ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਨੂੰ ਸਦਾ ਬਹਾਰ ਗੀਤ ਦੇ ਚੁੱਕੇ ਗੀਤਕਾਰ ਅਤੇ ਗਾਇਕ ਜਾਨੀ ਇਸ ਸਮੇਂ ਆਪਣੇ ਤਾਜ਼ਾ ਪੋਡਕਾਸਟ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਦਰਅਸਲ, ਹਾਲ ਹੀ ਵਿੱਚ ਗਾਇਕ ਜਾਨੀ ਨੇ ਇੱਕ ਪੋਡਕਾਸਟ ਦੌਰਾਨ ਆਪਣੇ ਬਾਰੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਮਰੂਹਮ ਗਾਇਕ ਸਿੱਧੂ ਮੂਸੇਵਾਲਾ ਅਤੇ ਦਿਲਜੀਤ ਦੁਸਾਂਝ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇੰਨ੍ਹਾਂ ਦੋਵਾਂ ਗਾਇਕਾਂ ਬਾਰੇ ਕਾਫੀ ਸ਼ਾਨਦਾਰ ਗੱਲਾਂ ਸਾਂਝੀਆਂ ਕੀਤੀਆਂ।
ਸਿੱਧੂ ਮੂਸੇਵਾਲਾ ਜਾਂ ਦਿਲਜੀਤ ਦੁਸਾਂਝ?
ਪੋਡਕਾਸਟ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਈ ਲੋਕ ਕਹਿੰਦੇ ਹਨ ਕਿ ਜੇਕਰ ਸਿੱਧੂ ਮੂਸੇਵਾਲਾ ਜ਼ਿੰਦਾ ਹੁੰਦੇ ਤਾਂ ਉਹ ਗਲੋਬਲੀ ਬਹੁਤ ਅੱਗੇ ਹੁੰਦੇ, ਜੋ ਸੁਪਨਾ ਅੱਜ ਦਿਲਜੀਤ ਜਿਉਂ ਰਹੇ ਹਨ ਉਹ ਸਿੱਧੂ ਮੂਸੇਵਾਲਾ ਜਿਉਂ ਰਹੇ ਹੁੰਦੇ? ਇਸ ਗੱਲ਼ ਦਾ ਜੁਆਬ ਦਿੰਦੇ ਹੋਏ ਗੀਤਕਾਰ ਜਾਨੀ ਨੇ ਕਿਹਾ, 'ਹਾਂ ਜੀ ਜੇ ਅੱਜ ਸਿੱਧੂ ਮੂਸੇਵਾਲਾ ਬਾਈ ਜ਼ਿੰਦਾ ਹੁੰਦੇ ਤਾਂ ਉਹ ਬਹੁਤ ਵੱਡੇ ਲੈਵਲ ਉਤੇ ਚੱਲੇ ਜਾਂਦੇ, ਹੁਣ ਤੱਕ ਉਨ੍ਹਾਂ ਦਾ ਡਰੇਕ ਨਾਲ ਕਲੋਬਰੇਸ਼ਨ ਆ ਜਾਂਦਾ। ਪਰ ਉਸ ਨਾਲ ਦਿਲਜੀਤ ਭਾਜੀ ਪ੍ਰਭਾਵਿਤ ਨਹੀਂ ਹੁੰਦੇ, ਹਰ ਬੰਦਾ ਭਾਜੀ ਇੱਥੇ ਆਪਣੀ ਕਿਸਮਤ ਲੈ ਕੇ ਆਉਂਦਾ ਹੈ, ਹਰ ਬੰਦਾ ਆਪਣੀ ਰੋਟੀ ਖਾਂਦਾ ਹੈ ਇੱਥੇ, ਹੋ ਸਕਦਾ ਹੈ ਕਿ ਉਹ ਦੋਵੇਂ ਬਰਾਬਰ ਦੇ ਕਲਾਕਾਰ ਹੁੰਦੇ, ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਇੱਕ ਪੁਆਇੰਟ ਜਿਆਦਾ ਹੁੰਦੇ ਪਰ ਦਿਲਜੀਤ ਭਾਜੀ ਦੀ ਕਿਸਮਤ ਦਿਲਜੀਤ ਭਾਜੀ ਦੇ ਨਾਲ ਹੈ, ਕੋਈ ਕਲਾਕਾਰ ਦਿਲਜੀਤ ਅਤੇ ਸਿੱਧੂ ਮੂਸੇਵਾਲਾ ਦੀ ਕਿਸਮਤ ਨਹੀਂ ਖਾ ਸਕਦੇ।'
ਇਸ ਦੌਰਾਨ ਗਾਇਕ ਜਾਨੀ ਬਾਰੇ ਗੱਲ਼ ਕਰੀਏ ਜਾਨੀ ਦੇ ਗੀਤ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹਨ। ਇਹੀ ਕਾਰਨ ਹੈ ਕਿ ਗੀਤਕਾਰ ਆਪਣੀ ਸ਼ਾਨਦਾਰ ਲੇਖਣੀ ਸਦਕਾ ਹਰ ਵਰਗ ਦੇ ਲੋਕਾਂ ਨੂੰ ਜੋੜਨ ਵਿੱਚ ਕਾਮਯਾਬ ਹੈ। ਜਾਨੀ ਅਤੇ ਬੀ ਪਾਰਕ ਦੀ ਜੋੜੀ ਨੂੰ ਲੋਕ ਖਾਸ ਤੌਰ 'ਤੇ ਪਸੰਦ ਕਰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਇਹ ਜੋੜੀ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਦੇ ਰਹੀ ਹੈ।
ਇਹ ਵੀ ਪੜ੍ਹੋ: