ETV Bharat / entertainment

ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਅਟੈਚ', ਗਾਇਕ ਨੂੰ ਵੀਡੀਓ ਵਿੱਚ ਦੇਖ ਕੇ ਭਾਵੁਕ ਹੋਏ ਪ੍ਰਸ਼ੰਸਕ - Moosewala New Song Attach - MOOSEWALA NEW SONG ATTACH

Sidhu Moosewala New Song Attach: ਕਾਫੀ ਸਮੇਂ ਤੋਂ ਉਡੀਕਿਆਂ ਜਾ ਰਿਹਾ ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਅਟੈਚ' ਆਖਿਰਕਾਰ ਰਿਲੀਜ਼ ਹੋ ਗਿਆ ਹੈ, ਜਦੋਂ ਹੀ ਗੀਤ ਪ੍ਰਸ਼ੰਸਕਾਂ ਵਿੱਚ ਆਇਆ ਤਾਂ ਉਹ ਟ੍ਰੈਂਡ ਕਰਨ ਲੱਗ ਗਿਆ।

Late singer Sidhu Moosewala new song Attach released
ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਅਟੈਚ' (instagram)
author img

By ETV Bharat Entertainment Team

Published : Aug 30, 2024, 12:35 PM IST

Sidhu Moosewala New Song Attach Out: ਭਾਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਾਨੂੰ ਅਲਵਿਦਾ ਬੋਲੇ ਹੋਏ 2 ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਦੀ ਧੱਕ ਪੰਜਾਬੀ ਮੰਨੋਰੰਜਨ ਜਗਤ ਵਿੱਚ ਉਸੇ ਤਰ੍ਹਾਂ ਬਣੀ ਹੋਈ ਹੈ, ਗਾਇਕ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਦੇ ਗੀਤ ਬਹੁਤ ਹੀ ਉਤਸ਼ਾਹ ਨਾਲ ਸੁਣਦੇ ਹਨ।

ਜੀ ਹਾਂ...ਲਗਭਗ ਇੱਕ ਹਫ਼ਤਾ ਪਹਿਲਾਂ ਗਾਇਕ ਦੇ ਇੰਸਟਾਗ੍ਰਾਮ ਪੇਜ਼ ਉਤੇ ਗਾਇਕ ਦੇ ਨਵੇਂ ਗੀਤ 'ਅਟੈਚ' ਦਾ ਐਲਾਨ ਕੀਤਾ ਗਿਆ ਸੀ, ਅੱਜ (30 ਅਗਸਤ) ਇਹ ਗੀਤ ਰਿਲੀਜ਼ ਹੋ ਗਿਆ ਹੈ। ਇਸ ਵਾਰ ਗੀਤ ਦੀ ਵੰਨਗੀ ਐਕਸ਼ਨ ਨਹੀਂ ਬਲਕਿ ਪਿਆਰ ਹੈ, ਗੀਤ ਵਿੱਚ ਇੱਕ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੈਨੂੰ ਤੇਰੇ ਨਾਲ ਕਾਫੀ ਅਟੈਚਮੈਂਟ ਹੈ ਅਤੇ ਮੈਂ ਬਿਨ੍ਹਾਂ ਤੇਰੇ ਦਿਲ ਦੀ ਗੱਲ ਜਾਣੇ ਇਹ ਸੋਚ ਰਹੀ ਹਾਂ ਕਿ ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਰਹਾਂ।

ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਇੱਕਲੇ ਗਾਇਕ ਨੇ ਨਹੀਂ ਗਾਇਆ ਹੈ, ਇਸ ਵਿੱਚ ਦੋ ਵਿਦੇਸ਼ੀ ਗਾਇਕ-ਰੈਪਰ ਵੀ ਗਾਇਕ ਦੇ ਨਾਲ ਗਾਉਂਦੇ ਨਜ਼ਰੀ ਪਏ ਹਨ। ਸਟੀਲ ਬੈਂਗਲਜ਼ ਅਤੇ ਬ੍ਰਿਟਿਸ਼ ਰੈਪਰ-ਗਾਇਕ ਫਰੈਡੋ। ਗੀਤ ਰਿਲੀਜ਼ ਹੁੰਦੇ ਹੀ ਯੂਟਿਊਬ ਉਤੇ ਟ੍ਰੈਂਡ ਕਰਨ ਲੱਗ ਗਿਆ ਹੈ। ਗੀਤ ਨੂੰ ਰਿਲੀਜ਼ ਦੇ ਸਿਰਫ 10 ਮਿੰਟਾਂ ਦੇ ਅੰਦਰ 500000 ਵਿਊਜ਼ ਮਿਲੇ ਹਨ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਗੀਤ ਨੂੰ ਸੁਣ ਕੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ: ਗੀਤ ਵਿੱਚ ਗਾਇਕ ਨੂੰ ਗਾਉਂਦੇ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਗਏ ਹਨ। ਇੱਕ ਨੇ ਲਿਖਿਆ, '6 ਮਹੀਨੇ ਬਾਅਦ ਸਿੱਧੂ ਬਾਈ ਦੇ ਚੈਨਲ ਉਤੇ ਗੀਤ ਆ ਰਿਹਾ, ਧੱਕ ਪੈਣੀ ਚਾਹੀਦੀ ਹੈ ਪੂਰੀ।' ਇੱਕ ਹੋਰ ਨੇ ਲਿਖਿਆ, 'ਯਾਰ ਅੱਜ ਵੀਡੀਓ ਦੇਖ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਇੱਦਾਂ ਲੱਗਿਆ ਕਿ ਬਾਈ ਕਿਤੇ ਗਿਆ ਨਹੀਂ ਸਾਡੇ ਵਿੱਚ ਹੀ ਹੈ, ਪਿਆਰ ਭਰਾ ਜੀ।' ਇੱਕ ਹੋਰ ਨੇ ਲਿਖਿਆ, 'ਰੁਮਾਂਟਿਕ ਗਾਣਾ ਹੈ ਫਿਰ ਵੀ ਬਾਈ ਨੂੰ ਦੇਖ-ਦੇਖ ਅੱਖਾਂ ਚੋਂ ਪਾਣੀ ਆ ਗਿਆ।'

ਮੌਤ ਤੋਂ ਬਾਅਦ ਰਿਲੀਜ਼ ਹੋਏ ਗਾਇਕ ਦੇ ਗੀਤ: ਤੁਹਾਨੂੰ ਦੱਸ ਦੇਈਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕੁੱਲ 6 ਗੀਤ ਰਿਲੀਜ਼ ਹੋ ਚੁੱਕੇ ਹਨ। ਇਸਦੇ ਨਾਲ ਹੀ ਉਨ੍ਹਾਂ ਦਾ ਇੱਕ ਗੀਤ ਭਾਰਤ 'ਚ ਬੈਨ ਕੀਤਾ ਗਿਆ ਸੀ। ਇਸ ਗੀਤ ਦਾ ਨਾਂਅ SYL ਸੀ, 23 ਜੂਨ 2022 ਨੂੰ ਰਿਲੀਜ਼ ਹੋਏ ਇਸ SYL ਗੀਤ 'ਚ ਮੂਸੇਵਾਲਾ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਚੁੱਕਿਆ ਸੀ। ਇਸ ਗੀਤ 'ਤੇ ਬਹੁਤ ਘੱਟ ਸਮੇਂ 'ਚ 2.7 ਕਰੋੜ ਦੇ ਕਰੀਬ ਵਿਊਜ਼ ਆ ਗਏ ਸਨ।

ਇਸ ਦੌਰਾਨ ਜੇਕਰ ਮਰਹੂਮ ਗਾਇਕ ਬਾਰੇ ਗੱਲ ਕਰੀਏ ਤਾਂ ਗਾਇਕ ਮੂਸੇਵਾਲਾ ਦਾ ਕਰੀਅਰ ਇੱਕ ਗੀਤਕਾਰ ਵਜੋਂ ਸ਼ੁਰੂ ਹੋਇਆ ਸੀ। 29 ਮਈ 2022 ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗਾਇਕ ਉਤੇ ਹਮਲਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਉੱਥੇ ਹੀ ਮੌਤ ਹੋ ਗਈ। ਇਸ ਘਟਨਾ ਨੇ ਲੱਖਾਂ ਦਰਸ਼ਕਾਂ ਨੂੰ ਤੋੜ ਕੇ ਰੱਖ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.