ਚੰਡੀਗੜ੍ਹ: ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਵੱਡਾ ਨਾਂਅ ਬਣਕੇ ਉੱਭਰੇ ਮਿਊਜ਼ਿਕ ਪੇਸ਼ਕਾਰ ਬੰਟੀ ਬੈਂਸ ਹੁਣ ਬਤੌਰ ਅਦਾਕਾਰ ਵੀ ਇੱਕ ਹੋਰ ਨਵੇਂ ਸਫ਼ਰ ਦਾ ਅਗਾਜ਼ ਕਰਨ ਜਾ ਰਹੇ ਹਨ, ਜੋ ਸ਼ੂਟਿੰਗ ਪੜਾਅ ਦਾ ਹਿੱਸਾ ਬਣ ਚੁੱਕੀ ਨਵੀਂ ਫਿਲਮ ਦੁਆਰਾ ਪਾਲੀਵੁੱਡ ਦਾ ਸ਼ਾਨਦਾਰ ਹਿੱਸਾ ਬਣਨਗੇ।
'ਏਕੇ ਫਾਈਵ ਸਟੋਨਜ਼ ਮੋਸ਼ਨ ਪਿਕਚਰਜ਼' ਦੁਆਰਾ ਬਣਾਈ ਜਾ ਰਹੀ ਉਕਤ ਪੰਜਾਬੀ ਫਿਲਮ ਦੇ ਨਿਰਮਾਤਾ ਅਨਿਲ ਕੁਮਾਰ ਭੰਡਾਰੀ ਹਨ, ਜਦਕਿ ਨਿਰਦੇਸ਼ਨ ਕਮਾਂਡ ਮਨਵਿੰਦਰ ਆਈ ਸਿੰਘ ਸੰਭਾਲ ਰਹੇ ਹਨ, ਜੋ ਖੁਦ ਵੀ ਇਸ ਖੂਬਸੂਰਤ ਫਿਲਮ ਨਾਲ ਨਿਰਦੇਸ਼ਕ ਦੇ ਰੂਪ ਵਿੱਚ ਪੰਜਾਬੀ ਸਿਨੇਮਾ 'ਚ ਅਪਣੀ ਪ੍ਰਭਾਵੀ ਡਾਇਰੈਕਟੋਰੀਅਲ ਸ਼ੁਰੂਆਤ ਕਰਨਗੇ।
ਮੋਹਾਲੀ-ਖਰੜ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਫਿਲਮ ਜਗਜੀਤ, ਅੰਮ੍ਰਿਤਾ ਅਤੇ ਗੁਰਨੂਰ ਦੇ ਪਿਆਰ ਸੰਬੰਧਤ ਇੱਕ ਅਜਿਹੇ ਅਛੂਤੇ ਰੁਮਾਂਟਿਕ ਪਹਿਲੂ ਦੀ ਪੜਚੋਲ ਕਰਨ ਜਾ ਰਹੀ ਹੈ, ਜਿਸਨੂੰ ਪਹਿਲਾਂ ਕਦੇ ਸਿਲਵਰ ਸਕ੍ਰੀਨ ਉਪਰ ਪ੍ਰਤੀਬਿੰਬ ਨਹੀਂ ਕੀਤਾ ਗਿਆ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਜਾ ਰਹੀ ਇਸ ਪ੍ਰਭਾਵਪੂਰਨ ਫਿਲਮ ਵਿੱਚ ਬੰਟੀ ਬੈਂਸ ਅਤੇ ਸਾਵਨ ਰੂਪੋਵਾਲੀ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਪਾਲੀਵੁੱਡ ਨਾਲ ਜੁੜੇ ਕਈ ਹੋਰ ਨਾਮਵਰ ਕਲਾਕਾਰ ਵੀ ਇਸ ਫਿਲਮ ਵਿੱਚ ਅਪਣੀ ਉਪ-ਸਥਿਤੀ ਦਰਜ ਕਰਵਾਉਣਗੇ, ਜਿੰਨ੍ਹਾਂ ਦਾ ਨਾਵਾਂ ਅਤੇ ਉਕਤ ਫਿਲਮ ਦੇ ਟਾਈਟਲ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।
ਪਰਿਵਾਰਿਕ ਡਰਾਮਾ ਅਤੇ ਸੰਗੀਤਮਈ ਪ੍ਰੇਮ ਕਹਾਣੀ ਦੁਆਲੇ ਬੁਣੀ ਜਾ ਰਹੀ ਉਕਤ ਫਿਲਮ ਦੇ ਕਾਰਜਕਾਰੀ ਨਿਰਮਾਤਾ ਇੰਦਰਜੀਤ ਗਿੱਲ ਅਤੇ ਸਿਨੇਮਾਟੋਗ੍ਰਾਫ਼ਰ ਸ਼ਿਵ ਸ਼ਕਤੀ ਹਨ, ਜੋ ਇਸ ਤੋਂ ਪਹਿਲਾਂ 'ਬਲੈਕੀਆ' ਜਿਹੀ ਸੁਪਰ ਡੁਪਰ ਹਿੱਟ ਫਿਲਮ ਨੂੰ ਵੀ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।
ਪੰਜਾਬੀ ਸਿਨੇਮਾ ਅਤੇ ਸੰਗੀਤ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣਨ ਜਾ ਰਹੀ ਉਕਤ ਫਿਲਮ ਵਿੱਚ ਇੱਕ ਬਿਲਕੁਲ ਨਿਵੇਕਲੇ ਰੋਲ ਅਤੇ ਅਵਤਾਰ ਵਿੱਚ ਨਜ਼ਰ ਆਉਣਗੇ ਬੰਟੀ ਬੈਂਸ, ਜਿੰਨ੍ਹਾਂ ਦੀ ਇਸ ਅਰਥ-ਭਰਪੂਰ ਫਿਲਮ ਦਾ ਸੰਗੀਤ ਵੀ ਬੇਹੱਦ ਮਨਮੋਹਕ ਸੰਯੋਜਨ ਅਧੀਨ ਸੰਗੀਤਬੱਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: