ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਅਦਾਕਾਰ ਯਸ਼ਪਾਲ ਸ਼ਰਮਾ, ਜਿੰਨ੍ਹਾਂ ਦੀ ਨਵੀਂ ਫਿਲਮ 'ਧਾਵਕ' ਸੈੱਟ ਉਤੇ ਪੁੱਜ ਗਈ ਹੈ, ਜਿਸ ਦਾ ਪਹਿਲਾਂ ਸ਼ੈਡਿਊਲ ਹਰਿਆਣਾ ਵਿਖੇ ਜ਼ੋਰਾਂ-ਸ਼ੋਰਾਂ ਨਾਲ ਸ਼ੂਰੂ ਹੋ ਚੁੱਕਾ ਹੈ।
'ਸ਼ਰੂਤਾ ਮੂਵੀਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਪ੍ਰਵੇਸ਼ ਗੌੜ ਕਰ ਰਹੇ ਹਨ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਯੋਗੇਸ਼ ਭਾਰਦਵਾਜ ਸੰਭਾਲ ਰਹੇ ਹਨ। ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਕਾਫ਼ੀ ਅਲਹਦਾ ਅਤੇ ਲੀਡ ਕਿਰਦਾਰ ਅਦਾ ਕਰਨ ਜਾ ਰਹੇ ਹਨ ਅਦਾਕਾਰ ਯਸ਼ਪਾਲ ਸ਼ਰਮਾ, ਜਿੰਨ੍ਹਾਂ ਅਨੁਸਾਰ ਛੋਟੇ ਜਿਹੇ ਪਿੰਡ ਅਤੇ ਇੱਥੇ ਘਟਿਤ ਹੋਣ ਵਾਲੇ ਕੁਝ ਅਹਿਮ ਘਟਨਾਕ੍ਰਮਾਂ ਦੁਆਲੇ ਬੁਣੀ ਗਈ ਇਹ ਇਮੋਸ਼ਨਲ ਫਿਲਮ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਇਸ ਖੇਤਰ ਸੰਬੰਧਤ ਐਥਲੀਟਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ, ਜੋ ਨੌਜਵਾਨ ਪੀੜੀ ਨੂੰ ਦ੍ਰਿੜ ਇਰਾਦਿਆਂ ਨਾਲ ਅੱਗੇ ਵਧਣ ਅਤੇ ਜੀਵਨ ਵਿੱਚ ਇੱਕ ਨਿਸ਼ਾਨਾ ਨਿਰਧਾਰਤ ਕਰਨ ਅਤੇ ਉਸ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕਰੇਗੀ।
ਬਤੌਰ ਅਦਾਕਾਰ ਵਿਲੱਖਣ ਭੱਲ ਸਥਾਪਿਤ ਕਰ ਚੁੱਕੇ ਯੋਗੇਸ਼ ਭਾਰਦਵਾਜ਼ ਉਕਤ ਫਿਲਮ ਨਾਲ ਅਪਣੇ ਡਾਇਰੈਕਟੋਰੀਅਲ ਸਫ਼ਰ ਦਾ ਅਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਅਨੁਸਾਰ ਬਹੁਪੱਖੀ ਅਦਾਕਾਰ ਯਸ਼ਪਾਲ ਸ਼ਰਮਾ ਦੇ ਕਰੀਅਰ ਨੂੰ ਹੋਰ ਨਵੇਂ ਅਯਾਮ ਦੇਣ ਵਿੱਚ ਵੀ ਇਹ ਅਰਥ-ਭਰਪੂਰ ਫਿਲਮ ਅਹਿਮ ਭੂਮਿਕਾ ਨਿਭਾਵੇਗੀ, ਜਿੰਨ੍ਹਾਂ ਨਾਲ ਚਰਚਿਤ ਫਿਲਮ 'ਲੌਸਟ' ਫੇਮ ਅਦਾਕਾਰਾ ਗੀਤਾ ਅਗਰਵਾਲ ਸ਼ਰਮਾ ਤੋਂ ਇਲਾਵਾ ਜੋਗੀ ਮੱਲਾਂਗ, ਮਲਖਾਨ ਸਿੰਘ, ਸੰਦੀਪ ਗੋਇਟ, ਵਿਸ਼ਾਲ ਦਹੀਆ, ਸ਼ਸ਼ਾਂਕ ਵਿਰਾਗ, ਰਾਮਪਾਲ ਬਲਹਾਰਾ, ਵਿਸ਼ਾਲ ਸ਼ਰਮਾ, ਜੇ ਡੀ ਬੱਲੂ, ਡਾਰਾਜੇਂਦਰ ਗੌਤਮ, ਸੰਦੀਪ ਗੋਇਤ, ਜੋਗੀ ਮੱਲੰਗ, ਰਾਮ ਨਰਾਇਣ ਗਰਗ, ਮੁਕੇਸ਼ ਮੁਸਾਫਿਰ, ਰਾਜਕੁਮਾਰ ਧਨਖੜ, ਰਣਜੀਤ ਚੌਹਾਨ, ਕ੍ਰਿਸ਼ਨ ਨਾਟਕ, ਰਾਮਬੀਰ ਆਰੀਅਨ ਵੀ ਮਹੱਤਵਪੂਰਨ ਰੋਲਜ਼ ਵਿੱਚ ਨਜ਼ਰ ਆਉਣਗੇ।
ਹਾਲ ਵਿੱਚ ਸਾਹਮਣੇ ਆਈਆਂ ਹਿੰਦੀ ਅਤੇ ਪੰਜਾਬੀ ਫਿਲਮਾਂ 'ਦਾਦਾ ਲਖਮੀ' ਅਤੇ 'ਕੁੜੀ ਹਰਿਆਣੇ ਵੱਲ ਦੀ' ਨੂੰ ਲੈ ਕੇ ਚਰਚਾ ਦਾ ਕੇਂਦਰ ਬਿੰਦੂ ਰਹੇ ਹਨ ਅਦਾਕਾਰ ਯਸ਼ਪਾਲ ਸ਼ਰਮਾ, ਜੋ ਇੰਨੀਂ ਦਿਨੀਂ ਕਈ ਵੱਡੇ ਫਿਲਮ ਪ੍ਰੋਜੈਕਟਾਂ ਦਾ ਹਿੱਸਾ ਬਣੇ ਹੋਏ ਹਨ, ਜਿੰਨ੍ਹਾਂ ਦੀਆਂ ਕੁਝ ਆਫ ਬੀਟ ਅਤੇ ਕਮਰਸ਼ਿਅਲ ਫਿਲਮਾਂ ਦੀ ਸ਼ੂਟਿੰਗ ਵੀ ਮੁਕੰਮਲ ਹੋ ਚੁੱਕੀ ਹੈ, ਜੋ ਜਲਦੀ ਹੀ ਰਿਲੀਜ਼ ਹੋਣ ਵਾਲੀਆਂ ਹਨ।
ਇਹ ਵੀ ਪੜ੍ਹੋ: