ਫਰੀਦਕੋਟ: ਪੰਜਾਬੀ ਸਿਨੇਮਾਂ ਦੀਆਂ ਉਚ-ਕੋਟੀ ਅਤੇ ਬੇਹਤਰੀਣ ਅਦਾਕਾਰਾ ਵਿੱਚ ਆਪਣਾ ਸ਼ੁਮਾਰ ਕਰਵਾਉਣ 'ਚ ਸਫਲ ਰਹੀਆਂ ਅਦਾਕਾਰਾ ਨੀਰੂ ਬਾਜਵਾ ਅਤੇ ਤਾਨੀਆ ਆਪਣੀ ਇੱਕ ਆਉਣ ਵਾਲੀ ਅਤੇ ਬਿੱਗ ਸੈਟਅੱਪ ਫਿਲਮ ਪ੍ਰੋਜੋਕਟ ਲਈ ਇਕੱਠੀਆਂ ਹੋਈਆਂ ਹਨ। ਇਨ੍ਹਾਂ ਦੀ ਇਸ ਅਨ-ਟਾਈਟਲ ਫ਼ਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਕਰਨਗੇ।
ਬ੍ਰਦਰਹੁੱਡ ਪ੍ਰੋਡੋਕਸ਼ਨ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਅਤੇ ਨੀਰੂ ਬਾਜਵਾ ਇੰਟਰਟੇਨਮੈਂਟ ਦੀ ਸੁਯੰਕਤ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਹਰਸਿਮਰਨ ਸਿੰਘ ਅਤੇ ਸੰਤੋਸ਼ ਸੁਭਾਸ਼ ਥਿਟੇ ਹਨ, ਜਦਕਿ ਲੇਖਣ ਅਤੇ ਨਿਰਦੇਸ਼ਨ ਦੀ ਜਿੰਮੇਵਾਰੀ ਜਗਦੀਪ ਸਿੱਧੂ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਨੀਰੂ ਬਾਜਵਾ ਅਤੇ ਤਾਨੀਆ ਨਾਲ ਕਈ ਹਿੱਟ ਫਿਲਮਾਂ ਦਾ ਲੇਖਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ। ਇਨ੍ਹਾਂ ਵਿੱਚ 'ਸਰਘੀ', 'ਸੁਫਨਾ', 'ਲੇਖ' 'ਕਿਸਮਤ 2' ਅਤੇ 'ਗੁੱਡੀਆਂ ਪਟੋਲੇ' ਆਦਿ ਫਿਲਮਾਂ ਸ਼ੁਮਾਰ ਰਹੀਆ ਹਨ। ਇਸ ਤੋਂ ਇਲਾਵਾ, ਨੀਰੂ ਬਾਜਵਾ ਨਾਲ ਹੀ ਇੱਕ ਹੋਰ ਸੀਕੁਅਲ ਫਿਲਮ 'ਜੱਟ ਐਂਡ ਜੂਲੀਅਟ 3' ਵੀ ਕਰ ਰਹੇ ਹਨ, ਜੋ 28 ਜੂਨ 2024 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਫਿਲਮ ਦੀ ਸਟਾਰ-ਕਾਸਟ: ਜਲਦ ਆਨ ਫਲੋਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਇਮੋਸ਼ਨਲ, ਡਰਾਮਾ ਅਤੇ ਪਰਿਵਾਰਿਕ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ, ਤਾਂ ਇਸ ਵਿੱਚ ਨਵੇਂ ਚਿਹਰੇ ਗੁਰਬਾਜ ਸਿੰਘ ਤੋਂ ਇਲਾਵਾ ਅੰਮ੍ਰਿਤ ਐਬੀ, ਬਲਵਿੰਦਰ ਬੁੱਲਟ, ਹਨੀ ਮੱਟੂ, ਸੁੱਖਾ ਪਿੰਡੀਵਾਲਾ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਦਿਖਾਈ ਦੇਣਗੇ।
- 'ਭੂਲ ਭੁਲਈਆ 3' ਦਾ ਹਿੱਸਾ ਬਣੇ ਚਰਚਿਤ ਅਦਾਕਾਰ ਕਬੀਰ, ਮਹੱਤਵਪੂਰਨ ਭੂਮਿਕਾ 'ਚ ਆਉਣਗੇ ਨਜ਼ਰ - Bhool Bhulaiyaa 3
- ਤਲਾਕ ਦੀਆਂ ਖਬਰਾਂ ਵਿਚਾਲੇ ਦਿਸ਼ਾ ਪਟਾਨੀ ਦੇ 'ਬੁਆਏਫ੍ਰੈਂਡ' ਨਾਲ ਰੈਸਟੋਰੈਂਟ 'ਚ ਗਈ ਹਾਰਦਿਕ ਪਾਂਡਿਆ ਦੀ ਪਤਨੀ, ਲੋਕਾਂ ਨੇ ਕੀਤਾ ਜ਼ਬਰਦਸਤ ਟ੍ਰੋਲ - Natasa Stankovic
- ਮਸ਼ਹੂਰ ਨਿਰਦੇਸ਼ਕ ਸਿਕੰਦਰ ਭਾਰਤੀ ਦਾ 60 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਮਸ਼ਹੂਰ ਹਸਤੀਆਂ ਨੇ ਪ੍ਰਗਟਾਇਆ ਦੁੱਖ - Sikander Bharti Passes Away
ਫਿਲਮ ਦੀ ਰਿਲੀਜ਼ ਮਿਤੀ: ਇਹ ਫਿਲਮ 7 ਮਾਰਚ 2025 ਨੂੰ ਵਰਲਡ ਵਾਈਡ ਅਤੇ ਵੱਡੇ ਪੱਧਰ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ ਨਾਲ ਜੁੜੇ ਕੁਝ ਅਹਿਮ ਤੱਥਾਂ ਦੀ ਗੱਲ ਕੀਤੀ ਜਾਵੇ, ਤਾਂ ਨੀਰੂ ਬਾਜਵਾ ਅਤੇ ਤਾਨੀਆ ਪਹਿਲੀ ਵਾਰ ਇਕੱਠਿਆ ਸਕ੍ਰੀਨ ਸ਼ੇਅਰ ਕਰਨ ਜਾ ਰਹੀਆ ਹਨ। ਇਨ੍ਹਾਂ ਨੂੰ ਇਕੱਠਿਆ ਦੇਖਣਾ ਦਰਸ਼ਕਾਂ ਲਈ ਵੀ ਕਾਫ਼ੀ ਉਤਸ਼ਾਹ ਭਰਿਆ ਹੋਵੇਗਾ। ਜਿਕਰਯੋਗ ਹੈ ਕਿ ਨੀਰੂ ਬਾਜਵਾ ਅਤੇ ਉਨ੍ਹਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਨਿਰਮਿਤ ਕੀਤੀ ਜਾ ਰਹੀ ਇਹ ਲਗਾਤਾਰ ਦਸਵੀਂ ਫਿਲਮ ਹੋਵੇਗੀ। ਇਸ ਤੋਂ ਪਹਿਲਾ ਨੀਰੂ ਬਾਜਵਾ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਸ਼ਾਇਰ, ਬੂਹੇ ਬਾਰੀਆਂ, ਕਲੀ ਜੋਟਾ, ਇਸ ਜਹਾਨੋ ਦੂਰ ਕਿਤੇ ਚੱਲ ਜਿੰਦੀਏ, ਕੋਕਾ, ਸਰਘੀ, ਚੰਨੋਂ, ਮੁੰਡਾ ਹੀ ਚਾਹੀਦਾ, ਬਿਊਟੀਫ਼ੁਲ ਬਿੱਲੋ ਆਦਿ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।