ETV Bharat / entertainment

ਗਾਇਕ ਜੀ ਖਾਨ ਦੇ ਇਸ ਮਿਊਜ਼ਿਕ ਵੀਡੀਓ 'ਚ ਨਜ਼ਰ ਆਵੇਗੀ ਮਾਹੀ ਸ਼ਰਮਾ, ਇਸ ਦਿਨ ਹੋਵੇਗਾ ਰਿਲੀਜ਼ - SINGER G KHAN

ਹਾਲ ਹੀ ਵਿੱਚ ਗਾਇਕ ਜੀ ਖਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜਿਸ ਵਿੱਚ ਮਾਹੀ ਸ਼ਰਮਾ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

Mahi Sharma
Mahi Sharma (Instagram)
author img

By ETV Bharat Entertainment Team

Published : Nov 19, 2024, 4:55 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਅਲਹਦਾ ਪਹਿਚਾਣ ਰੱਖਦੇ ਜੀ ਖਾਨ ਅਪਣਾ ਨਵਾਂ ਗਾਣਾ 'ਜਾਲੀ ਨੋਟ' ਲੈ ਕੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਮਾਹੀ ਸ਼ਰਮਾ ਵੱਲੋਂ ਫੀਚਰਿੰਗ ਕੀਤੀ ਗਈ ਹੈ, ਜਿੰਨ੍ਹਾਂ ਦੋਹਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਸੱਜਿਆ ਇਹ ਦੋਗਾਣਾ ਜਲਦ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

'ਮਿਊਜ਼ਿਕ ਟਾਈਮ ਪ੍ਰੋਡੋਕਸ਼ਨ' ਵੱਲੋਂ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ ਉਤੇ ਜਾਰੀ ਕਰ ਦਿੱਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ਾਂ ਜੀ ਖਾਨ ਅਤੇ ਗੁਰਲੇਜ਼ ਅਖਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦ ਕਿ ਇਸ ਦਾ ਸੰਗੀਤ ਜੱਸੀ ਐਕਸ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਸੰਗੀਤ ਨਿਰਮਾਤਾਵਾਂ ਭਾਰਤੀ ਪਰਾਸ਼ਰ ਅਤੇ ਸੁਨੈਨਾ ਠਾਕਰ ਵੱਲੋਂ ਪੂਰੀ ਸੱਜਧੱਜ ਨਾਲ ਸਾਹਮਣੇ ਲਿਆਂਦੇ ਜਾ ਰਹੇ ਉਕਤ ਬੀਟ ਸੌਂਗ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ, ਜਦ ਕਿ ਇਸ ਪ੍ਰੋਜੈਕਟ ਦੇ ਸੰਯੋਜਨਕਰਤਾ ਦੀ ਜ਼ਿੰਮੇਵਾਰੀ ਜਗਮੀਤ ਸਿਰਘ ਵੱਲੋਂ ਅੰਜਾਮ ਦਿੱਤੀ ਗਈ ਹੈ, ਜਿੰਨ੍ਹਾਂ ਦੁਆਰਾ ਪ੍ਰਭਾਵੀ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਉਕਤ ਦੋਗਾਣਾ ਗੀਤ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਮਲਪ੍ਰੀਤ ਜੌਨੀ ਦੁਆਰਾ ਕੀਤੀ ਗਈ ਹੈ।

'ਪਿਕਚਰਜ਼ ਹਾਊਸ ਸਟੂਡਿਓਜ਼' ਵੱਲੋਂ ਖੂਬਸੂਰਤ ਮੁਹਾਂਦਰੇ ਵਿੱਚ ਢਾਲੇ ਗਏ ਉਕਤ ਮਿਊਜ਼ਿਕ ਵੀਡੀਓ ਨੂੰ 22 ਨਵੰਬਰ ਨੂੰ ਦਰਸ਼ਕਾਂ ਸਾਹਮਣੇ ਕੀਤਾ ਜਾ ਰਿਹਾ ਹੈ, ਜੋ ਜੀ ਖਾਨ ਦੀ ਹਾਲੀਆਂ ਗਾਇਕੀ ਨੁਹਾਰ ਤੋਂ ਬਿਲਕੁੱਲ ਅਲਹਦਾ ਹੱਟ ਕੇ ਸਿਰਜਿਆ ਗਿਆ ਹੈ, ਜਿਸ ਵਿੱਚ ਇਸ ਬਿਹਤਰੀਨ ਗਾਇਕ ਦਾ ਨਿਵੇਕਲਾ ਗਾਇਨ ਸ਼ੇਡਜ਼ ਅਤੇ ਅੰਦਾਜ਼ ਸੰਗੀਤ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਸੁਣਨ ਅਤੇ ਵੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.