ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਇਸ ਵਰ੍ਹੇ ਸ਼ੁਰੂਆਤੀ ਪੜਾਅ ਅਧੀਨ ਸਾਹਮਣੇ ਆਈਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚੋਂ ਕੁਝ ਕੁ ਹੀ ਸਿਨੇਮਾ ਖਿੜਕੀ 'ਤੇ ਆਪਣਾ ਜਲਵਾ ਅਤੇ ਵਜ਼ੂਦ ਬਰਕਰਾਰ ਰੱਖਣ ਵਿੱਚ ਸਫਲ ਰਹੀਆਂ ਹਨ, ਪਰ ਇਸ ਦੇ ਬਾਵਜੂਦ ਪਾਲੀਵੁੱਡ ਦੇ ਵੱਕਾਰ ਅਤੇ ਗਰਿਮਾ ਨੂੰ ਅਸਲੀ ਬਹਾਲ ਰੱਖਣ ਲਈ ਕੋਈ ਜਿਆਦਾ ਖਾਸ ਤਵੱਜੋ ਅਤੇ ਯਤਨਸ਼ੀਲਤਾ ਨਹੀਂ ਅਪਣਾਈ ਜਾ ਰਹੀ, ਜਿਸ ਸੰਬੰਧੀ ਹੀ ਅਪਣਾਏ ਜਾ ਰਹੇ ਅਣਗੌਲੇ ਅਤੇ ਲਾਪ੍ਰਵਾਹੀ ਭਰੇ ਸਿਲਸਿਲੇ ਦਾ ਇਜ਼ਹਾਰ ਕਰਵਾਉਣ ਜਾ ਰਹੀਆਂ ਹਨ, ਇੱਕੋ ਸਮੇਂ ਰਿਲੀਜ਼ ਕੀਤੀਆਂ ਜਾ ਰਹੀਆਂ ਪੰਜ ਫਿਲਮਾਂ, ਜੋ ਪੰਜ ਅਪ੍ਰੈਲ ਨੂੰ ਇਕੱਠੀਆਂ ਸਿਨੇਮਾ ਖਿੜਕੀ 'ਤੇ ਭਿੜਨ ਜਾ ਰਹੀਆਂ ਹਨ, ਜਿਸ ਦੇ ਦੂਰਗਾਮੀ ਸਿਨੇਮਾ ਨਤੀਜੇ ਕੀ ਸਾਹਮਣੇ ਆਉਣਗੇ, ਇਸ ਦਾ ਅੰਦਾਜ਼ਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
![ਡੈਡੀ ਸਮਝਿਆ ਕਰੋ](https://etvbharatimages.akamaized.net/etvbharat/prod-images/03-04-2024/pb-fdk-10034-01-these-four-punjabi-films-will-clash-at-the-ticket-window-on-the-same-day-who-will-win_03042024094552_0304f_1712117752_696.jpg)
ਡੈਡੀ ਸਮਝਿਆ ਕਰੋ: ਸੋ ਇੱਕੋ ਵੇਲੇ ਰਿਲੀਜ਼ ਹੋਣ ਜਾ ਰਹੀਆਂ ਉਕਤ ਫਿਲਮਾਂ ਵਿੱਚੋਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬੀ ਫਿਲਮ 'ਡੈਡੀ ਸਮਝਿਆ ਕਰੋ' ਦੀ, ਜਿਸ ਦਾ ਨਿਰਮਾਣ 'ਪ੍ਰਸੇਨ ਫਿਲਮਜ਼ ਪ੍ਰਾਈ. ਲਿਮਿ.' ਅਤੇ 'ਸਮੀਪ ਕੰਗ ਪ੍ਰੋਡੋਕਸ਼ਨ' ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਦੀ ਜਿੰਮੇਵਾਰੀ ਵੀ ਸਮੀਪ ਕੰਗ ਵੱਲੋਂ ਸੰਭਾਲੀ ਗਈ ਹੈ, ਜੋ ਇੰਨੀਂ ਦਿਨੀਂ ਕੁਆਲਟੀ ਨਾਲੋਂ ਕੁਆਟਟੀ ਵੱਲ ਵੱਧ ਧਿਆਨ ਦਿੰਦੇ ਨਜ਼ਰੀ ਆ ਰਹੇ ਹਨ। ਕਾਮੇਡੀ-ਡਰਾਮਾ ਵਿਸ਼ੇ ਸਾਰਾ ਅਧੀਨ ਬਣਾਈ ਗਈ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਜਸਵਿੰਦਰ ਭੱਲਾ, ਬੱਬਲ ਰਾਏ, ਸਾਇਰਾ, ਅਰਸ਼ ਕਾਹਲੋਂ, ਦਿਲਾਵਰ ਸਿੱਧੂ, ਅਕਸ਼ਿਤਾ ਸ਼ਰਮਾ, ਚੰਦਨ ਗਿੱਲ ਅਤੇ ਸਮੀਪ ਕੰਗ ਸ਼ਾਮਿਲ ਹਨ।
![ਸਰੰਡਰ](https://etvbharatimages.akamaized.net/etvbharat/prod-images/03-04-2024/21134682_a.jpg)
ਸਰੰਡਰ: ਇਸੇ ਦਿਨ ਸਾਹਮਣੇ ਆਉਣ ਵਾਲੀ ਦੂਜੀ ਫਿਲਮ ਦਾ ਨਾਂਅ ਹੈ 'ਸਰੰਡਰ', ਜਿਸ ਦਾ ਨਿਰਮਾਣ 'ਪੁਸ਼ਪਿੰਦਰ ਸਰਾਓ' ਅਤੇ 'ਮਹਿਫਲ ਇੰਟਰਟੇਨਮੈਂਟ' ਅਤੇ ਨਿਰਦੇਸ਼ਨ ਰੋਇਲ ਸਿੰਘ ਵੱਲੋਂ ਕੀਤਾ ਗਿਆ ਹੈ। ਐਕਸ਼ਨ-ਡ੍ਰਾਮੈਟਿਕ-ਕਾਮੇਡੀ-ਡਰਾਮਾ ਥੀਮ ਅਧੀਨ ਬਣਾਈ ਗਈ ਇਸ ਫਿਲਮ ਦੁਆਰਾ ਦੋ ਨਵੇਂ ਚਿਹਰੇ ਹੈਪੀ ਗੋਸਲ ਅਤੇ ਸ਼ਰੂਤੀ ਸ਼ਰਮਾ ਪੰਜਾਬੀ ਸਿਨੇਮਾ ਡੈਬਿਊ ਕਰਨਗੇ, ਜਿੰਨਾਂ ਤੋਂ ਇਲਾਵਾ ਗੁਰਿੰਦਰ ਮਕਨਾ, ਸੰਜੂ ਸੋਲੰਕੀ, ਤਰਸੇਮ ਪਾਲ, ਵਿਕਰਮ ਚੌਹਾਨ, ਦੀਪਕ ਭਾਟੀਆ, ਹਾਰਦਿਕ ਗਰੋਵਰ, ਸਵਿਤਾ ਸਾਰੰਗਲ, ਸੁਖਦੇਵ ਬਰਨਾਲਾ, ਅਤੁਲ ਸੋਨੀ, ਅਸ਼ੋਕ ਕਾਲੜਾ, ਡੇਜੀ ਗਰੇਵਾਲ, ਮਿਕੀ ਮਰਵਾਹਾ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
- ਮੱਥੇ 'ਤੇ ਸੱਟ, ਪਸੀਨੇ ਨਾਲ ਲਥਪਥ, 'ਬੇਬੀ ਜੌਨ' ਦੇ ਸੈੱਟ ਉਤੇ ਜਖ਼ਮੀ ਹੋਏ ਵਰੁਣ ਧਵਨ - Varun Dhawan on Baby John
- 'ਮਾਚਿਸ' ਤੋਂ 'ਕਰੂ' ਤੱਕ, ਕਿਵੇਂ ਰਿਹਾ ਤੱਬੂ ਦਾ ਫਿਲਮੀ ਕਰੀਅਰ, ਪੜ੍ਹੋ ਇਹ ਸਪੈਸ਼ਲ ਸਟੋਰੀ - TABU BOLLYWOOD CAREER
- ਕਿਸਦਾ ਹੋਇਆ ਡੈਬਿਊ ਅਤੇ ਕਿਸਦਾ ਹੋਇਆ ਕਮਬੈਕ, ਕਿਸ ਦੀ ਕੱਟੀ ਟਿਕਟ ਅਤੇ ਕਿਸ ਨੇ ਛੱਡੀ ਰਾਜਨੀਤੀ, ਫਿਲਮੀ ਸਿਤਾਰਿਆਂ ਬਾਰੇ ਇੱਥੇ ਸਭ ਕੁਝ ਜਾਣੋ - ACTORS POLITICS
ਚੱਲ ਭੱਜ ਚੱਲੀਏ: 'ਏ.ਆਰ.ਜੀ.ਪੀ ਇੰਕ ਫਿਲਮਜ਼' ਵੱਲੋਂ 'ਹੈਪੀ ਹੋਰਸ ਇੰਟਰਟੇਨਮੈਂਟ ਅਤੇ ਫਿਲਮਜ਼' ਦੇ ਸਹਿ ਨਿਰਮਾਣ ਅਧੀਨ ਬਣਾਈ ਗਈ ਇਸ ਦਿਲਚਸਪ ਕਾਮੇਡੀ-ਡਰਾਮਾ ਫਿਲਮ ਦਾ ਲੇਖਨ ਸੁਰਿੰਦਰ ਅੰਗੁਰਾਲ ਜਦਕਿ ਨਿਰਦੇਸ਼ਨ ਸਰਿੰਦਰ ਸੁਨੀਲ ਠਾਕੁਰ ਦੁਆਰਾ ਕੀਤਾ ਗਿਆ ਹੈ, ਜਿੰਨਾਂ ਦੀ ਇਸ ਬਹੁ-ਚਰਚਿਤ ਫਿਲਮ ਦੁਆਰਾ ਮਸ਼ਹੂਰ ਟੀ.ਵੀ ਅਦਾਕਾਰਾ ਰੁਬੀਨਾ ਦਿਲਾਇਕ ਅਤੇ ਚਰਚਿਤ ਮਾਡਲ ਅਤੇ ਗਾਇਕ ਇੰਦਰ ਚਾਹਲ ਪੰਜਾਬੀ ਸਿਨੇਮਾ ਖੇਤਰ ਵਿੱਚ ਅਪਣੀ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨਾਂ ਤੋਂ ਇਲਾਵਾ ਨਿਰਮਲ ਰਿਸ਼ੀ ਸਮੇਤ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ।
ਤਬਾਹੀ ਰੀਲੋਡਡ: ਪਿਛਲੇ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਇਹ ਫਿਲਮ ਆਖਿਰਕਾਰ ਉਕਤ ਦਿਨ ਹੀ ਰਿਲੀਜ਼ ਲਈ ਤਿਆਰ ਹੈ, ਜਿਸ ਦਾ ਨਿਰਮਾਣ 'ਟਾਂਡਾ ਫਿਲਮਜ਼ ਨੋਰਵੇ' ਅਤੇ 'ਸੁਰਜੀਤ ਮੂਵੀਜ਼' ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ ਹੈ, ਜੇਕਰ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਕਈ ਨਵੇਂ ਅਤੇ ਮੰਝੇ ਹੋਏ ਐਕਟਰਜ਼ ਸ਼ਾਮਿਲ ਕੀਤੇ ਗਏ ਹਨ।
![ਤਬਾਹੀ ਰੀਲੋਡਡ](https://etvbharatimages.akamaized.net/etvbharat/prod-images/03-04-2024/pb-fdk-10034-01-these-four-punjabi-films-will-clash-at-the-ticket-window-on-the-same-day-who-will-win_03042024094552_0304f_1712117752_1042.jpg)
ਪੰਜਾਬ ਦੇ ਚਲੰਤ ਮੁੱਦਿਆਂ ਦੁਆਲੇ ਬੁਣੀ ਗਈ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਸ਼ੈਲੀ ਧੀਮਾਨ, ਮਿਊਜ਼ਿਕ ਕੰਪੋਜ਼ਰ ਇਕਬਾਲ ਸਿੰਘ ਢਿੱਲੋਂ, ਸੰਗੀਤਕਾਰ ਡੀ.ਜੇ ਨਰਿੰਦਰ ਗੋਹਰ ਅਲੀ ਬੱਬੋ, ਗੀਤਕਾਰ ਖਵਾਜਾ ਪਰਵੇਜ਼, ਦੀਦਾਰ ਸੰਧੂ, ਅਲਤਾਫ ਬਾਜਵਾ ਹਨ, ਜਦਕਿ ਗੀਤਾਂ ਨੂੰ ਪਿੱਠਵਰਤੀ ਆਵਾਜ਼ਾਂ ਗੁਰਲੇਜ਼ ਅਖ਼ਤਰ, ਨਸੀਬੋ ਲਾਲ, ਮਾਰਿਆ ਮੀਰ, ਫਕਰ ਮੀਰ ਜਿਹੇ ਮਸ਼ਹੂਰ ਅਤੇ ਬਾਕਮਾਲ ਫਨਕਾਰਾਂ ਵੱਲੋਂ ਦਿੱਤੀ ਗਈ ਹੈ।
ਸੋ ਉਕਤ ਦ੍ਰਿਸ਼ਾਵਾਲੀ ਅਧੀਨ ਕਿੰਨਾ ਕੁ ਸਿਨੇਮਾ ਕਾਰੋਬਾਰ ਕਰਨ ਵਿੱਚ ਸਫਲ ਹੋ ਸਕਣਗੀਆਂ ਇਹ ਫਿਲਮਾਂ ਅਤੇ ਕਿਹੜੀ ਬਾਜ਼ੀ ਮਾਰੇਗੀ ਇੰਨਾਂ ਵਿੱਚੋਂ, ਇਸ ਦਾ ਅੰਦਾਜ਼ਾਂ ਲਗਾਉਣਾ ਜਿਆਦਾ ਮੁਸ਼ਕਿਲ ਨਹੀਂ ਹੈ, ਜਿਸ ਨੂੰ ਵੇਖਦਿਆਂ ਹੀ ਉੱਘੇ ਫਿਲਮ ਆਲੋਚਕ ਦਲਜੀਤ ਸਿੰਘ ਅਰੋੜਾ ਆਖਦੇ ਹਨ, 5 ਅਪ੍ਰੈਲ ਵਾਲਾ ਦਿਨ ਪੰਜਾਬੀ ਫਿਲਮਾਂ ਲਈ ਕਾਫੀ ਭਾਰਾ ਲੱਗਦਾ, ਪਰ ਸਿਨੇਮਾ ਦੇ ਚੰਗੇਰੇ ਭਵਿੱਖ ਵਜੋਂ ਬਿਲਕੁੱਲ ਸਹੀ ਨਹੀਂ ਹੈ ਰੁਝਾਨ, ਜਿਸ ਨਾਲ ਸ਼ਾਇਦ ਹੀ ਉਕਤ ਵਿੱਚੋਂ ਕੋਈ ਫਿਲਮ ਬੇੜੀ ਪਾਰ ਲੱਗ ਸਕੇਗੀ ਅਤੇ ਨਾਲ ਹੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਸਿਲਸਿਲਾ ਆਪਣੇ ਪੈਰਾਂ 'ਤੇ ਆਪ ਕੁਹਾੜੀ ਵਾਂਗ ਸਾਬਿਤ ਹੋਵੇਗਾ।