ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸਾਨੂੰ ਅਲਵਿਦਾ ਕਹੇ ਹੋਏ ਦੋ ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ, ਪਰ ਗਾਇਕ ਅੱਜ ਵੀ ਉਵੇਂ ਹੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਧੜਕ ਰਿਹਾ ਹੈ। ਸਮੇਂ-ਸਮੇਂ ਉਤੇ ਰਿਲੀਜ਼ ਹੁੰਦੇ ਗਾਇਕ ਦੇ ਗੀਤ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕਰਦੇ ਹਨ।
ਇਸੇ ਤਰ੍ਹਾਂ ਹਾਲ ਹੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਉਤੇ ਨਵੇਂ ਗੀਤ ਦਾ ਐਲਾਨ ਕੀਤਾ ਗਿਆ ਹੈ, ਇਸ ਗੀਤ ਵਿੱਚ ਗਾਇਕ ਦੇ ਨਾਲ ਸਟੀਲ ਬੈਂਗਲਜ਼ ਅਤੇ ਬ੍ਰਿਟਿਸ਼ ਰੈਪਰ ਅਤੇ ਗਾਇਕ ਫਰੈਡੋ ਵੀ ਗਾਉਂਦੇ ਨਜ਼ਰੀ ਪੈਣਗੇ। ਇਸ ਦਾ ਨਾਂਅ 'ਅਟੈਚ' ਹੈ। ਸਟੀਲ ਬੈਂਗਲਜ਼ ਅਤੇ ਗਾਇਕ ਫਰੈਡੋ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੀ ਪਿਆਰ ਭਰੀ ਯਾਦ ਵਿੱਚ ਪੇਸ਼ ਕਰ ਰਹੇ ਹਨ। ਗੀਤ ਵਿੱਚ ਕੀ ਹੋਵੇਗਾ ਇਸ ਸੰਬੰਧੀ ਸਾਰੇ ਵੇਰਵੇ ਅਜੇ ਲੁਕੇ ਹੋਏ ਹਨ। ਇਹ ਗੀਤ 30 ਅਗਸਤ ਨੂੰ ਰਿਲੀਜ਼ ਹੋਵੇਗਾ।
ਉਲੇਖਯੋਗ ਹੈ ਕਿ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕੁੱਲ 5 ਗੀਤ ਰਿਲੀਜ਼ ਹੋ ਚੁੱਕੇ ਹਨ। ਇਸਦੇ ਨਾਲ ਹੀ ਉਨ੍ਹਾਂ ਦਾ ਇੱਕ ਗੀਤ ਭਾਰਤ 'ਚ ਬੈਨ ਕੀਤਾ ਗਿਆ ਸੀ। ਇਸ ਗੀਤ ਦਾ ਨਾਂਅ SYL ਸੀ, 23 ਜੂਨ 2022 ਨੂੰ ਰਿਲੀਜ਼ ਹੋਏ ਇਸ SYL ਗੀਤ 'ਚ ਮੂਸੇਵਾਲਾ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਚੁੱਕਿਆ ਸੀ। ਇਸ ਗੀਤ 'ਤੇ ਬਹੁਤ ਘੱਟ ਸਮੇਂ 'ਚ 2.7 ਕਰੋੜ ਦੇ ਕਰੀਬ ਵਿਊਜ਼ ਆ ਗਏ ਸਨ।
ਇਸ ਦੌਰਾਨ ਜੇਕਰ ਮਰਹੂਮ ਗਾਇਕ ਬਾਰੇ ਗੱਲ ਕਰੀਏ ਤਾਂ ਗਾਇਕ ਮੂਸੇਵਾਲਾ ਦਾ ਕਰੀਅਰ ਇੱਕ ਗੀਤਕਾਰ ਵਜੋਂ ਸ਼ੁਰੂ ਹੋਇਆ ਸੀ। ਪਰ ਉਨ੍ਹਾਂ ਨੂੰ ਸੰਗੀਤ ਜਗਤ ਵਿੱਚ ਪ੍ਰਸਿੱਧੀ ਇੱਕ ਗਾਇਕ ਵਜੋਂ ਮਿਲੀ। 29 ਮਈ 2022 ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗਾਇਕ ਉਤੇ ਹਮਲਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਉੱਥੇ ਹੀ ਮੌਤ ਹੋ ਗਈ। ਇਸ ਘਟਨਾ ਨੇ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਤੋੜਿਆ।
- ਸਿੱਧੂ ਮੂਸੇਵਾਲਾ ਤੋਂ ਲੈ ਕੇ ਨਿਮਰਤ ਖਹਿਰਾ ਤੱਕ, ਇਹ ਨੇ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਪੰਜਾਬੀ ਗਾਇਕ - most followed punjabi singer
- ਇਸ ਵਿਦੇਸ਼ੀ ਨੇ ਗਾਇਆ ਸਿੱਧੂ ਮੂਸੇਵਾਲਾ ਦਾ ਗੀਤ, ਪ੍ਰਸ਼ੰਸਕਾਂ ਨੇ ਯਾਦ 'ਚ ਵਹਾਏ ਹੰਝੂ - Kili Paul
- ਸਲਮਾਨ ਖਾਨ ਫਾਇਰਿੰਗ ਮਾਮਲੇ ਵਿੱਚ ਪੁਲਿਸ ਦੀ ਚਾਰਜਸ਼ੀਟ ਦਾ ਖੁਲਾਸਾ, 'ਭਾਈਜਾਨ' ਨੂੰ ਮਾਰਨ ਲਈ ਦਿੱਤਾ ਗਿਆ ਸੀ 25 ਲੱਖ ਦਾ ਠੇਕਾ - Salman Khan House Firing Case