ਚੰਡੀਗੜ੍ਹ: ਪੰਜਾਬੀ ਕਾਮੇਡੀ ਫਿਲਮਾਂ ਨੂੰ ਨਵੇਂ ਅਯਾਮ ਅਤੇ ਇੰਨ੍ਹਾਂ ਨੂੰ ਵਿਸ਼ਾਲ ਕੈਨਵਸ ਦੇਣ ਵਿੱਚ ਬਹੁ-ਪੱਖੀ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਦੀਆਂ ਹੀ ਲਗਾਤਾਰਤਾ ਨਾਲ ਇਸ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਲੜੀ ਵਜੋਂ ਸਾਹਮਣੇ ਆਉਣ ਜਾ ਰਹੀ ਚਰਚਿਤ ਕਾਮੇਡੀ ਸੀਰੀਜ਼ 'ਅੱੜ੍ਹਬ ਪ੍ਰਾਹੁਣਾ ਭਾਨੀ ਮਾਰ ਭਾਗ-10', ਜਿਸ ਨੂੰ ਅੱਜ ਸ਼ਾਮ ਸ਼ੋਸ਼ਲ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
ਪੰਜਾਬੀ ਕਾਮੇਡੀ ਲਘੂ ਫਿਲਮਾਂ ਦੇ ਸਿਰਮੌਰ ਅਦਾਕਾਰ ਮੰਨੇ ਜਾਂਦੇ ਗੁਰਚੇਤ ਚਿੱਤਰਕਾਰ ਵੱਲੋਂ ਆਪਣੇ ਘਰੇਲੂ ਹੋਮ ਪ੍ਰੋਡਕਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਬਿਕਰਮ ਗਿੱਲ ਵੱਲੋਂ ਕੀਤਾ ਗਿਆ, ਜਦਕਿ ਇਸਦੇ ਨਿਰਮਾਣ ਦੇ ਨਾਲ ਕਹਾਣੀ ਅਤੇ ਡਾਇਲਾਗ ਵੀ ਗੁਰਚੇਤ ਚਿੱਤਰਕਾਰ ਵੱਲੋਂ ਖੁਦ ਲਿਖੇ ਗਏ ਹਨ, ਜਿੰਨ੍ਹਾਂ ਅਨੁਸਾਰ ਬਿਹਤਰੀਨ ਅਤੇ ਮਿਆਰੀ ਕਾਮੇਡੀ ਦੇ ਤਾਣੇ-ਬਾਣੇ ਅਧੀਨ ਬੁਣੀ ਗਈ ਇਹ ਕਾਮੇਡੀ ਲਘੂ ਫਿਲਮ ਹਰ ਵਰਗ ਦਰਸ਼ਕਾਂ ਨੂੰ ਪਸੰਦ ਆਵੇਗੀ, ਜਿਸ ਵਿੱਚ ਇਸ ਵਾਰ ਕਈ ਨਵੇਂ ਕਲਾਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜੋ ਇਸ ਹਾਸਿਆਂ ਭਰੀ ਕਾਮੇਡੀ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀਆਂ ਬਹੁ ਕਲਾਵਾਂ ਦਾ ਲੋਹਾ ਮੰਨਵਾ ਰਹੇ ਇਸ ਹੋਣਹਾਰ ਅਦਾਕਾਰ ਅਤੇ ਮੰਝੇ ਹੋਏ ਫਿਲਮ ਨਿਰਮਾਣਕਾਰ ਨੇ ਅੱਗੇ ਦੱਸਿਆ ਕਿ ਮਾਲਵਾ ਦੇ ਬਰਨਾਲਾ ਸੰਗਰੂਰ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਕਾਮੇਡੀ ਸੀਰੀਜ਼ ਵਿੱਚ ਉਨ੍ਹਾਂ ਤੋਂ ਇਲਾਵਾ ਰਾਜ ਧਾਲੀਵਾਲ, ਕਮਲ ਰਾਜਪਾਲ, ਮਿੰਟੂ, ਗੁਰਨਾਮ ਗਾਮਾ ਅਤੇ ਹੋਰ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
- ਕੰਗਣਾ ਰਣੌਤ ਦੇ ਥੱਪੜ ਮਾਰਨ ਦਾ ਮਾਮਲਾ ਗਰਮਾਇਆ, ਵੱਖ-ਵੱਖ ਕਿਸਾਨ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੀਆਂ - CISF Official Slapped Kangana Ranaut
- ਚੰਡੀਗੜ੍ਹ ਏਅਰਪੋਰਟ 'ਤੇ ਕਥਿਤ ਥੱਪੜ ਕਾਂਡ ਤੋਂ ਬਾਅਦ ਦਿੱਲੀ ਪਹੁੰਚੀ ਕੰਗਨਾ ਰਣੌਤ - Kangana Ranaut Slapping Incident
- ਪਹਿਲੀ ਵਾਰ ਇਕੱਠੇ ਧਮਾਕਾ ਕਰਨਗੇ ਵਰੁਣ ਧਵਨ ਅਤੇ ਟਾਈਗਰ ਸ਼ਰਾਫ, ਆ ਰਹੀ ਹੈ ਇਹ ਮਜ਼ੇਦਾਰ ਫਿਲਮ - Tiger Shroff and Varun Dhawan Movie
ਮੂਲ ਰੂਪ 'ਚ ਮਾਲਵਾ ਦੇ ਹੀ ਜ਼ਿਲ੍ਹਾਂ ਬਰਨਾਲਾ ਨਾਲ ਸੰਬੰਧਤ ਅਦਾਕਾਰ-ਨਿਰਮਾਤਾ ਗੁਰਚੇਤ ਚਿੱਤਰਕਾਰ ਦੇ ਹੁਣ ਤੱਕ ਦੇ ਫਿਲਮੀ ਸਫਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਬਣਾਈਆਂ ਅਨੇਕਾਂ ਫਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ, ਜਿੰਨ੍ਹਾਂ ਵੱਲੋਂ ਪੰਜਾਬੀ ਲਘੂ ਫਿਲਮਾਂ ਦਾ ਦਾਇਰਾ ਵਿਸ਼ਾਲ ਕਰਨਾ ਅਤੇ ਇੰਨ੍ਹਾਂ ਨੂੰ ਗਲੋਬਲੀ ਅਧਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਪਾਲੀਵੁੱਡ ਅਤੇ ਲਘੂ ਫਿਲਮਾਂ ਦੇ ਖੇਤਰ ਦਾ ਵੱਡਾ ਅਤੇ ਮਾਣਮੱਤਾ ਨਾਂਅ ਬਣ ਚੁੱਕੇ ਗੁਰਚੇਤ ਚਿਤਰਕਾਰ ਦੁਆਰਾ ਬਣਾਈਆਂ ਗਈਆਂ ਫਿਲਮਾਂ ਵਿੱਚ 'ਫੈਮਿਲੀ 420' ਤੋਂ ਲੈ ਕੇ 'ਫੈਮਿਲੀ 430' ਸੀਰੀਜ਼ ਤੋਂ ਇਲਾਵਾ 'ਫੈਮਿਲੀ ਛੜਿਆ ਦੀ', 'ਅੱੜ੍ਹਬ ਪ੍ਰੋਹਣਾ' ਅਤੇ 'ਬੋਦੀ ਵਾਲਾ ਤਾਰਾ' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜੇਕਰ ਗੁਰਚੇਤ ਚਿੱਤਰਕਾਰ ਵੱਲੋਂ ਕੀਤੀਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਆਸ਼ਕੀ ਨਾਟ ਅਲਾਊਡ', 'ਪੰਜਾਬ ਬੋਲਦਾ', 'ਪਾਵਰ ਕੱਟ', 'ਮਜਾਜਣ', 'ਵੀਰਾਂ ਨਾਲ ਸਰਦਾਰੀ', 'ਨਾਢੂ ਖਾਂ', 'ਟੌਹਰ ਮਿੱਤਰਾਂ ਦੀ' ਆਦਿ ਸ਼ੁਮਾਰ ਹਨ।