ETV Bharat / entertainment

ਕ੍ਰਿਤੀ ਸੈਨਨ ਨੇ ਨਿਰਮਾਤਾ ਵਜੋਂ ਸ਼ੁਰੂ ਕੀਤੀ ਨਵੀਂ ਪਾਰੀ, ਫਿਲਮ ਜਲਦ ਹੋਵੇਗੀ ਰਿਲੀਜ਼

ਇਸ ਸਮੇਂ ਕ੍ਰਿਤੀ ਸੈਨਨ ਨਵੀਂ ਫਿਲਮ 'ਦੋ ਪੱਤੀ' ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਫਿਲਮ ਨਾਲ ਅਦਾਕਾਰਾ ਨਿਰਮਾਤਾ ਦੀ ਨਵੀਂ ਪਾਰੀ ਸ਼ੁਰੂ ਕਰੇਗੀ।

Kriti Sanon
Kriti Sanon (instagram)
author img

By ETV Bharat Entertainment Team

Published : 2 hours ago

ਚੰਡੀਗੜ੍ਹ: ਬਾਲੀਵੁੱਡ ਦੀ ਟੌਪ ਅਦਾਕਾਰਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਕ੍ਰਿਤੀ ਸੈਨਨ, ਜੋ ਹੁਣ ਬਤੌਰ ਨਿਰਮਾਤਾਰੀ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੀ ਹੈ, ਜਿੰਨ੍ਹਾਂ ਦੀ ਇਸ ਇੱਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਓਟੀਟੀ ਫਿਲਮ 'ਦੋ ਪੱਤੀ', ਜੋ ਜਲਦ ਨੈੱਟਫਲਿਕਸ ਉੱਪਰ ਸਟ੍ਰੀਮ ਹੋਣ ਜਾ ਰਹੀ ਹੈ।

'ਬਲੂ ਬਟਰਫਲਾਈ ਫਿਲਮਜ਼' ਅਤੇ 'ਕਥਾ ਪਿਕਚਰਜ਼' ਦੇ ਬੈਨਰ ਹੇਠ ਬਣਾਈ ਗਈ ਇਹ ਫਿਲਮ ਰੁਮਾਂਚਕ ਡਰਾਮਾ ਕਹਾਣੀ ਅਧਾਰਿਤ ਹੈ, ਜਿਸਦਾ ਪ੍ਰੀਮੀਅਰ 25 ਅਕਤੂਬਰ 2024 ਨੂੰ ਹੋਵੇਗਾ। ਨੈੱਟਫਲਿਕਸ ਦੀ ਇੱਕ ਹੋਰ ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਵਿੱਚ ਹਿੰਦੀ ਸਿਨੇਮਾ ਦੀ ਮਸ਼ਹੂਰ ਅਤੇ ਚਰਚਿਤ ਅਦਾਕਾਰਾ ਕਾਜੋਲ ਵੀ ਮਹੱਤਵਪੂਰਨ ਅਤੇ ਲੀਡਿੰਗ ਰੋਲ ਅਦਾ ਕਰਦੀ ਨਜ਼ਰੀ ਪਵੇਗੀ, ਜਿੰਨ੍ਹਾਂ ਤੋਂ ਇਲਾਵਾ ਕ੍ਰਿਤੀ ਸੈਨਨ, ਸ਼ਾਇਰ ਸ਼ੇਖ, ਤਨਵੀ ਆਜ਼ਮੀ, ਪ੍ਰਾਚੀ ਸ਼ਾਹ ਪੰਡਯਾ, ਵਿਵੇਕ ਮੁਸ਼ਰਾਨ ਅਤੇ ਬ੍ਰਿਜੇਂਦਰ ਕਾਲਾ ਵੀ ਪ੍ਰਭਾਵੀ ਰੋਲਜ਼ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।

ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਤੇ ਸਫ਼ਲ ਲੇਖਿਕਾ ਕਨਿਕਾ ਢਿੱਲੋਂ ਅਤੇ ਕ੍ਰਿਤੀ ਸੈਨਨ ਦੁਆਰਾ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਉਕਤ ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਚਤੁਰਵੇਦੀ ਵੱਲੋਂ ਕੀਤਾ ਗਿਆ ਹੈ, ਜਦਕਿ ਸੰਗੀਤ ਅਨੁਰਾਗ ਸੈਕੀਆ ਅਤੇ ਬੈਕਗ੍ਰਾਉਂਡ ਮਿਊਜ਼ਿਕ ਦੀ ਸਿਰਜਣਾ ਸਾਚੇਤ-ਪਰੰਪਰਾ ਦੁਆਰਾ ਕੀਤੀ ਗਈ ਹੈ।

ਸਿਨੇਮਾ ਅਤੇ ਓਟੀਟੀ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੁਆਰਾ ਲਗਭਗ 9 ਸਾਲਾਂ ਬਾਅਦ ਮੁੜ ਇਕੱਠਿਆਂ ਨਜ਼ਰ ਆਉਣਗੀਆਂ ਕਾਜੋਲ ਅਤੇ ਕ੍ਰਿਤੀ ਸੈਨਨ, ਜਿੰਨ੍ਹਾਂ ਦੀ ਇਸ ਤੋਂ ਪਹਿਲਾਂ ਜੋ ਫਿਲਮ ਸਾਹਮਣੇ ਆਈ ਸੀ, ਉਹ ਸੀ ਸਾਲ 2015 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਅਤੇ ਬਿੱਗ ਸੈਟਅੱਪ ਮਲਟੀ-ਸਟਾਰਰ ਫਿਲਮ 'ਦਿਲਵਾਲੇ', ਜਿਸ ਦਾ ਨਿਰਦੇਸ਼ਨ ਰੋਹਿਤ ਸ਼ੈਟੀ ਵੱਲੋਂ ਕੀਤਾ ਗਿਆ ਸੀ।

ਓਧਰ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਕ੍ਰਿਤੀ ਸੈਨਨ ਇੰਨੀਂ ਦਿਨੀਂ ਬਾਲੀਵੁੱਡ ਦੀਆਂ ਕਈ ਹਿੰਦੀ ਫਿਲਮਾਂ ਵਿੱਚ ਲੀਡਿੰਗ ਭੂਮਿਕਾਵਾਂ ਨਿਭਾ ਰਹੀ ਹੈ, ਜਿੰਨ੍ਹਾਂ ਵਿੱਚੋਂ ਕੁਝ ਦੀ ਸ਼ੂਟਿੰਗ ਸੰਪੂਰਨ ਹੋ ਚੁੱਕੀ ਹੈ ਅਤੇ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.