ETV Bharat / entertainment

ਇਸ ਓਟੀਟੀ ਫਿਲਮ ਦਾ ਹਿੱਸਾ ਬਣੇਗੀ ਹਿਮਾਂਸ਼ੀ ਖੁਰਾਣਾ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ - Himanshi Khurana OTT film

Himanshi Khurana Upcoming Film: ਹਾਲ ਹੀ ਵਿੱਚ ਪੰਜਾਬੀ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਕਰਨਗੇ।

Himanshi Khurana
Himanshi Khurana
author img

By ETV Bharat Entertainment Team

Published : Feb 8, 2024, 2:52 PM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਚਰਚਿਤ ਚਿਹਰੇ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਮਾਡਲ-ਅਦਾਕਾਰਾ ਹਿਮਾਂਸ਼ੀ ਖੁਰਾਣਾ, ਜਿਸ ਦੇ ਕਰੀਅਰ ਨੂੰ ਨਵੀਆਂ ਉੱਚਾਈਆਂ ਦੇਣ ਵਿੱਚ 'ਬਿੱਗ ਬੌਸ ਸੀਜ਼ਨ 13' ਨੇ ਅਹਿਮ ਭੂਮਿਕਾ ਨਿਭਾਈ ਹੈ, ਜਿੱਥੋਂ ਮਿਲੀ ਅਥਾਹ ਪ੍ਰਸਿੱਧੀ ਬਾਅਦ ਪੜਾਅ ਦਰ ਪੜਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੀ ਹੈ ਇਹ ਬਿਹਤਰੀਨ ਅਦਾਕਾਰਾ ਹੁਣ ਇੱਕ ਵੱਡੇ ਓਟੀਟੀ ਫਿਲਮ ਪ੍ਰੋਜੈਕਟ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਕਰਨਗੇ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਸਟਾਰਰ ਹਾਲੀਆ ਸੁਪਰ-ਡੁਪਰ ਹਿੱਟ ਫਿਲਮ 'ਹਨੀਮੂਨ' ਦਾ ਨਿਰਦੇਸ਼ਨ ਕਰ ਵੀ ਚੋਖੀ ਕਾਮਯਾਬੀ ਹਾਸਿਲ ਕਰ ਚੁੱਕੇ ਹਨ।

ਫਿਲਮਜ਼ ਅਤੇ ਸੰਗੀਤ ਦੇ ਖੇਤਰ ਵਿੱਚ ਨਵੇਂ ਆਯਾਮ ਸਿਰਜ ਰਹੀ ਮਿਊਜ਼ਿਕ ਕੰਪਨੀ 'ਸਾਗਾ ਮਿਊਜ਼ਿਕ' ਵੱਲੋਂ 'ਸਾਗਾ ਸਟੂਡੀਓਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਸੁਮਿਤ ਸਿੰਘ ਕਰ ਰਹੇ ਹਨ ਜਦਕਿ ਕੈਮਰਾਮੈਨ ਵਜੋਂ ਜਿੰਮੇਵਾਰ ਸੁਨੀਤਾ ਰਾਦੀਆ ਸੰਭਾਲੇਗੀ, ਜਿਨਾਂ ਦੀ ਸ਼ਾਨਦਾਰ ਸਿਨੇਮਾਟੋਗ੍ਰਾਫ਼ਰੀ ਇਸ ਫਿਲਮ ਨੂੰ ਖੂਬਸੂਰਤ ਰੂਪ ਦੇਣ ਵਿੱਚ ਅਹਿਮ ਯੋਗਦਾਨ ਪਾਵੇਗੀ।

ਪੰਜਾਬ ਦੇ ਬੈਕਡਰਾਪ ਅਧਾਰਿਤ ਇਸ ਹੀਰੋਇਨ ਓਰੀਐਂਟਡ ਹਿੰਦੀ ਓਟੀਟੀ ਫਿਲਮ ਵਿੱਚ ਲੀਡ ਭੂਮਿਕਾ ਅਦਾ ਕਰਨ ਜਾ ਰਹੀ ਇਹ ਦਿਲਕਸ਼ ਅਤੇ ਪ੍ਰਤਿਭਾਵਾਨ ਅਦਾਕਾਰਾ, ਜੋ ਅਪਣੀ ਇਸ ਪਲੇਠੀ ਹਿੰਦੀ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿੰਨਾਂ ਇਸੇ ਸੰਬੰਧੀ ਅਪਣੀ ਮਨੀ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਨਵੇਂ ਸਾਲ ਵਿੱਚ ਕੁਝ ਨਵੇਂ ਪ੍ਰਯੋਗ ਕਰਨ ਦੀ ਸੋਚ ਅਪਣੇ ਕਦਮ ਅੱਗੇ ਵਧਾ ਰਹੀ ਹਾਂ, ਜਿਸ ਸੰਬੰਧੀ ਅਲਹਦਾ ਕਰਨ ਦੇ ਯਤਨਾਂ ਦੇ ਤੌਰ 'ਤੇ ਸਾਹਮਣੇ ਆਵੇਗੀ ਇਹ ਫਿਲਮ, ਜਿਸ ਨਾਲ ਹਿੰਦੀ ਸਿਨੇਮਾ ਜਗਤ ਵਿੱਚ ਇੱਕ ਹੋਰ ਰੁਮਾਂਚਕ ਸਫ਼ਰ ਦਾ ਵੀ ਉਕਤ ਫਿਲਮ "ਹਾਂ, ਮੈਂ ਪਾਗਲ ਹਾਂ" ਨਾਲ ਆਗਾਜ਼ ਕਰਨ ਜਾ ਰਹੀ ਹਾਂ, ਜਿਸ ਦੁਆਰਾ ਇੱਕ ਵਿਸ਼ਵ ਪੱਧਰ ਦੇ ਦਰਸ਼ਕ ਪੰਜਾਬ ਨਾਲ ਜੁੜੀ ਇੱਕ ਉਮਦਾ ਅਤੇ ਭਾਵਨਾਤਮਕ ਕਹਾਣੀ ਅਤੇ ਫਿਲਮ ਦਾ ਆਨੰਦ ਮਾਣਨਗੇ।

ਉਨਾਂ ਅੱਗੇ ਕਿਹਾ ਕਿ ਇਸ ਅਰਥ-ਭਰਪੂਰ ਫਿਲਮ ਦੁਆਰਾ ਫਿਲਮਜ਼ ਅਤੇ ਸੰਗੀਤ ਖੇਤਰ ਦੀਆਂ ਮੰਝੀਆਂ ਹੋਈਆਂ ਸ਼ਖਸੀਅਤਾਂ ਨਾਲ ਕੰਮ ਕਰਨਾ ਮੇਰੇ ਲਈ ਇਕ ਅਨੂਠੀ ਤਰ੍ਹਾਂ ਦਾ ਤਜ਼ਰਬਾ ਹੋਵੇਗਾ, ਜਿਸ ਦੌਰਾਨ ਉਮੀਦ ਕਰਦੀ ਹਾਂ ਕਿ ਮੈਨੂੰ ਕਾਫ਼ੀ ਕੁਝ ਹੋਰ ਵੀ ਸਿੱਖਣ ਨੂੰ ਮਿਲੇਗਾ।

ਓਧਰ ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਕਈ ਸ਼ਾਨਦਾਰ ਮਿਊਜ਼ਿਕ ਵੀਡੀਓਜ ਦਾ ਵੀ ਹਿੱਸਾ ਰਹੀ ਇਹ ਬਾਕਮਾਲ ਅਦਾਕਾਰਾ ਆਉਣ ਵਾਲੇ ਦਿਨਾਂ 'ਚ ਕਈ ਹੋਰ ਅਹਿਮ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜਿੰਨਾਂ ਦਾ ਰਸਮੀ ਖੁਲਾਸਾ ਉਸ ਵੱਲੋਂ ਜਲਦ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.