ETV Bharat / entertainment

ਆਖ਼ਰ ਕਿਉਂ ਪੰਜਾਬੀ ਗਾਇਕਾਂ ਉਤੇ ਹੋ ਰਹੇ ਨੇ ਹਮਲੇ, ਗੁਰਦਾਸ ਮਾਨ ਨੇ ਦੱਸਿਆ ਹੈਰਾਨ ਕਰਨ ਵਾਲਾ ਕਾਰਨ

ਹਾਲ ਹੀ ਵਿੱਚ ਇੱਕ ਪੋਡਕਾਸਟ ਵਿੱਚ ਗਾਇਕ ਗੁਰਦਾਸ ਮਾਨ ਨੇ ਪੰਜਾਬੀ ਗਾਇਕਾਂ ਉਤੇ ਹੋ ਰਹੇ ਹਮਲੇ ਦਾ ਕਾਰਨ ਦੱਸਿਆ।

Gurdas Maan
Gurdas Maan (instagram)
author img

By ETV Bharat Entertainment Team

Published : Oct 18, 2024, 5:10 PM IST

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਹਮੇਸ਼ਾ ਹੀ ਆਪਣੀ ਆਵਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦੇ ਗੀਤਾਂ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜਾਦੂ ਹੈ। ਹਾਲਾਂਕਿ ਗਾਇਕ ਆਪਣੇ ਬਿਆਨਾਂ ਕਾਰਨ ਕਈ ਵਾਰ ਵਿਵਾਦਾਂ 'ਚ ਵੀ ਰਹਿ ਚੁੱਕੇ ਹਨ।

'ਛੱਲਾ', 'ਕੀ ਬਣੂੰ ਦੁਨੀਆ ਦਾ' ਅਤੇ 'ਯਾਰਾਂ ਦਿਲਦਾਰਾਂ ਵੇ' ਵਰਗੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਗੁਰਦਾਸ ਮਾਨ ਇਸ ਸਮੇਂ ਆਪਣੇ ਇੱਕ ਪੋਡਕਾਸਟ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਜਿਸ ਵਿੱਚ ਗਾਇਕ ਨੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਈ ਗਾਇਕਾਂ ਦੀ ਰੱਜ ਕੇ ਤਾਰੀਫ਼ ਵੀ ਕੀਤੀ। ਇਸ ਦੌਰਾਨ ਗਾਇਕ ਨੇ ਪੰਜਾਬੀ ਗਾਇਕਾਂ ਉਤੇ ਹੋ ਰਹੇ ਹਮਲਿਆਂ ਦਾ ਕਾਰਨ ਵੀ ਦੱਸਿਆ...।

ਕਿਉਂ ਹੁੰਦੇ ਨੇ ਪੰਜਾਬੀ ਗਾਇਕਾਂ ਉਤੇ ਹਮਲੇ

ਆਪਣੀ ਸੁਰੀਲੀ ਅਵਾਜ਼ ਨਾਲ ਹਰੇਕ ਦੇ ਦਿਲ ਉਤੇ ਰਾਜ਼ ਕਰਨ ਵਾਲੇ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਪੋਡਕਾਸਟ ਦੌਰਾਨ ਪੰਜਾਬੀ ਗਾਇਕਾਂ ਉਤੇ ਹੋ ਰਹੇ ਹਮਲਿਆਂ ਦੇ ਕਾਰਨਾਂ ਬਾਰੇ ਪੁੱਛਿਆ ਗਿਆ। ਇਸ ਗੱਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਕਿਹਾ ਕਿ ਹੋ ਰਹੇ ਹਮਲੇ ਦਾ ਕਾਰਨ 'ਜਲਣ' ਹੈ। ਸਾਨੂੰ ਕਲਾਕਾਰਾਂ ਨੂੰ ਕੰਜਰ ਹੀ ਸਮਝਿਆ ਜਾਂਦਾ ਹੈ। ਪਰ ਉਹ ਇਹ ਨਹੀਂ ਸੋਚਦੇ ਕਿ ਗਾਇਕ ਤੁਹਾਡਾ ਮਨੋਰੰਜਨ ਕਰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਈਰਿੰਗ ਹੋਈ, ਇਸ ਤੋਂ ਇਲਾਵਾ ਗਿੱਪੀ ਗਰੇਵਾਲ, ਮਨਕੀਰਤ ਔਲਖ ਅਤੇ ਹੋਰ ਵੀ ਕਾਫੀ ਗਾਇਕਾਂ ਉਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ।

ਗਾਇਕਾਂ ਦਾ ਵੀ ਕੱਢਿਆ ਕਸੂਰ

ਆਪਣੀ ਇਸ ਗੱਲ ਨੂੰ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਕਿਹਾ ਕਿ ਸਾਡੇ ਗਾਇਕ ਵੀ ਕੁੱਝ ਅਜਿਹੇ ਹੀ ਗੀਤ ਕੱਢ ਰਹੇ ਹਨ, ਜਿੰਨ੍ਹਾਂ ਦਾ ਕਾਫੀ ਮਾੜ੍ਹਾ ਅਸਰ ਹੁੰਦਾ ਹੈ, ਜਦੋਂ ਗਾਇਕ ਆਪਣੇ ਗੀਤਾਂ ਵਿੱਚ ਬੰਦੂਕ ਜਾਂ ਸ਼ਰਾਬ ਦੀ ਗੱਲ ਕਰਦੇ ਹਨ ਤਾਂ ਇਸ ਦਾ ਅਸਰ ਬੁਰਾ ਹੁੰਦਾ ਹੈ, ਕਿਉਂਕਿ ਜੋ ਗਾਇਕ ਬੋਲਦੇ ਹਨ, ਉਸ ਦਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਗਾਇਕ ਨੇ ਜ਼ਿੰਦਗੀ ਦੇ ਹੋਰ ਵੀ ਕਈ ਪਹਿਲੂਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਗਾਇਕ ਦਾ ਵਰਕਫਰੰਟ

ਇਸ ਦੌਰਾਨ ਜੇਕਰ ਗਾਇਕ ਗੁਰਦਾਸ ਮਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਆਪਣੇ 'ਅੱਖੀਆਂ ਉਡੀਕ ਦੀਆਂ' ਯੂਐੱਸਏ ਟੂਰ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਤੋਂ ਇਲਾਵਾ ਗਾਇਕ ਆਪਣੀ ਨਵੀਂ ਐਲਬਮ ਨੂੰ ਲੈ ਕੇ ਵੀ ਚਰਚਾ ਬਟੋਰ ਰਹੇ ਹਨ, ਇਸ ਐਲਬਮ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.