ਹੈਦਰਾਬਾਦ ਡੈਸਕ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦਾ ਵਿਵਾਦਾਂ ਨਾਲ ਬੜਾ ਪੁਰਾਣਾ ਰਿਸ਼ਤਾ ਹੈ। ਕੰਗਣਾ ਬੇਸ਼ੱਕ ਫਿਲਮ ਇੰਡਸਟਰੀ ਛੱਡ ਕੇ ਰਾਜਨੀਤੀ 'ਚ ਆ ਗਈ ਹੈ ਪਰ ਕੁਝ ਵਿਵਾਦ ਕੰਗਨਾ ਦਾ ਪਿੱਛਾ ਨਹੀਂ ਛੱਡ ਰਹੇ ਹਨ। ਮਸ਼ਹੂਰ ਗੀਤਕਾਰ ਜਾਵੇਦ ਅਖਤਰ ਨੇ ਕੰਗਣਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਭਾਜਪਾ ਨੇਤਾ ਅਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਣਾ ਰਣੌਤ ਦੀਆਂ ਮੁਸ਼ਕਿਲਾਂ ਹੁਣ ਵਧ ਸਕਦੀਆਂ ਹਨ।
ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ?: ਇਹ ਮਾਮਲਾ 2016 ਵਿੱਚ ਸ਼ੁਰੂ ਹੋਇਆ ਸੀ। ਸਾਲ 2020 'ਚ ਕੰਗਣਾ ਰਣੌਤ ਨੇ ਇਕ ਟੀਵੀ ਇੰਟਰਵਿਊ 'ਚ ਜਾਵੇਦ ਅਖਤਰ 'ਤੇ ਗੰਭੀਰ ਇਲਜ਼ਾਮ ਲਗਾਏ ਸਨ। ਉਦੋਂ ਉਸ ਨੇ ਕਿਹਾ ਸੀ ਕਿ ਸਾਲ 2016 'ਚ ਜਾਵੇਦ ਅਖਤਰ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਰਿਿਤਕ ਰੋਸ਼ਨ ਦੇ ਪਰਿਵਾਰ ਤੋਂ ਮੁਆਫੀ ਮੰਗਣ ਲਈ ਕਿਹਾ। ਕੰਗਣਾ ਨੇ ਇਲਜ਼ਾਮ ਲਾਇਆ ਕਿ ਜਾਵੇਦ ਅਖਤਰ ਨੇ ਉਸ ਨੂੰ ਧਮਕੀ ਦਿੱਤੀ ਕਿ ਉਸ ਦਾ ਕਰੀਅਰ ਖਤਮ ਹੋ ਜਾਵੇਗਾ। ਕੰਗਣਾ ਦੇ ਅਜਿਹੇ ਇਲਜ਼ਾਮਾਂ ਤੋਂ ਬਾਅਦ ਜਾਵੇਦ ਅਖਤਰ ਨੇ ਉਸ 'ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਹ ਮਾਮਲਾ ਹਾਲੇ ਅਦਾਲਤ ਵਿੱਚ ਚੱਲ ਰਿਹਾ ਹੈ।
ਕੰਗਣਾ ਦੀ ਪਟੀਸ਼ਨ ਰੱਦ: ਜਾਵੇਦ ਅਖਤਰ ਦੇ ਵਕੀਲ ਨੇ ਇਹ ਬਿਆਨ ਦਿੱਤਾ ਹੈ ਕਿ ਕੰਗਣਾ ਰਣੌਤ ਨੂੰ ਸ਼ਨੀਵਾਰ ਨੂੰ ਕੋਰਟ 'ਚ ਪੇਸ਼ ਹੋਣਾ ਸੀ। ਜਾਵੇਦ ਅਖਤਰ ਦੇ ਵਕੀਲ ਜੈ ਭਾਰਦਵਾਜ ਮੁਤਾਬਿਕ ਕੰਗਨਾ ਨੇ ਅਦਾਲਤ ਤੋਂ ਪੇਸ਼ ਨਾ ਹੋਣ 'ਤੇ ਛੁੱਟੀ ਮੰਗੀ ਸੀ ਪਰ ਅਦਾਲਤ ਨੇ ਕੰਗਣਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਕੰਗਣਾ ਅਦਾਲਤ 'ਚ ਪੇਸ਼ ਨਹੀਂ ਹੋਈ। ਜੈ ਭਾਰਦਵਾਜ ਦਾ ਕਹਿਣਾ ਹੈ ਕਿ ਕੰਗਣਾ ਦੀ ਮੰਗ ਠੁਕਰਾਏ ਜਾਣ ਦੇ ਬਾਵਜੂਦ ਅਦਾਕਾਰਾ ਪਿਛਲੀਆਂ ਕਈ ਤਰੀਕਾਂ 'ਤੇ ਅਦਾਲਤ ਨਹੀਂ ਪਹੁੰਚੀ। 1 ਮਾਰਚ 2021 ਨੂੰ ਕੰਗਣਾ ਦੇ ਖਿਲਾਫ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਹਾਲਾਂਕਿ ਕੰਗਨਾ ਨੇ ਇਸ ਨੂੰ ਰੱਦ ਕਰ ਦਿੱਤਾ ਹੈ।
ਕੀ ਕੰਗਨਾ ਖਿਲਾਫ ਜਾਰੀ ਹੋਵੇਗਾ ਵਾਰੰਟ?: ਅਦਾਲਤ ਵਿੱਚ ਸੁਣਵਾਈ ਦੌਰਾਨ ਜੈ ਭਾਰਦਵਾਜ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਵਾਰ-ਵਾਰ ਅਦਾਲਤੀ ਕਾਰਵਾਈ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੁਲਜ਼ਮਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਹਾਲਾਂਕਿ ਅਦਾਲਤ ਨੇ ਇਸ ਮੰਗ ਨੂੰ ਟਾਲਦਿਆਂ ਕੰਗਨਾ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।ਹੁਣ ਇਸ ਮਾਮਲੇ ਦੀ ਸੁਣਵਾਈ 9 ਸਤੰਬਰ ਨੂੰ ਹੋਵੇਗੀ।ਹੁਣ ਸਭ ਦੀਆਂ ਨਜ਼ਰਾਂ 9 ਸਤੰਬਰ 'ਤੇ ਹੋਣਗੀਆਂ ਕਿ ਕੰਗਣਾ ਅਦਾਲਤ 'ਚ ਪੇਸ਼ ਹੋਵੇਗੀ ਜਾ ਨਹੀਂ।
- ਓਟੀਟੀ ਉਤੇ ਕੱਲ੍ਹ ਸਟ੍ਰੀਮ ਹੋਵੇਗੀ ਲਘੂ ਫਿਲਮ 'ਬੀਜ', ਲੀਡ 'ਚ ਨਜ਼ਰ ਆਉਣਗੇ ਇਹ ਚਰਚਿਤ ਚਿਹਰੇ - short film beej
- ਵਿੱਕੀ ਕੌਸ਼ਲ ਨੇ ਥਿਏਟਰ ਵਿੱਚ ਜਾ ਕੇ 'ਬੈਡ ਨਿਊਜ਼' ਦੇਖ ਰਹੇ ਦਰਸ਼ਕਾਂ ਨੂੰ ਦਿੱਤਾ ਸਰਪ੍ਰਾਈਜ਼, ਫੈਨਜ਼ ਨੇ ਅਦਾਕਾਰ ਲਈ ਗਾਇਆ ਗੀਤ 'ਤੌਬਾ-ਤੌਬਾ' - Vicky Kaushal
- ਰੌਕ ਸਟਾਰ ਡੀਐਸਪੀ ਨਾਲ ਧਮਾਲ ਮਚਾਉਣ ਲਈ ਤਿਆਰ ਬੀ ਪਰਾਕ, ਪ੍ਰਸ਼ੰਸਕ ਬੋਲੇ-ਹੁਣ ਹੋਰ ਉਡੀਕ ਨਹੀਂ... - B Praak DSP Collaboration