ETV Bharat / entertainment

ਨਵਾਂ ਗਾਣਾ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨਗੇ ਸੁਖਸ਼ਿੰਦਰ ਸ਼ਿੰਦਾ, ਇਸ ਦਿਨ ਹੋਵੇਗਾ ਰਿਲੀਜ਼ - SUKSHINDER SHINDA

ਗਾਇਕ ਸੁਖਸ਼ਿੰਦਰ ਸ਼ਿੰਦਾ ਇਸ ਸਮੇਂ ਆਪਣੇ ਨਵੇਂ ਗੀਤ ਨੂੰ ਲੈ ਕੇ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ।

Sukshinder Shinda
Sukshinder Shinda (instagram)
author img

By ETV Bharat Entertainment Team

Published : Oct 18, 2024, 3:40 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸਾਲਾਂ ਬਾਅਦ ਵੀ ਅਪਣੀ ਸ਼ਾਨਦਾਰ ਹੌਂਦ ਦਾ ਪ੍ਰਗਟਾਵਾ ਸਫ਼ਲਤਾ-ਪੂਰਵਕ ਕਰਵਾਉਂਦੇ ਆ ਰਹੇ ਹਨ ਪ੍ਰਵਾਸੀ ਗਾਇਕ ਸੁਖਸ਼ਿੰਦਰ ਸ਼ਿੰਦਾ, ਜੋ ਅਪਣਾ ਨਵਾਂ ਗਾਣਾ 'ਸ਼ੇਰ ਹੁੱਡ' ਸੰਗੀਤ ਪ੍ਰੇਮੀਆਂ ਸਨਮੁੱਖ ਦੇ ਕਰਨ ਜਾ ਰਹੇ ਹਨ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

"ਸੁਖਸ਼ਿੰਦਰ ਸ਼ਿੰਦਾ ਰਿਕਾਰਡਸ" ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਬੀਟ ਸੋਂਗ ਵਿੱਚ ਦੇਸੀ ਅਤੇ ਵਿਦੇਸ਼ੀ ਸੰਗੀਤ ਦੀ ਸੁਮੇਲਤਾ ਦਾ ਸੰਯੋਜਨ ਬੇਹੱਦ ਖੂਬਸੂਰਤੀ ਅਤੇ ਕੁਸ਼ਲਤਾ ਨਾਲ ਕੀਤਾ ਗਿਆ ਹੈ, ਜਿਸ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦਾ ਸੰਗੀਤ ਪੰਮਾ ਸਰਾਏ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਸ਼ਬਦ ਰਚਨਾ ਜਿੰਦੂ ਖਹਿਰਾ ਨੇ ਕੀਤੀ ਹੈ।

ਸੰਗੀਤਕ ਵਿਭਿੰਨਤਾ ਦੇ ਲਗਾਤਾਰ ਗੂੜੇ ਹੁੰਦੇ ਜਾ ਰਹੇ ਰੰਗਾਂ ਨੂੰ ਹੋਰ ਵਿਸਥਾਰ ਦਿੰਦੇ ਨਜ਼ਰੀ ਆਉਂਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਬਿੱਗ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਜਸ਼ਨ ਅਰੋੜਾ ਵੱਲੋਂ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਸ਼ਾਨਦਾਰ ਅਤੇ ਹਿੱਟ ਰਹੇ ਗਾਣਿਆ ਦਾ ਬਤੌਰ ਨਿਰਦੇਸ਼ਕ ਪ੍ਰਭਾਵੀ ਹਿੱਸਾ ਰਹੇ ਹਨ।

ਪੰਜਾਬੀ ਗਾਇਕੀ ਦਾ ਸਿਖਰ ਹੰਢਾ ਚੁੱਕੇ ਗਾਇਕ ਸੁਖਸ਼ਿੰਦਰ ਸ਼ਿੰਦਾ ਪੰਜ ਦਹਾਕਿਆਂ ਬਾਅਦ ਵੀ ਸੰਗੀਤ ਨਿਰਮਾਤਾ ਅਤੇ ਫਨਕਾਰ ਦੇ ਤੌਰ ਉਤੇ ਅਪਣੀ ਬਹੁ-ਪੱਖੀ ਭੱਲ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ, ਜਿੰਨ੍ਹਾਂ ਦੀ ਨਾਯਾਬ ਗਾਇਕੀ ਦਾ ਅਸਰ ਪੰਜਾਬ ਤੋਂ ਲੈ ਸੱਤ ਸੁਮੰਦਰ ਪਾਰ ਤੱਕ ਦੀਆਂ ਸੰਗੀਤਕ ਸਫਾਂ ਵਿੱਚ ਅੱਜ ਵੀ ਜਿਓ ਦਾ ਤਿਓ ਕਾਇਮ ਹੈ।

ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਗਾਣਿਆਂ ਨਾਲ ਵੀ ਚਰਚਾ ਦਾ ਕੇਂਦਰਬਿੰਦੂ ਬਣੇ ਰਹੇ ਹਨ ਇਹ ਬਾਕਮਾਲ ਗਾਇਕ, ਜੋ ਅਪਣੇ ਉਕਤ ਨਵੇਂ ਗਾਣੇ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਸਰੋਤਿਆਂ ਅਤੇ ਦਰਸ਼ਕਾਂ ਦੀ ਆਸ ਅਨੁਸਾਰ ਇਸ ਵਾਰ ਫਿਰ ਗਾਣੇ ਨੂੰ ਅਲਹਦਾ ਸੰਗੀਤਕ ਸਾਚਾਂ ਦੇਣ ਦੀ ਕੋਸ਼ਿਸ਼ ਉਨ੍ਹਾਂ ਵੱਲੋਂ ਕੀਤੀ ਗਈ ਹੈ, ਜਿਸ ਨੂੰ ਤਰੋ-ਤਾਜ਼ਗੀ ਦੇਣ ਲਈ ਪੂਰੀ ਟੀਮ ਵੱਲੋਂ ਜੀਅ ਜਾਨ ਨਾਲ ਮਿਹਨਤ ਕੀਤੀ ਗਈ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.