ਮੁੰਬਈ: ਹਾਲ ਹੀ ਵਿੱਚ ਐਲਾਨ ਕੀਤਾ ਗਿਆ ਹੈ ਕਿ ਦਿੱਗਜ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਸਿਨੇਮਾ ਜਗਤ ਦੇ ਵੱਡੇ ਪੁਰਸਕਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮਿਥੁਨ ਨੂੰ 8 ਅਕਤੂਬਰ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਹੁਣ ਹਾਲ ਹੀ 'ਚ ਅਦਾਕਾਰ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇੰਨੇ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਆਓ ਜਾਣਦੇ ਹਾਂ ਕਿ ਮਿਥੁਨ ਚੱਕਰਵਰਤੀ ਨੇ ਹੋਰ ਕੀ ਕਿਹਾ ਹੈ।
ਮਿਥੁਨ ਚੱਕਰਵਰਤੀ ਨੇ ਦਿੱਤੀ ਇਹ ਪ੍ਰਤੀਕਿਰਿਆ: ਜਦੋਂ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਪੁੱਛਿਆ ਗਿਆ, ਸਰ, ਤੁਹਾਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣ 'ਤੇ ਕਿਵੇਂ ਮਹਿਸੂਸ ਹੋ ਰਿਹਾ ਹੈ? ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ, 'ਮੇਰੇ ਕੋਲ ਸ਼ਬਦ ਨਹੀਂ ਹਨ, ਨਾ ਮੈਂ ਹੱਸ ਸਕਦਾ ਹਾਂ ਅਤੇ ਨਾ ਹੀ ਰੋ ਸਕਦਾ ਹਾਂ। ਮੈਂ ਕੋਲਕਾਤਾ ਦੇ ਇੱਕ ਛੋਟੇ ਜਿਹੇ ਇਲਾਕੇ ਤੋਂ ਆਇਆ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨੇ ਵੱਡੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ ਕਿ ਮੈਂ ਇਹ ਸਨਮਾਨ ਆਪਣੇ ਪਰਿਵਾਰ ਅਤੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਸਮਰਪਿਤ ਕਰਨ ਜਾ ਰਿਹਾ ਹਾਂ।'
#WATCH कोलकाता, पश्चिम बंगाल: दादा साहब फाल्के पुरस्कार से सम्मानित होने की घोषणा पर अभिनेता और भाजपा नेता मिथुन चक्रवर्ती ने कहा, " मेरे पास शब्द ही नहीं हैं...मैंने इसकी कल्पना भी नहीं की थी। मैं इसे अपने परिवार और पूरे विश्व में अपने प्रशंसकों को समर्पित करता हूं..." pic.twitter.com/MhDOb4GVFK
— ANI_HindiNews (@AHindinews) September 30, 2024
ਇਸ ਦਿਨ ਸਨਮਾਨਿਤ ਹੋਣਗੇ ਅਦਾਕਾਰ: ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਐਕਸ ਹੈਂਡਲ 'ਤੇ ਘੋਸ਼ਣਾ ਕੀਤੀ ਕਿ ਅਨੁਭਵੀ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਲਿਖਿਆ ਹੈ ਕਿ ਅਦਾਕਾਰ ਨੂੰ 8 ਅਕਤੂਬਰ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
Mithun Da’s remarkable cinematic journey inspires generations!
— Ashwini Vaishnaw (@AshwiniVaishnaw) September 30, 2024
Honoured to announce that the Dadasaheb Phalke Selection Jury has decided to award legendary actor, Sh. Mithun Chakraborty Ji for his iconic contribution to Indian Cinema.
🗓️To be presented at the 70th National…
ਦੱਸ ਦੇਈਏ ਕਿ ਮਿਥੁਨ ਨੇ ਸਾਲ 1976 'ਚ ਫਿਲਮ 'ਮ੍ਰਿਗਯਾ' ਨਾਲ ਸਿਨੇਮਾ 'ਚ ਐਂਟਰੀ ਕੀਤੀ ਸੀ, ਜਿਸ ਲਈ ਮਿਥੁਨ ਨੂੰ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਤੁਹਾਨੂੰ ਦੱਸ ਦੇਈਏ ਕਿ ਮਿਥੁਨ ਨੇ ਆਪਣੇ ਕਰੀਅਰ 'ਚ ਹੁਣ ਤੱਕ 250 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ। ਸਾਲ 1989 ਵਿੱਚ ਉਨ੍ਹਾਂ ਨੇ ਲਗਾਤਾਰ 19 ਫਿਲਮਾਂ ਕੀਤੀਆਂ ਸਨ ਅਤੇ ਅੱਜ ਤੱਕ ਉਨ੍ਹਾਂ ਦਾ ਰਿਕਾਰਡ ਕੋਈ ਵੀ ਨਹੀਂ ਤੋੜ ਸਕਿਆ ਹੈ। ਮਿਥੁਨ ਇੱਕ ਰਾਜਨੇਤਾ ਵੀ ਹਨ।
ਇਹ ਵੀ ਪੜ੍ਹੋ: