ਹੈਦਰਾਬਾਦ: ਸਾਲ 2001 ਵਿੱਚ ਰਿਲੀਜ਼ ਹੋਈ ਇਸ ਫਿਲਮ ਦਾ ਨਿਰਮਾਣ ਆਮਿਰ ਖਾਨ ਪ੍ਰੋਡੋਕਸ਼ਨ ਜਦਕਿ ਨਿਰਦੇਸ਼ਨ ਆਸ਼ੂਤੋਸ਼ ਗੁਆਰਕਰ ਦੁਆਰਾ ਕੀਤਾ ਗਿਆ, ਜੋ ਇਸੇ ਨਾਲ ਹਿੰਦੀ ਸਿਨੇਮਾਂ ਦੇ ਉੱਚ ਕੋਟੀ ਨਿਰਦੇਸ਼ਕਾਂ ਵਿੱਚ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਵਿੱਚ ਸਫ਼ਲ ਰਹੇ ਸਨ । ਗੁਜਰਾਤ ਦੇ ਭੁਜ ਆਦਿ ਤਟਵਰਤੀ ਇਲਾਕਿਆ ਵਿਚ ਫਿਲਮਾਂਈ ਗਈ ਇਸ ਫ਼ਿਲਮ ਵਿਚ ਆਮੀਰ ਖਾਨ, ਗ੍ਰੇਸੀ ਸਿੰਘ, ਰਚੇਲ ਸ਼ੈਲੀ, ਪਾਲ ਬਲਾਕਥਹੋਰਨ, ਅਖਿਲੇਂਦਰ ਮਿਸ਼ਰਾ, ਦਯਾ ਸ਼ੰਕਰ ਪਾਂਡੇ, ਸੁਹਾਸਨੀ ਮੂਲੇ, ਰਾਜੇਸ਼ ਵਿਵੇਕ, ਅਮੀਨ ਗਾਜੀ, ਏ.ਕੇ ਹੰਗਲ, ਕੁਲਭੂਸ਼ਨ ਖਰਬੰਦਾ , ਰਜਿੰਦਰ ਗੁਪਤਾ , ਅਮਰੀਨ ਹਜੇ, ਜਾਵੇਦ ਖਾਨ , ਸ਼੍ਰੀਵਲਬ ਵਿਆਸ , ਅਨੂ ਅਨਸਾਰੀ ,ਬੀਨ ਨੇਲੇਨ ਆਦਿ ਵੱਲੋ ਲੀਡਿੰਗ ਭੂਮਿਕਾਵਾਂ ਅਦਾ ਕੀਤੀਆ ਗਈਆ ਸਨ।
ਏ ਆਰ ਰਹਿਮਾਨ ਨੇ ਦਿੱਤਾ ਸੀ ਸੰਗੀਤ: ਹਿੰਦੀ ਸਿਨੇਮਾਂ ਵਿਚ ਆਮਿਰ ਖਾਨ ਦੇ ਕਦ ਨੂੰ ਹੋਰ ਉੱਚਾ ਕਰਨ ਵਾਲੀ ਇਸ ਫ਼ਿਲਮ ਨੇ ਉਨਾਂ ਦੇ ਪ੍ਰੋਡੋਕਸ਼ਨ ਹਾਊਸ ਨੂੰ ਸਥਾਪਤੀ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ । ਦੇਸ਼ ਵਿਦੇਸ਼ ਵਿਚ ਸਫਲਤਾ ਦੇ ਅਪਾਰ ਕੀਰਤੀਮਾਨ ਕਾਇਮ ਕਰਨ ਵਾਲੀ ਇਸ ਫ਼ਿਲਮ ਦੇ ਮਿਊਜ਼ਿਕ ਨੂੰ ਵੀ ਕਾਫ਼ੀ ਮਕਬੂਲੀਅਤ ਮਿਲੀ, ਜਿਸ ਦਾ ਸੰਗੀਤ ਏ ਆਰ ਰਹਿਮਾਨ ਦੁਆਰਾ ਤਿਆਰ ਕੀਤਾ ਗਿਆ ਸੀ।
ਮਿਸਟਰ ਪਰਫੈਕਸਨਿਸ਼ਟ ਵਜੋ ਭੱਲ ਸਥਾਪਿਤ ਕਰਨ ਵਾਲੇ ਆਮਿਰ ਖਾਨ ਦੀ ਇਸ ਪਛਾਣ ਨੂੰ ਹੋਰ ਪੁਖਤਗੀ ਦੇਣ ਵਾਲੀ ਉਕਤ ਫ਼ਿਲਮ ਨੂੰ ਬਹੁਤ ਹੀ ਮੁਸ਼ਕਿਲ ਭਰੀਆ ਸ਼ੂਟਿੰਗ ਪ੍ਰਸਥਿਤੀਆਂ ਵਿਚ ਸ਼ੂਟ ਕੀਤਾ ਗਿਆ ਸੀ। ਬ੍ਰਿਟਿਸ਼ ਰਾਜ ਦੇ ਦੌਰਾਨ, ਭੁਵਨ ਨਾਮ ਦੇ ਇੱਕ ਕਿਸਾਨ ਵੱਲੋ ਅਗਲੇ ਤਿੰਨ ਸਾਲਾਂ ਲਈ ਆਪਣੇ ਪਿੰਡ ਨੂੰ ਟੈਕਸ ਕਰ ਤੋਂ ਬਚਾਉਣ ਲਈ, ਕੈਪਟਨ ਐਂਡਰਿਊ ਰਸਲ ਅਤੇ ਉਸ ਦੀ ਟੀਮ ਨੂੰ ਕ੍ਰਿਕਟ ਵਿੱਚ ਹਰਾਉਣ ਦੀ ਮਿਲੀ ਚੁਣੌਤੀ ਨੂੰ ਸਵੀਕਾਰ ਕਰਨ ਦੀ ਦਿਲਚਸਪ ਅਤੇ ਭਾਵਪੂਰਨ ਕਹਾਣੀ ਅਧਾਰਿਤ ਇਹ ਫ਼ਿਲਮ ਦਰਸ਼ਕਾਂ ਦਾ ਦਿਲ ਟੁੰਬਣ ਵਿਚ ਪੂਰੀ ਤਰਾਂ ਸਫਲ ਰਹੀ ਸੀ।
ਇਸ ਨਾਲ ਜੁੜਿਆ ਇਕ ਅਹਿਮ ਫੈਕਟ ਇਹ ਵੀ ਰਿਹਾ ਕਿ ਇਸੇ ਫ਼ਿਲਮ ਨੇ ਕਿਰਨ ਰਾਓ ਅਤੇ ਆਮਿਰ ਖਾਨ ਦੀਆਂ ਨਜਦੀਕਿਆ ਦਾ ਮੁੱਢ ਬੰਨ੍ਹਣ , ਉਨਾਂ ਦੇ ਇਸ ਰਿਸ਼ਤੇ ਨੂੰ ਵਿਆਹ ਬੰਧਨ ਤੱਕ ਪਹੁਚਾਉਣ , ਪਹਿਲੀ ਪਤਨੀ ਰੀਨਾ ਨਾਲ ਉਨਾਂ ਦਾ ਤਲਾਕ ਆਦਿ ਦੇ ਵੀ ਕਈ ਖੁਸ਼ੀ ਅਤੇ ਟੀਸ ਭਰੇ ਪੜਾਅ ਵੀ ਤੈਅ ਕੀਤੇ।