Gurchet Chitarkar Funny Videos: ਜਦੋਂ ਵੀ ਪੰਜਾਬੀ ਸਿਨੇਮਾ ਦੇ ਉੱਚ ਕੋਟੀ ਦੇ ਕਾਮੇਡੀਅਨਾਂ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਇੱਕ ਨਾਂਅ ਹੀ ਚੇਤੇ ਆਉਂਦਾ ਹੈ ਅਤੇ ਉਹ ਹੈ ਗੁਰਚੇਤ ਚਿੱਤਰਕਾਰ। ਗੁਰਚੇਤ ਚਿੱਤਰਕਾਰ ਅਜਿਹਾ ਅਦਾਕਾਰ ਹੈ, ਜਿਸ ਨੇ ਬਹੁਤ ਸਾਰੇ ਕਾਮੇਡੀ ਰੋਲ ਨਿਭਾਏ...ਕਦੇ ਉਹ ਜਵਾਈ, ਕਦੇ ਉਹ ਜੀਜਾ, ਕਦੇ ਉਹ ਬੇਸ਼ਰਮ ਪ੍ਰਾਹੁਣਾ, ਕਦੇ ਉਹ ਬੇਸ਼ਰਮ ਪੁੱਤ ਅਤੇ ਕਦੇ ਉਹ ਬੁੱਢੀ ਔਰਤ ਦੇ ਕਿਰਦਾਰ ਵਿੱਚ ਨਜ਼ਰ ਆਏ।
ਅੱਜ ਅਸੀਂ ਅਦਾਕਾਰ ਦੀਆਂ ਕੁੱਝ ਕਾਮੇਡੀ ਵੀਡੀਓਜ਼ ਲੈ ਕੇ ਆਏ ਹਾਂ, ਜਿਹਨਾਂ ਨੂੰ ਦੇਖ-ਸੁਣ ਕੇ ਕਿਸੇ ਦਾ ਵੀ ਹਾਸਾ ਨਿਕਲ ਜਾਵੇਗਾ, ਇਹਨਾਂ ਵੀਡੀਓਜ਼ ਨੂੰ ਅਨੇਕਾਂ ਲੋਕਾਂ ਨੇ ਪਸੰਦ ਕੀਤਾ ਹੈ।
ਅਦਾਕਾਰ ਦੀਆਂ ਫਨੀ ਵੀਡੀਓ ਦੀ ਦਿਲਚਸਪ ਗੱਲ ਇਹ ਹੈ ਕਿ ਇਹ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼, ਸਮਾਜਿਕ ਮੁੱਦੇ ਬਾਰੇ ਹੁੰਦੀਆਂ ਹਨ, ਜੋ ਹਰ ਕਿਸੇ ਦਾ ਮੰਨੋਰੰਜਨ ਕਰਨ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਵੀ ਕਰਦੀਆਂ ਹਨ। ਇਹ ਵੀਡੀਓਜ਼ ਖੁਦ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ।
ਗੁਰਚੇਤ ਚਿੱਤਰਕਾਰ ਬਾਰੇ
ਗੁਰਚੇਤ ਚਿੱਤਰਕਾਰ ਪੰਜਾਬੀ ਫਿਲਮੀ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਹੈ, ਜਿਸਦਾ ਜਨਮ 12 ਮਾਰਚ 1975 ਨੂੰ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਵਿੱਚ ਹੋਇਆ। ਚਿੱਤਰਕਾਰ ਲੰਮੇਂ ਸਮੇਂ ਤੋਂ ਕਾਮੇਡੀ ਫਿਲਮਾਂ ਕਰਦਾ ਆ ਰਿਹਾ ਹੈ, ਅਦਾਕਾਰ ਨੇ ਵੱਖ-ਵੱਖ ਪੰਜਾਬੀ ਫਿਲਮਾਂ ਜਿਵੇਂ 'ਪੰਜਾਬ ਬੋਲਦਾ', 'ਟੌਰ ਮਿੱਤਰਾਂ ਦੀ', 'ਚੱਕ ਦੇ ਫੱਟੇ', 'ਹੀਰ ਰਾਂਝਾ: ਏ ਟਰੂ ਲਵ ਸਟੋਰੀ' ਅਤੇ 'ਆਸ਼ਿਕੀ ਨਾਟ ਅਲਾਉਡ' ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸਨੇ 'ਫੈਮਿਲੀ 420', 'ਫੈਮਿਲੀ 421', 'ਫੈਮਿਲੀ 422', 'ਫੈਮਿਲੀ 423', 'ਫੈਮਿਲੀ 424', 'ਫੈਮਿਲੀ 425', 'ਫੈਮਿਲੀ 426', 'ਫੈਮਿਲੀ 427', 'ਫੈਮਿਲੀ 428', 'ਫੈਮਿਲੀ 429' ਅਤੇ 'ਫੈਮਿਲੀ 430' ਵਰਗੀਆਂ ਅਨੇਕਾਂ ਪੰਜਾਬੀ ਕਾਮੇਡੀ ਲਘੂ ਫਿਲਮਾਂ ਵਿੱਚ ਕੰਮ ਕੀਤਾ।
ਹੁਣ ਇੱਥੇ ਜੇਕਰ ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਇਸ ਸਮੇਂ ਨਵੀਂ ਵੈੱਬ ਸੀਰੀਜ਼ ਮੁਰਦੇ ਲੋਕ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਤੋਂ ਇਲਾਵਾ ਅਦਾਕਾਰ ਪੰਜਾਬੀ ਫਿਲਮ 'ਚੋਰ ਦਿਲ' ਨੂੰ ਲੈ ਕੇ ਵੀ ਸੁਰਖ਼ੀਆਂ ਬਟੋਰ ਰਹੇ ਹਨ। ਤੁਹਾਨੂੰ ਦੱਸ ਦੇਈਏ ਅਦਾਕਾਰ ਨੂੰ ਇੰਸਟਾਗ੍ਰਾਮ ਉਤੇ 441 ਹਜ਼ਾਰ ਲੋਕ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ: