ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਿਵੇਕਲੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗਾਇਕ ਮਨਮੋਹਨ ਵਾਰਿਸ, ਜੋ ਆਪਣਾ ਨਵਾਂ ਗਾਣਾ ਲੈ ਦਰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਆਪਣੇ ਜਨਮ ਦਿਨ ਮੌਕੇ 03 ਅਗਸਤ ਨੂੰ ਵਰਲਡ-ਵਾਈਡ ਵਾਈਡ ਜਾਰੀ ਕੀਤਾ ਜਾਵੇਗਾ।
ਕੈਨੇਡਾ ਵਿਖੇ ਅੱਜਕੱਲ੍ਹ ਜਾਰੀ ਵਾਰਿਸ ਭਰਾਵਾਂ ਵੱਲੋਂ ਇੱਕ ਵਾਰ ਮੁੜ ਵਿੱਢੀ ਗਈ ਨਵੀਂ ਸ਼ੋਅ ਲੜੀ 'ਪੰਜਾਬੀ ਵਿਰਸਾ 2024' ਵੀ ਇੰਨੀਂ ਦਿਨੀਂ ਉਥੇ ਚਾਰੇ ਪਾਸੇ ਧੂੰਮਾਂ ਪਾ ਰਹੀ ਹੈ, ਜਿਸ ਸੰਬੰਧਤ ਹੋ ਰਹੇ ਲਾਈਵ ਕੰਸਰਟ ਨੂੰ ਹਰ ਕੈਨੇਡੀਅਨ ਹਿੱਸੇ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜਿੰਨ੍ਹਾਂ ਨੂੰ ਮਿਲ ਰਹੀ ਭਰਵੀਂ ਦਰਸ਼ਕ ਪ੍ਰਤੀਕਿਰਿਆ ਨਾਲ ਤਿੰਨੋਂ ਵਾਰਿਸ ਭਰਾ ਕਾਫ਼ੀ ਖੁਸ਼ ਹਨ, ਜਿੰਨ੍ਹਾਂ ਵਿੱਚੋ ਸਭ ਤੋਂ ਵੱਡੇ ਮਨਮੋਹਨ ਵਾਰਿਸ ਅਪਣੇ ਸਾਹਮਣੇ ਆਉਣ ਜਾ ਰਹੇ ਇਸ ਨਵੇਂ ਅਤੇ ਇੱਕ ਹੋਰ ਮਿਆਰੀ ਗਾਣੇ ਨੂੰ ਲੈ ਕੇ ਵੀ ਪੂਰੇ ਜੋਸ਼ ਵਿੱਚ ਨਜ਼ਰ ਆ ਰਹੇ ਹਨ।
ਸਦਾ ਬਹਾਰ ਰੰਗਾਂ ਵਿੱਚ ਰੰਗੇ ਉਕਤ ਗਾਣੇ ਸੰਬੰਧੀ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਬਹੁਤ ਪਿਆਰੇ ਬੋਲਾਂ ਨਾਲ ਸ਼ਿੰਗਾਰੇ ਗਏ ਇਸ ਗਾਣੇ ਦਾ ਸੰਗੀਤ ਉਨ੍ਹਾਂ ਦੇ ਭਰਾ ਸੰਗਤਾਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵੱਲੋਂ ਸੰਗੀਤਬੱਧ ਕੀਤੇ ਗਏ ਉਨ੍ਹਾਂ ਦੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਵੰਨਗੀਆਂ ਨਾਲ ਅੋਤ-ਪੋਤ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਨਾ ਵੀ ਸੰਗਤਾਰ ਵੱਲੋਂ ਹੀ ਕੀਤੀ ਗਈ ਹੈ, ਜਿਸ ਵੱਲੋਂ ਉਮਦਾ ਸੰਗੀਤਕ ਮਾਪਦੰਢਾਂ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਨੂੰ ਉਨ੍ਹਾਂ ਦੇ ਹੁਣ ਤੱਕ ਸਾਹਮਣੇ ਆਏ ਹਰ ਗਾਣੇ ਦੀ ਤਰ੍ਹਾਂ ਬਹੁਤ ਹੀ ਸਾਫ-ਸੁਥਰੇ ਅਤੇ ਟਿਪੀਕਲ ਦੇਸੀ-ਅੰਦਾਜ਼ ਵਿੱਚ ਫਿਲਮਾਇਆ ਗਿਆ ਹੈ।
- ਬਿੱਗ ਬੌਸ OTT 3 ਤੋਂ ਇੰਨ੍ਹਾਂ 2 ਘਰਵਾਲਿਆਂ ਦੀ ਹੋਈ ਛੁੱਟੀ, ਇਹ ਹਨ ਟੌਪ 5 ਮੁਕਾਬਲੇਬਾਜ਼, ਜਾਣੋ ਕਦੋਂ ਹੋਵੇਗਾ ਫਿਨਾਲੇ - Bigg Boss OTT 3 Finale
- ਕੀ ਤੁਸੀਂ ਜਾਣਦੇ ਹੋ ਤਾਪਸੀ ਪੰਨੂ ਦੇ ਬਚਪਨ ਦਾ ਫਨੀ ਨਾਮ, ਜਨਮਦਿਨ ਉਤੇ ਜਾਣੋ ਹਸੀਨਾ ਬਾਰੇ ਹੋਰ ਅਣਸੁਣੀਆਂ ਗੱਲਾਂ - Taapsee Pannu Birthday
- ਹੰਸਲ ਮਹਿਤਾ ਦੀ ਧੀ ਨਾਲ ਹੋਈ 'Harassment', ਡਾਇਰੈਕਟਰ ਨੇ ਖੁਦ ਕੀਤਾ ਖੁਲਾਸਾ, ਬੋਲੇ-ਉਹ ਰੋਜ਼ ਦਫ਼ਤਰ ਜਾਂਦੀ ਰਹੀ ਪਰ ਅਧਿਕਾਰੀ... - Hansal Mehta
ਦੁਨੀਆ ਭਰ ਦੇ ਸੰਗੀਤਕ ਗਲਿਆਰਿਆਂ ਵਿੱਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਇਸ ਬਿਹਤਰੀਨ ਗਾਇਕ ਨੇ ਦੱਸਿਆ ਕਿ ਉਕਤ ਗਾਣੇ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਬਾਰੇ ਗੱਲ ਕਰਾਂ ਤਾਂ ਇਸ ਨੂੰ ਸੈਡ ਅਤੇ ਭੰਗੜਾ ਦੋਹਾਂ ਹੀ ਰੰਗਾਂ ਵਿੱਚ ਮਿਕਸ ਕੀਤਾ ਗਿਆ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਤਰੋ-ਤਾਜ਼ਗੀ ਭਰੀ ਸੰਗੀਤਕ ਸਿਰਜਣਾ ਦਾ ਵੀ ਅਹਿਸਾਸ ਕਰਵਾਏਗਾ।