ਮੁੰਬਈ (ਬਿਊਰੋ): ਬ੍ਰੈਸਟ ਕੈਂਸਰ ਨਾਲ ਜੂਝ ਰਹੀ ਟੀਵੀ ਸਟਾਰ ਹਿਨਾ ਖਾਨ ਇੱਕ-ਇੱਕ ਪੋਸਟ ਕਰਕੇ ਸਾਰਿਆਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਕਰ ਰਹੀ ਹੈ। ਸ਼ਨੀਵਾਰ ਨੂੰ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਉਸ ਦੀ ਕੀਮੋਥੈਰੇਪੀ ਤੋਂ ਬਾਅਦ ਦੀਆਂ ਹਨ।
ਅਦਾਕਾਰਾ ਨੇ ਇਲਾਜ ਤੋਂ ਬਾਅਦ ਆਪਣੇ ਵਾਲ਼ ਕੱਟਵਾਏ ਅਤੇ ਇਸ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਇਸ ਦੇ ਨਾਲ ਇੱਕ ਭਾਵੁਕ ਕੈਪਸ਼ਨ ਵੀ ਲਿਖਿਆ, ਜਿਸ 'ਤੇ ਪ੍ਰਸ਼ੰਸਕਾਂ ਨੇ ਕਮੈਂਟ ਸੈਕਸ਼ਨ 'ਚ ਹਿਨਾ ਨੂੰ 'ਫਾਈਟਰ' ਕਿਹਾ ਅਤੇ ਉਸ ਨੂੰ ਹੌਂਸਲਾ ਦਿੱਤਾ।
ਤਸਵੀਰਾਂ ਦੇ ਨਾਲ ਹਸੀਨਾ ਨੇ ਕੈਪਸ਼ਨ ਲਿਖਿਆ, 'ਇਸ ਤਸਵੀਰ 'ਚ ਤੁਸੀਂ ਕੀ ਦੇਖਦੇ ਹੋ? ਮੇਰੇ ਸਰੀਰ 'ਤੇ ਦਾਗ ਜਾਂ ਮੇਰੀਆਂ ਅੱਖਾਂ ਵਿੱਚ ਆਸ? ਦਾਗ ਮੇਰੇ ਹਨ, ਮੈਂ ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਉਂਦੀ ਹਾਂ ਕਿਉਂਕਿ ਉਹ ਤਰੱਕੀ ਦੀ ਨਿਸ਼ਾਨੀ ਹੈ, ਜਿਸਦੀ ਮੈਂ ਹੱਕਦਾਰ ਹਾਂ। ਮੈਂ ਅਜੇ ਵੀ ਸੁਰੰਗ ਦੇ ਅੰਤ ਵਿੱਚ ਰੋਸ਼ਨੀ ਦੇਖ ਸਕਦੀ ਹਾਂ। ਮੈਂ ਆਪਣੀ ਬਿਮਾਰੀ ਤੋਂ ਠੀਕ ਹੋ ਰਹੀ ਹਾਂ ਅਤੇ ਮੈਂ ਤੁਹਾਡੇ ਲਈ ਵੀ ਪ੍ਰਾਰਥਨਾ ਕਰ ਰਹੀ ਹਾਂ।'
ਪ੍ਰਸ਼ੰਸਕਾਂ ਨੇ ਦਿੱਤਾ ਇਹ ਪ੍ਰਤੀਕਰਮ: ਹਿਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਨੇ ਕਈ ਕਮੈਂਟਸ ਕੀਤੇ ਹਨ। ਇੱਕ ਨੇ ਲਿਖਿਆ, 'ਤੁਸੀਂ ਲੜਾਕੂ ਹੋ ਹਿਨਾ, ਇਹ ਵੀ ਬੀਤ ਜਾਵੇਗੀ।' ਜਦੋਂ ਕਿ ਇੱਕ ਨੇ ਲਿਖਿਆ, 'ਆਪਣਾ ਖਿਆਲ ਰੱਖੋ ਹਿਨਾ, ਅਸੀਂ ਸਾਰੇ ਤੁਹਾਡੇ ਨਾਲ ਹਾਂ।'
- ਨਵੀਂ ਪੰਜਾਬੀ ਫਿਲਮ 'ਹਾਏ ਬੀਬੀਏ ਕਿੱਥੇ ਫਸ ਗਏ' ਦਾ ਹੋਇਆ ਐਲਾਨ, ਸਿਮਰਨਜੀਤ ਸਿੰਘ ਹੁੰਦਲ ਕਰਨਗੇ ਨਿਰਦੇਸ਼ਨ - Haye Bibiye Kithe Fas Gaye
- ਨਿਰਦੇਸ਼ਕ ਇੰਦਰ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਲੀਡ 'ਚ ਨਜ਼ਰ ਆਉਣਗੇ ਗੈਵੀ ਚਾਹਲ - Gavie Chahal
- ਨਵੇਂ ਗਾਣੇ ਨਾਲ ਪ੍ਰਸ਼ੰਸਕਾਂ ਦੇ ਸਨਮੁੱਖ ਹੋਣਗੇ ਲਖਵਿੰਦਰ ਵਡਾਲੀ, ਜਲਦ ਹੋਵੇਗਾ ਰਿਲੀਜ਼ - Lakhwinder Wadali New Song
ਉਲੇਖਯੋਗ ਹੈ ਕਿ ਹਾਲ ਹੀ ਵਿੱਚ ਆਪਣਾ ਪਹਿਲਾਂ ਕੀਮੋਥੈਰੇਪੀ ਸੈਸ਼ਨ ਕਰਵਾਉਣ ਵਾਲੀ ਹਿਨਾ ਖਾਨ ਨੇ ਆਪਣੇ ਵਾਲ ਕੱਟਣ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ, ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ, 'ਮੈਂ ਇਸ ਲੜਾਈ ਨੂੰ ਜਿੱਤਣ ਲਈ ਆਪਣੇ ਆਪ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਸੁੰਦਰ ਵਾਲਾਂ ਨੂੰ ਡਿੱਗਣ ਤੋਂ ਪਹਿਲਾਂ ਛੱਡਣ ਦਾ ਫੈਸਲਾ ਕੀਤਾ ਹੈ। ਮੈਂ ਇਸ ਦਰਦ ਨੂੰ ਹਫ਼ਤਿਆਂ ਤੱਕ ਸਹਿਣਾ ਨਹੀਂ ਚਾਹੁੰਦੀ ਸੀ। ਇਸ ਲਈ ਮੈਂ ਆਪਣਾ ਤਾਜ (ਵਾਲ) ਛੱਡਣ ਦਾ ਫੈਸਲਾ ਕੀਤਾ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਅਸਲ ਤਾਜ ਮੇਰੀ ਹਿੰਮਤ, ਮੇਰੀ ਤਾਕਤ ਅਤੇ ਮੇਰੇ ਲਈ ਮੇਰਾ ਪਿਆਰ ਹੈ।'