ETV Bharat / entertainment

ਗਾਇਕੀ ਪਿੜ 'ਚ ਮੁੜ ਧਮਾਲ ਪਾਵੇਗੀ ਮਿਸ ਪੂਜਾ, ਰਿਲੀਜ਼ ਲਈ ਤਿਆਰ ਇਹ ਨਵਾਂ ਗਾਣਾ - Miss Pooja Upcoming Song - MISS POOJA UPCOMING SONG

Miss Pooja Upcoming Song: ਹਾਲ ਹੀ ਵਿੱਚ ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Miss Pooja Upcoming Song
Miss Pooja Upcoming Song (instagram)
author img

By ETV Bharat Entertainment Team

Published : Jul 18, 2024, 3:45 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਲੰਮੇਰਾ ਸਫ਼ਰ ਤੈਅ ਕਰ ਚੁੱਕੀ ਗਾਇਕਾ ਮਿਸ ਪੂਜਾ ਦੀ ਧਾਂਕ ਅੱਜ ਸਾਲਾਂ ਬਾਅਦ ਵੀ ਇਸ ਖਿੱਤੇ ਵਿੱਚ ਕਾਇਮ ਹੈ, ਜਿੰਨ੍ਹਾਂ ਦੀ ਬਣੀ ਇਸ ਵਿਲੱਖਣ ਪਹਿਚਾਣ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਨਵਾਂ ਗਾਣਾ 'ਦਿਲਵਾਲੇ ਦਿੱਲੀ ਸ਼ਹਿਰ ਦੇ', ਜੋ 20 ਜੁਲਾਈ ਨੂੰ ਜਾਰੀ ਕੀਤਾ ਜਾ ਰਿਹਾ ਹੈ।

'ਟਾਹਲੀਵੁੱਡ ਰਿਕਾਰਡਜ਼' ਅਤੇ 'ਰੋਮੀ ਟਾਹਲੀ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਬੀਟ ਗੀਤ ਦਾ ਸੰਗੀਤ ਕੁਮਾਰ ਵਿਰਕ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਬੋਲ ਲੱਖੀ ਗਿੱਲ ਨੇ ਰਚੇ ਹਨ।

ਮਿਊਜ਼ਿਕ ਇੰਡਸਟਰੀ ਵਿੱਚ ਬਤੌਰ ਪੇਸ਼ਕਰਤਾ ਵਜੋਂ ਮਜ਼ਬੂਤ ਪੈੜਾਂ ਸਿਰਜ ਚੁੱਕੇ ਅਤੇ ਕਈ ਵੱਡੇ ਸੰਗੀਤਕ ਪ੍ਰੋਜੈਕਟਸ ਦਾ ਹਿੱਸਾ ਰਹੇ ਅੰਗਦ ਸਿੰਘ ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਵਿੱਚ ਮਿਸ ਪੂਜਾ ਅਤੇ ਕੁੰਵਰ ਵਿਰਕ ਵੱਲੋਂ ਫੀਚਰਿੰਗ ਕੀਤੀ ਗਈ ਹੈ।

ਆਸਟ੍ਰੇਲੀਆਂ ਦਾ ਸਫ਼ਲ ਦੌਰਾ ਸੰਪੰਨ ਕਰ ਹਾਲ ਹੀ ਦਿਨਾਂ ਵਿੱਚ ਵਾਪਸ ਪਰਤੀ ਮਿਸ ਪੂਜਾ ਗਾਇਕੀ ਪਿੜ ਵਿੱਚ ਮੁੜ ਕਾਫ਼ੀ ਸਰਗਰਮ ਹੋਈ ਨਜ਼ਰੀ ਆ ਰਹੀ ਹੈ, ਜਿੰਨ੍ਹਾਂ ਦੇ ਇਸ ਖਿੱਤੇ ਵਿੱਚ ਵੱਧ ਰਹੇ ਗਾਇਨ ਰੁਝੇਵਿਆਂ ਦਾ ਇਜ਼ਹਾਰ ਅਗਲੇ ਦਿਨੀਂ ਬੈਕ-ਟੂ-ਬੈਕ ਰਿਲੀਜ਼ ਹੋਣ ਵਾਲੇ ਉਨ੍ਹਾਂ ਦੇ ਕੁਝ ਹੋਰ ਗਾਣੇ ਵੀ ਭਲੀਭਾਂਤ ਕਰਵਾਉਣਗੇ, ਜਿੰਨ੍ਹਾਂ ਸੰਬੰਧਤ ਮਿਊਜ਼ਿਕ ਵੀਡੀਓਜ਼ ਦਾ ਫਿਲਮਾਂਕਣ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਜ਼ਿਲ੍ਹਾਂ ਪਟਿਆਲਾ ਅਧੀਨ ਆਉਂਦੇ ਰਾਜਪੁਰਾ ਨਾਲ ਸੰਬੰਧਤ ਅਤੇ ਅੱਜਕੱਲ੍ਹ ਅਮਰੀਕਾ ਵਸੇਂਦੀ ਮਿਸ ਪੂਜਾ ਦੇ ਹੁਣ ਤੱਕ ਦੇ ਗਾਇਕੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਨ੍ਹਾਂ ਅਪਣੇ ਸਫਲਤਾ ਗ੍ਰਾਫ਼ ਨੂੰ ਕਦੇ ਨੀਵਾਂ ਨਹੀਂ ਹੋਣ ਦਿੱਤਾ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਚੜ੍ਹਤ ਦੋ ਦਹਾਕਿਆਂ ਬਾਅਦ ਵੀ ਪੰਜਾਬੀ ਸੰਗੀਤ ਜਗਤ ਵਿੱਚ ਜਿਓ ਦੀ ਤਿਓ ਕਾਇਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.