ ਸਟੋਰੀ

ਆਪਣੇ ਖਾਸ ਦਿਨ ਲਈ ਰਕੁਲ ਅਤੇ ਜੈਕੀ ਨੇ ਤਰੁਣ ਤਾਹਿਲਿਆਨੀ ਦੁਆਰਾ ਡਿਜ਼ਾਈਨ ਕੀਤੇ ਡਿਜ਼ਾਈਨਰ ਵਿਆਹ ਦੇ ਪਹਿਰਾਵੇ ਪਹਿਨੇ ਸਨ। ਵਿਆਹ ਲਈ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਗੋਆ ਪਹੁੰਚੇ ਸਨ। ਗੋਆ ਪਹੁੰਚਣ ਵਾਲਿਆਂ ਦੀ ਸੂਚੀ ਵਿੱਚ ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਸ਼ਿਲਪਾ ਸ਼ੈੱਟੀ ਤੋਂ ਲੈ ਕੇ ਅਰਜੁਨ ਕਪੂਰ, ਵਰੁਣ ਧਵਨ ਅਤੇ ਈਸ਼ਾ ਦਿਓਲ ਤੱਕ ਦੇ ਨਾਂ ਸ਼ਾਮਲ ਹਨ।

ਰਕੁਲ ਪ੍ਰੀਤ ਸਿੰਘ ਦੀ ਇੰਸਟਾਗ੍ਰਾਮ ਸਟੋਰੀ
ਰਕੁਲ ਪ੍ਰੀਤ ਸਿੰਘ ਦੀ ਇੰਸਟਾਗ੍ਰਾਮ ਸਟੋਰੀ

ਇਸ ਦੌਰਾਨ ਰਕੁਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਮਲ ਹਾਸਨ ਨਾਲ 'ਇੰਡੀਅਨ 2' 'ਚ ਨਜ਼ਰ ਆਵੇਗੀ। ਫਿਲਮ 'ਚ ਬੌਬੀ ਸਿਮਹਾ ਅਤੇ ਪ੍ਰਿਆ ਭਵਾਨੀ ਸ਼ੰਕਰ ਵੀ ਮੁੱਖ ਭੂਮਿਕਾਵਾਂ 'ਚ ਹਨ। ਇਸ ਦੇ ਨਾਲ ਹੀ ਜੈਕੀ ਭਗਨਾਨੀ ਆਪਣੀ ਪ੍ਰੋਡਕਸ਼ਨ 'ਬੜੇ ਮੀਆਂ ਛੋਟੇ ਮੀਆਂ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। 'ਬੜੇ ਮੀਆਂ ਛੋਟੇ ਮੀਆਂ' ਇਸ ਸਾਲ ਈਦ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.