ETV Bharat / entertainment

ਬਾਲੀਵੁੱਡ ਵਿੱਚ ਚੱਲ ਰਿਹਾ ਸਟਾਰ ਕਿਡਜ਼ ਦਾ ਜਾਦੂ, ਫਿਲਮਾਂ ਵਿੱਚ ਗੈਰ-ਮੌਜੂਦਗੀ ਦੇ ਬਾਵਜੂਦ ਬਣ ਰਹੇ ਨੇ ਚਰਚਾ ਦਾ ਕੇਂਦਰ - Star Kids In Bollywood - STAR KIDS IN BOLLYWOOD

Star Kids In Bollywood: ਬਾਲੀਵੁੱਡ ਵਿੱਚ ਇਸ ਸਮੇਂ ਸਟਾਰ ਕਿਡਜ਼ ਦਾ ਜਾਦੂ ਚੱਲ ਰਿਹਾ ਹੈ, ਬਿਨ੍ਹਾਂ ਫਿਲਮਾਂ ਦੇ ਵੀ ਸਿਤਾਰਿਆਂ ਦੇ ਬੱਚੇ ਛਾਏ ਹੋਏ ਹਨ, ਆਓ ਦੇਖੀਏ ਇਸ ਲਿਸਟ ਵਿੱਚ ਕਿਹੜੇ-ਕਿਹੜੇ ਸ਼ਾਮਿਲ ਹਨ।

Star Kids In Bollywood
Star Kids In Bollywood (Etv Bharat)
author img

By ETV Bharat Entertainment Team

Published : Jul 15, 2024, 2:49 PM IST

ਚੰਡੀਗੜ੍ਹ: ਸਟਾਰ ਕਿਡਜ਼ ਦਾ ਜਲਵਾ ਬਾਲੀਵੁੱਡ ਵਿੱਚ ਹਰ ਸਮੇਂ ਦਰ ਸਮੇਂ ਆਪਣਾ ਅਸਰ ਵਿਖਾਉਂਦਾ ਆ ਰਿਹਾ ਹੈ, ਫਿਰ ਉਹ ਚਾਹੇ ਮਰਹੂਮ ਰਾਜਕਪੂਰ ਦਾ ਜ਼ਮਾਨਾ ਰਿਹਾ ਹੋਵੇ ਜਾਂ ਫਿਰ ਉਨ੍ਹਾਂ ਦੇ ਸਮਕਾਲੀਨ ਰਹੇ ਐਕਟਰਜ਼ ਰਜਿੰਦਰ ਕੁਮਾਰ, ਸੁਨੀਲ ਦੱਤ, ਦੇਵ ਆਨੰਦ, ਰਾਜੇਸ਼ ਖੰਨਾ, ਮਨੋਜ ਕੁਮਾਰ, ਅਮਿਤਾਬ ਬੱਚਨ, ਧਰਮਿੰਦਰ, ਜਤਿੰਦਰ, ਸ਼ਤਰੂਘਨ ਸਿਨਹਾ ਅਤੇ ਵਿਨੋਦ ਖੰਨਾ ਦਾ, ਜਿੰਨ੍ਹਾਂ ਦੇ ਬੇਟਿਆਂ-ਬੇਟੀਆਂ ਦੀ ਸਿਨੇਮਾ ਖੇਤਰ ਵਿੱਚ ਹੋਈ ਆਮਦ ਦਾ ਅੰਜ਼ਾਮ ਜਾਂ ਹਸ਼ਰ ਚਾਹੇ ਜੋ ਵੀ ਰਿਹਾ ਹੋਵੇ, ਪਰ ਇਸ ਦੇ ਬਾਵਜੂਦ ਸਟਾਰ ਪਰਿਵਾਰਾਂ ਦੇ ਬੱਚਿਆਂ ਦੀ ਧਾਂਕ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਅੱਜ ਦਹਾਕਿਆਂ ਬਾਅਦ ਵੀ ਜਿਓ ਦੀ ਤਿਓ ਕਾਇਮ ਹੈ, ਜਿਸ ਮੱਦੇਨਜ਼ਰ ਹੀ ਬੀ-ਟਾਊਨ ਦ੍ਰਿਸ਼ਾਂਵਲੀ ਵਿੱਚ ਮੌਜੂਦਾ ਸਮੇਂ ਪੂਰੀ ਤਰ੍ਹਾਂ ਛਾਏ ਹੋਏ ਕੁਝ ਸਟਾਰ ਕਿਡਜ਼ ਵੱਲ ਆਓ ਮਾਰਦੇ ਹਾਂ ਵਿਸ਼ੇਸ਼ ਝਾਤ:

ਅਬਰਾਹਿਮ ਅਲੀ ਖਾਨ: ਸੈਫ ਅਲੀ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦਾ ਇਹ ਡੈਸ਼ਿੰਗ ਬੇਟਾ ਅਤੇ ਅਦਾਕਾਰਾ ਸਾਰਾ ਅਲੀ ਖਾਨ ਦਾ ਲਾਡਲਾ ਭਰਾ ਅਬਰਾਹਿਮ ਅਲੀ ਖਾਨ ਆਪਣੇ ਸਟਾਈਲਿਸ਼ ਅਤੇ ਪਿਤਾ ਨਾਲ ਮਿਲਦੇ-ਜੁਲਦੇ ਚਿਹਰੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਦਾ ਕੇਂਦਰ ਬਿੰਦੂ ਬਣਿਆ ਰਹਿੰਦਾ ਹੈ, ਜਿਸ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਵੱਡੇ ਸਟਾਰ ਘਰਾਣੇ ਦਾ ਹਿੱਸਾ ਹੋਣ ਦੇ ਬਾਵਜੂਦ ਉਸ ਵਿੱਚ ਹਉਮੈ ਅਤੇ ਆਕੜ ਦਾ ਨਾਮੋ ਨਿਸ਼ਾਨ ਨਹੀਂ ਹੈ, ਜਿਸ ਦਾ ਪ੍ਰਤੱਖ ਨਜ਼ਾਰਾ ਮੁੰਬਈ ਦੇ ਜੁਹੂ ਅਤੇ ਬਾਂਦਰਾ ਇਲਾਕਿਆਂ ਵਿੱਚ ਅਕਸਰ ਵੇਖਿਆ ਜਾ ਸਕਦਾ ਹੈ। ਜਿੱਥੇ ਆਮ ਲੋਕਾਂ ਅਤੇ ਮੀਡੀਆ ਨਾਲ ਪਿਆਰ-ਸਨੇਹ ਨਾਲ ਮਿਲਣਾ ਉਸ ਦੀ ਪ੍ਰਸਨੈਲਿਟੀ ਨੂੰ ਹੋਰ ਚਾਰ ਚੰਨ ਲਾ ਦੇਂਦਾ ਹੈ।

ਪਲਕ ਤਿਵਾੜੀ: ਮੁੰਬਈ ਨਗਰੀ ਵਿੱਚ ਬੇਹੱਦ ਚਰਚਾ ਬਟੋਰ ਰਹੇ ਸਟਾਰ ਕਿਡਜ਼ ਵਿੱਚ ਪਲਕ ਤਿਵਾੜੀ ਦਾ ਨਾਂਅ ਵੀ ਹਮੇਸ਼ਾ ਸਭ ਤੋਂ ਮੂਹਰੇ ਰਹਿੰਦਾ ਹੈ, ਜੋ ਆਪਣੇ ਚੰਗੇਰੇ ਵਿਵਹਾਰ ਨੂੰ ਲੈ ਕੇ ਜਿੱਥੇ ਹਮੇਸ਼ਾ ਚਾਰੇ-ਪਾਸੇ ਸਲਾਹੁਤਾ ਹਾਸਿਲ ਕਰਦੀ ਆ ਰਹੀ ਹੈ, ਉੱਥੇ ਸ਼ਾਨਦਾਰ ਪ੍ਰੋਜੈਕਟਾਂ ਅਪਣੀ ਮੌਜੂਦਗੀ ਦਾ ਇਜ਼ਹਾਰ ਵੀ ਉਸ ਵੱਲੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ, ਹਾਲਾਂਕਿ ਵਿਵਹਾਰਿਕ ਦੇ ਨਾਲ-ਨਾਲ ਅਬਰਾਹਿਮ ਅਲੀ ਨਾਲ ਉਸ ਦੀਆਂ ਵੱਧ ਰਹੀਆਂ ਨਜ਼ਦੀਕੀਆਂ ਵੀ ਬੀ-ਟਾਊਨ ਵਿੱਚ ਉਸ ਦੀ ਸ਼ਖਸੀਅਤ ਗ੍ਰੇਸ ਨੂੰ ਹੋਰ ਵਧਾ ਰਹੀਆਂ ਹਨ, ਜਿਸ ਦੇ ਸੈਫ ਅਲੀ ਖਾਨ ਦੇ ਪਰਿਵਾਰ ਦੀ ਨੂੰਹ ਬਣਨ ਦੀਆਂ ਕਿਆਸ ਅਰਾਈਆਂ ਵੀ ਇੰਨੀਂ ਦਿਨੀਂ ਜ਼ੋਰਾਂ ਉਤੇ ਹਨ।

ਰਾਸ਼ਾ ਥਦਾਨੀ: ਬਾਲੀਵੁੱਡ ਦੀ ਦਿਲਕਸ਼ ਅਤੇ ਸਫ਼ਲ ਅਦਾਕਾਰਾ ਰਵੀਨਾ ਟੰਡਨ ਅਤੇ ਮਸ਼ਹੂਰ ਫਿਲਮ ਡਿਸਟ੍ਰੀਬਿਊਟਰ ਅਨਿਲ ਥਦਾਨੀ ਦੀ ਖੂਬਸੂਰਤ ਬੇਟੀ ਰਾਸ਼ਾ ਥਦਾਨੀ ਵੀ ਬੀ ਟਾਊਨ ਵਿੱਚ ਅੱਜ ਅਜਿਹਾ ਚਿਹਰਾ ਬਣ ਚੁੱਕੀ ਹੈ, ਜੋ ਫਿਲਮਾਂ ਵਿੱਚ ਗੈਰ ਮੌਜ਼ੂਦਗੀ ਦੇ ਬਾਵਜੂਦ ਹਮੇਸ਼ਾ ਆਕਰਸ਼ਨ ਦਾ ਕੇਂਦਰ-ਬਿੰਦੂ ਬਣੀ ਰਹਿੰਦੀ ਹੈ, ਫਿਰ ਉਹ ਚਾਹੇ ਬਾਂਦਰਾ ਅਤੇ ਜੁਹੂ ਮੁੰਬਈ ਦੇ ਚਹਿਲ ਭਰੇ ਖੇਤਰ ਹੋਣ ਜਾਂ ਫਿਰ ਫਿਲਮੀ ਪਾਰਟੀਆਂ, ਜਿੱਥੇ ਉਸ ਦੀ ਮੌਜ਼ੂਦਗੀ ਹਰ ਇੱਕ ਨੂੰ ਉਸ ਦੀਆਂ ਅਦਾਵਾਂ ਦਾ ਪ੍ਰਸ਼ੰਸਕ ਬਣਾ ਦਿੰਦੀ ਹੈ।

ਸ਼ਨਾਇਆ ਕਪੂਰ: ਸੰਜੇ ਕਪੂਰ ਅਤੇ ਮਹੀਬ ਕਪੂਰ ਦੀ ਪ੍ਰਤਿਭਾਸ਼ਾਲੀ ਬੇਟੀ ਸ਼ਨਾਇਆ ਕਪੂਰ ਵੀ ਸਟਾਰ ਕਿਡਜ਼ ਵਿੱਚ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੀ ਹੈ, ਜੋ ਸਾਊਥ ਸਿਨੇਮਾ ਦੁਆਰਾ ਜਲਦ ਹੀ ਸਿਲਵਰ ਸਕ੍ਰੀਨ ਡੈਬਿਊ ਕਰਨ ਜਾ ਰਹੀ ਹੈ। ਕਪੂਰ ਖਾਨਦਾਨ ਜਿਹੇ ਵੱਡੇ ਫਿਲਮੀ ਕੁਨਬੇ ਦਾ ਹਿੱਸਾ ਹੋਣ ਦੇ ਬਾਵਜੂਦ ਸ਼ਨਾਇਆ ਆਪਣੇ ਕੂਲ ਅਤੇ ਡਾਊਨ ਟੂ ਅਰਥ ਵਿਵਹਾਰ ਨੂੰ ਲੈ ਕੇ ਵੀ ਹਮੇਸ਼ਾ ਪ੍ਰਸ਼ੰਸਾ ਬਟੋਰਦੀ ਰਹਿੰਦੀ ਹੈ, ਜਿਸਦੇ ਮੱਥੇ ਉਤੇ ਕਦੇ ਵੀ ਸਿਲਵਟਾ ਨਹੀਂ ਦੇਖੀਆਂ ਜਾਂਦੀਆਂ ਸਗੋਂ ਹਰ ਇੱਕ ਨੂੰ ਪਿਆਰ ਸਨੇਹ ਨਾਲ ਮਿਲਣਾ ਉਸ ਦੀ ਇੱਕ ਹੋਰ ਚੰਗੇਰੀ ਆਦਤ ਵਿੱਚ ਸ਼ੁਮਾਰ ਰਹਿੰਦਾ ਹੈ।

ਨਿਆਸਾ ਦੇਵਗਨ: ਹਿੰਦੀ ਸਿਨੇਮਾ ਸਟਾਰਜ਼ ਅਜੇ ਦੇਵਗਨ ਅਤੇ ਕਾਜੋਲ ਦੀ ਬੇਟੀ ਨਿਆਸਾ ਦੇਵਗਨ ਵੀ ਇਨੀਂ ਦਿਨੀਂ ਬਾਲੀਵੁੱਡ ਗਲਿਆਰਿਆਂ ਵਿੱਚ ਖੂਬ ਚਰਚਾ ਬਟੋਰ ਰਹੀ ਹੈ। ਬੀ-ਟਾਊਨ ਪਾਰਟੀਆ, ਸ਼ੋਅਜ਼ ਵਿੱਚ ਅਕਸਰ ਨਜ਼ਰ ਆਉਣ ਵਾਲੀ ਨਿਆਸਾ ਚਾਹੇ ਸ਼ੋਸਲ ਅਪੀਅਰੈਂਸ ਦੌਰਾਨ ਕਾਫ਼ੀ ਰਿਜ਼ਰਵ ਵਿਵਹਾਰ ਦਾ ਇਜ਼ਹਾਰ ਕਰਵਾਉਂਦੀ ਹੈ, ਪਰ ਨਿੱਜੀ ਜ਼ਿੰਦਗੀ ਵਿੱਚ ਉਹ ਬੇਹੱਦ ਖੁੱਲਦਿਲੀ ਅਤੇ ਪਾਰਟੀ ਲਵਰ ਮੰਨੀ ਜਾਂਦੀ ਹੈ, ਜਿਸ ਸੰਬੰਧੀ ਅਪਣੀ ਬੋਲਡਨੈੱਸ ਦਾ ਪ੍ਰਗਟਾਵਾ ਵੀ ਉਸ ਵੱਲੋਂ ਧੜੱਲੇ ਨਾਲ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਕੀਤਾ ਜਾਂਦਾ ਹੈ।

ਉਪਰੋਕਤ ਚਿਹਰਿਆਂ ਤੋਂ ਇਲਾਵਾ ਬਾਲੀਵੁੱਡ ਦੇ ਹੋਰਨਾਂ ਚਰਚਿਤ ਸਟਾਰ ਕਿਡਜ਼ ਵੱਲ ਨਜ਼ਰਸਾਨੀ ਕਰੀਏ ਤਾਂ ਇੰਨ੍ਹਾਂ ਵਿੱਚ ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ, ਬੇਟੀ ਸੁਹਾਨਾ ਖਾਨ ਤੋਂ ਇਲਾਵਾ ਅਰਬਾਜ਼ ਖਾਨ ਦੇ ਬੇਟੇ ਅਰਹਾਨ ਖਾਨ ਵੀ ਸ਼ਾਮਿਲ ਹਨ, ਜਿੰਨ੍ਹਾਂ ਵਿੱਚੋਂ ਆਰੀਅਨ ਖਾਨ ਸੁਭਾਅ ਪੱਖੋਂ ਰਿਜ਼ਰਵ ਰਹਿਣਾ ਅਤੇ ਅਪਣੇ ਸੀਮਿਤ ਫਰੈਡ ਸਰਕਲ ਤੱਕ ਮਹਿਦੂਦ ਰਹਿਣਾ ਜਿਆਦਾ ਪਸੰਦ ਕਰਦਾ ਹੈ, ਉਥੇ ਉਸ ਦੀ ਭੈਣ ਸੁਹਾਨਾ ਉਸ ਤੋਂ ਇਕਦਮ ਵੱਖਰੇ ਅਤੇ ਖੁੱਲੇ ਡੁੱਲੇ ਸੁਭਾਅ ਦੀ ਮਾਲਿਕ ਹੈ ਅਤੇ ਕੁਝ ਅਜਿਹਾ ਹੀ ਕੂਲ ਨੇਚਰ ਵਿਅਕਤੀਤੱਵ ਅਰਹਾਨ ਖਾਨ ਦਾ ਹੈ, ਜੋ ਹਰ ਇੱਕ ਨੂੰ ਮਿੰਟਾਂ ਵਿੱਚ ਹੀ ਅਪਣੇ ਸਾਊਪਣ ਅਤੇ ਸਾਦਗੀ ਦਾ ਅਹਿਸਾਸ ਕਰਵਾ ਦਿੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.