ਚੰਡੀਗੜ੍ਹ: ਤਨਜ਼ਾਨੀਆ ਕੰਟੈਂਟ ਕ੍ਰਿਏਟਰ ਕਿਲੀ ਪੌਲ ਅਤੇ ਉਸਦੀ ਭੈਣ ਨੀਮਾ ਪੌਲ ਨੇ ਵੱਖ-ਵੱਖ ਭਾਰਤੀ ਗੀਤਾਂ 'ਤੇ ਲਿਪ-ਸਿੰਕਿੰਗ ਅਤੇ ਨੱਚਣ ਲਈ ਭਾਰਤ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਭੈਣ-ਭਰਾ ਦੀ ਜੋੜੀ ਆਪਣੇ ਪਰੰਪਰਾਗਤ ਪਹਿਰਾਵੇ ਨੂੰ ਪਹਿਨ ਕੇ ਵੱਖ-ਵੱਖ ਭਾਰਤੀ ਗੀਤਾਂ ਨੂੰ ਗਾਉਣ ਲਈ ਜਾਣੀ ਜਾਂਦੀ ਹੈ।
ਇੱਥੇ ਤਰ੍ਹਾਂ ਹਾਲ ਹੀ ਵਿੱਚ ਕਿਲੀ ਪੌਲ ਨੇ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'Regret' ਨੂੰ ਗਾਇਆ ਹੈ, ਗੀਤ ਨੂੰ ਗਾਉਣ ਤੋਂ ਬਾਅਦ ਉਸ ਨੇ ਇਸੇ ਗੀਤ ਉਤੇ ਰੀਲ ਵੀ ਬਣਾਈ ਹੈ। ਜਿਓ ਹੀ ਕਿਲੀ ਪੌਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਤਿਓ ਹੀ ਪ੍ਰਸ਼ੰਸਕਾਂ ਨੇ ਇਸ ਉਤੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇੱਕ ਪ੍ਰਸ਼ੰਸਕ ਨੇ ਲਿਖਿਆ, 'ਅਸੀਂ ਸਿੱਧੂ ਬਾਈ ਨੂੰ ਬਹੁਤ ਯਾਦ ਕਰਦੇ ਹਾਂ।' ਇੱਕ ਹੋਰ ਨੇ ਲਿਖਿਆ, 'ਸਿੱਧੂ ਮੂਸੇ ਵਾਲਾ ਇੱਕ ਲੀਜੈਂਡ ਹੈ।' ਇਸ ਤੋਂ ਇਲਾਵਾ ਕਈਆਂ ਨੇ ਗਾਇਕ ਦੀ ਵੀਡੀਓ ਉਤੇ ਹੰਝੂ ਵੀ ਸਾਂਝੇ ਕੀਤੇ ਅਤੇ ਕਈਆਂ ਨੇ ਅੱਗ ਅਤੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕੀਤੇ ਹਨ।
ਇਸ ਦੌਰਾਨ ਜੇਕਰ ਦੁਬਾਰਾ ਕਿਲੀ ਪੌਲ ਵੱਲ ਮੁੜੀਏ ਤਾਂ ਕਿਲੀ ਪੌਲ ਅਜਿਹੇ ਕੰਟੈਂਟ ਕ੍ਰਿਏਟਰ ਹਨ, ਜਿੰਨ੍ਹਾਂ ਦੀਆਂ ਵੀਡੀਓਜ਼ ਨੂੰ ਭਾਰਤ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ, ਕਿਲੀ ਪੌਲ ਆਏ ਦਿਨ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਉਤੇ ਲਿਪ-ਸਿੰਕਿੰਗ ਨਾਲ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ, ਜਿੰਨ੍ਹਾਂ ਨੂੰ ਦੇਖ ਇਹ ਲੱਗਦਾ ਹੈ ਕਿ ਇੰਨ੍ਹਾਂ ਨੂੰ ਇਹ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਹੈ, ਜਿਸ ਵਿੱਚ ਪੰਜਾਬੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਵਰਗੀਆਂ ਭਾਸ਼ਾਵਾਂ ਸ਼ਾਮਿਲ ਹਨ।
ਤੁਹਾਨੂੰ ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਕਿਲੀ ਪੌਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ 'ਕੱਚਾ ਬਾਦਾਮ' ਗਾ ਰਹੇ ਸਨ, ਕਿਲੀ ਦੇ ਇਸ ਸਾਰੇ ਯੋਗਦਾਨ ਲਈ ਤਨਜ਼ਾਨੀਆ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਉਨ੍ਹਾਂ ਦਾ ਸਨਮਾਨ ਕੀਤਾ ਸੀ।
ਉਲੇਖਯੋਗ ਹੈ ਕਿ ਇੰਟਰਨੈੱਟ ਉਤੇ ਚਰਚਿਤ ਕਿਲੀ ਪੌਲ ਨੂੰ ਇੰਸਟਾਗ੍ਰਾਮ ਉਤੇ 9.9 ਮਿਲੀਅਨ ਲੋਕ ਪਸੰਦ ਕਰਦੇ ਹਨ। ਭਾਰਤ ਵਿੱਚ ਆਯੁਸ਼ਮਾਨ ਖੁਰਾਣਾ, ਵਾਮਿਕਾ ਗੱਬੀ, ਰਿਚਾ ਚੱਢਾ ਵਰਗੇ ਕਈ ਕਲਾਕਾਰ ਕਿਲੀ ਪੌਲ ਨੂੰ ਫਾਲੋ ਕਰਦੇ ਹਨ। ਸ਼ੋਸਲ ਮੀਡੀਆ ਉਤੇ ਪ੍ਰਸ਼ੰਸਕ ਕਿਲੀ ਪੌਲ ਦੁਆਰਾ ਰਿਵਾਇਤੀ ਪਹਿਰਾਵੇ ਪਹਿਨ ਕੇ ਰੀਲਾਂ ਬਣਾਉਣ ਦੀ ਪ੍ਰਸ਼ੰਸਕ ਕਾਫੀ ਤਾਰੀਫ਼ ਕਰਦੇ ਹਨ।
- ਕਿਲੀ ਪੌਲ ਨੇ ਕੀਤਾ ਕਰਨ ਔਜਲਾ ਦੇ ਗੀਤ 'ਤੌਬਾ ਤੌਬਾ' ਉਤੇ ਡਾਂਸ, ਪ੍ਰਸ਼ੰਸਕ ਹੋਏ ਹੈਰਾਨ - Kili Paul Dance Video
- ਗੁਰਨਾਮ ਭੁੱਲਰ ਦੇ ਇਸ ਨਵੇਂ ਗੀਤ ਉਤੇ ਕਿਲੀ ਪਾਲ ਨੇ ਕੀਤੀ ਜ਼ਬਰਦਸਤ ਕੋਰੀਓਗ੍ਰਾਫੀ, ਤੁਸੀਂ ਵੀ ਦੇਖੋ ਇਸ ਵਿਦੇਸ਼ੀ ਭੈਣ-ਭਰਾ ਦੀ ਵੀਡੀਓ
- 'ਲਹਿੰਗਾ' ਤੋਂ ਲੈ ਕੇ 'ਪਲਾਜ਼ੋ' ਤੱਕ, ਇਹ ਨੇ ਔਰਤਾਂ ਦੇ ਕੱਪੜਿਆਂ ਉਤੇ ਆਧਾਰਿਤ ਪੰਜਾਬੀ ਗੀਤ, ਸੁਣੋ - punjabi songs