ਹੈਦਰਾਬਾਦ: ਕਾਰਤਿਕ ਆਰੀਅਨ ਸਟਾਰਰ ਸਪੋਰਟ ਡਰਾਮਾ ਫਿਲਮ 'ਚੰਦੂ ਚੈਂਪੀਅਨ' ਨੇ ਬਾਕਸ ਆਫਿਸ ਉਤੇ ਆਪਣਾ ਪਹਿਲਾਂ ਹਫ਼ਤਾ ਪੂਰਾ ਕਰ ਲਿਆ ਹੈ, ਹਾਲਾਂਕਿ 14 ਜੂਨ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਜਿਆਦਾ ਕਮਾਈ ਨਹੀਂ ਕੀਤੀ ਅਤੇ ਲੋਕਾਂ ਨੇ ਫਿਲਮ ਦਾ ਰਿਵੀਊਜ਼ ਕਾਫੀ ਚੰਗਾ ਕੀਤਾ ਹੈ, ਲੋਕ ਆਰੀਅਨ ਦੀ ਕਾਫੀ ਤਾਰੀਫ਼ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਪੋਰਟ ਡਰਾਮਾ ਫਿਲਮ 'ਚੰਦੂ ਚੈਂਪੀਅਨ' ਇੱਕ ਪ੍ਰੇਰਨਾਦਾਇਕ ਅਤੇ ਇਮੋਸ਼ਨਲ ਫਿਲਮ ਹੈ, ਅੱਜ 17 ਜੂਨ ਨੂੰ ਚੰਦੂ ਚੈਂਪੀਅਨ ਨੇ ਪਹਿਲੇ ਸੋਮਵਾਰ ਵਿੱਚ ਐਂਟਰੀ ਕਰ ਲਈ ਹੈ, ਆਓ ਜਾਣਦੇ ਹਾਂ ਕਿ ਫਿਲਮ ਪਹਿਲੇ ਸੋਮਵਾਰ ਵਾਲੇ ਟੈਸਟ ਵਿੱਚ ਪਾਸ ਹੋ ਪਾਏਗੀ ਜਾਂ ਨਹੀਂ।
ਚੰਦੂ ਚੈਂਪੀਅਨ ਦਾ ਬਾਕਸ ਆਫਿਸ ਕਲੈਕਸ਼ਨ: ਚੰਦੂ ਚੈਂਪੀਅਨ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਪਹਿਲੇ ਦਿਨ 5.40 ਕਰੋੜ ਨਾਲ ਆਪਣਾ ਖਾਤਾ ਖੋਲ੍ਹਿਆ ਸੀ, ਚੰਦੂ ਚੈਂਪੀਅਨ ਦਾ ਕਲੈਕਸ਼ਨ ਪਹਿਲੇ ਦਿਨ 10 ਕਰੋੜ ਪਹੁੰਚ ਜਾਂਦਾ ਜੇਕਰ ਨਿਰਮਾਤਾ ਫਿਲਮ ਦੀ ਟਿਕਟ 150 ਰੁਪਏ ਨਾ ਕਰਦੇ। ਇਸ ਦੇ ਨਾਲ ਹੀ ਫਿਲਮ ਨੇ ਸ਼ਨੀਵਾਰ ਯਾਨੀ ਕਿ ਦੂਜੇ ਦਿਨ 10 ਕਰੋੜ ਦੀ ਕਮਾਈ ਕੀਤੀ। ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ ਫਿਲਮ ਨੇ ਐਤਵਾਰ ਨੂੰ ਸਿਰਫ਼ 7 ਕਰੋੜ ਦੀ ਕਮਾਈ ਕੀਤੀ ਹੈ, ਇਸਦੇ ਨਾਲ ਹੀ ਹੁਣ ਚੰਦੂ ਚੈਂਪੀਅਨ ਦਾ ਪਹਿਲੇ ਹਫ਼ਤੇ ਦਾ ਕੁੱਲ ਕਲੈਕਸ਼ਨ 22 ਕਰੋੜ ਹੋ ਗਿਆ ਹੈ।
- ਕੁੜੀ ਦੇ ਚੱਕਰ 'ਚ 8 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਏ ਸੀ ਦਿਲਜੀਤ ਦੁਸਾਂਝ, ਨਾਲ ਲੈ ਗਏ ਸਨ ਇਹ ਚੀਜ਼ਾਂ - Diljit Dosanjh
- ਫਿਲਮ 'ਕਲਕੀ 2898 ਏਡੀ' ਦਾ ਪਹਿਲਾਂ ਗਾਣਾ ਰਿਲੀਜ਼, ਦਿਲਜੀਤ ਦੁਸਾਂਝ ਨਾਲ ਪੰਜਾਬੀ ਲੁੱਕ 'ਚ ਛਾਇਆ ਪ੍ਰਭਾਸ - Kalki 2898 AD first song release
- ਕੱਲ੍ਹ ਰਿਲੀਜ਼ ਹੋਵੇਗਾ ਫਿਲਮ 'ਸਾਂਝਾ ਪੰਜਾਬ' ਦਾ ਇਹ ਟਾਈਟਲ ਗੀਤ, ਦਰਸ਼ਨਜੀਤ ਵੱਲੋਂ ਦਿੱਤੀ ਗਈ ਹੈ ਆਵਾਜ਼ - sanjha punjab title song
ਕੀ ਮੰਡੇ ਟੈਸਟ ਵਿੱਚ ਪਾਸ ਹੋ ਪਾਏਗੀ ਫਿਲਮ: ਚੰਦੂ ਚੈਂਪੀਅਨ ਜੇਕਰ ਪਹਿਲੇ ਸੋਮਵਾਰ ਨੂੰ 4 ਤੋਂ 5 ਕਰੋੜ ਦਾ ਕਲੈਕਸ਼ਨ ਕਰਨ ਵਿੱਚ ਕਾਮਯਾਬ ਹੋਵੇਗੀ ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਮੰਡੇ ਟੈਸਟ ਵਿੱਚ ਪਾਸ ਹੋਈ ਹੈ, ਕਬੀਰ ਖਾਨ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ, ਇਹ ਫਿਲਮ ਇੱਕ ਸੱਚੀ ਘਟਨਾ ਉਤੇ ਆਧਾਰਿਤ ਹੈ। ਫਿਲਮ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ, ਪਰ ਹੁਣ ਦੇਖਣਾ ਹੋਵੇਗਾ ਕਿ ਕੀ ਫਿਲਮ ਚੰਗਾ ਕਲੈਕਸ਼ਨ ਕਰ ਪਾਏਗੀ ਜਾਂ ਨਹੀਂ।