ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬਿਹਤਰੀਨ ਅਤੇ ਉੱਚ-ਕੋਟੀ ਐਕਟਰਜ਼ ਵਿੱਚ ਸ਼ੁਮਾਰ ਕਰਵਾਉਂਦੇ ਅਦਾਕਾਰ ਅਮਰਿੰਦਰ ਗਿੱਲ ਦੀ ਨਵੀਂ ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ' ਦੀ ਪਹਿਲੀ ਝਲਕ ਸਾਹਮਣੇ ਆਈ ਹੈ, ਜਿਸ ਦਾ ਨਿਰਦੇਸ਼ਨ ਰਾਜੀਵ ਧਿੰਗੜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਪੰਜਾਬੀ ਅਤੇ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
'ਬਰੋਕਸਵੁੱਡ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਬਿੱਗ ਸੈਟਅੱਪ ਪੰਜਾਬੀ ਫੀਚਰ ਫਿਲਮ ਅਮਰਿੰਦਰ ਗਿੱਲ, ਜਫ਼ਰੀ ਖਾਨ, ਸੋਹਿਲਾ ਕੌਰ ਅਤੇ ਪੁਖਰਾਜ ਸੰਧੂ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
'ਸ਼ਰਾਬ ਪੀਣਾ ਸਿਹਤ ਅਤੇ ਰਿਸ਼ਤਿਆਂ ਲਈ ਹਾਨੀਕਾਰਕ ਹੈ'...ਦੀ ਟੈਗਲਾਇਨ ਅਧੀਨ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਅਤੇ ਸੰਦੇਸ਼ਮਕ ਫਿਲਮ ਦਾ ਲੇਖਨ ਹਰਪ੍ਰੀਤ ਸਿੰਘ ਜਵੰਦਾ ਅਤੇ ਨਥਾਨ ਜੈਂਡਰੋਂ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਤੋਂ ਇਲਾਵਾ ਫਿਲਮ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਦਿਲਚਸਪ ਕਹਾਣੀਸਾਰ ਆਧਾਰਿਤ ਇਸ ਫਿਲਮ ਦੇ ਸਹਿ ਨਿਰਮਾਤਾ ਸੁਨੀਲ ਸ਼ਰਮਾ, ਦਰਸ਼ਨ ਸ਼ਰਮਾ, ਸੁਖਵਿੰਦਰ ਭਾਚੂ, ਚਰਨਪ੍ਰੀਤ ਬਲ, ਐਸੋਸੀਏਟ ਨਿਰਮਾਤਾ ਕਿੰਜਲ ਨਗਦਾ, ਕਾਰਜਕਾਰੀ ਨਿਰਮਾਤਾ ਸਮੀਰ ਚੀਮਾ ਹਨ।
02 ਅਗਸਤ 2024 ਨੂੰ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਇਹ ਫਿਲਮ ਜਿਆਦਾਤਰ ਵਿਦੇਸ਼ੀ ਖਿੱਤਿਆਂ ਵਿੱਚ ਹੀ ਫਿਲਮਾਈ ਗਈ ਹੈ, ਜਿਸ ਦਾ ਨਿਰਮਾਣ ਅਮਰਿੰਦਰ ਗਿੱਲ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਰਿਦਮ ਬੁਆਏਜ਼ ਦੀ ਬਜਾਏ ਬਾਹਰੀ ਨਿਰਮਾਤਾਵਾਂ ਵੱਲੋਂ ਕੀਤਾ ਗਿਆ ਹੈ, ਜਦਕਿ ਅਮੂਮਨ ਅਮਰਿੰਦਰ ਗਿੱਲ ਅਪਣੇ ਹੋਮ ਪ੍ਰੋਡੋਕਸ਼ਨ ਦੀਆਂ ਫਿਲਮਾਂ ਵਿੱਚ ਕੰਮ ਕਰਨਾ ਹੀ ਜਿਆਦਾ ਪਸੰਦ ਕਰਦੇ ਆ ਰਹੇ ਹਨ।
- ਨਵੀਂ ਪੰਜਾਬੀ ਫਿਲਮ 'ਹਾਏ ਬੀਬੀਏ ਕਿੱਥੇ ਫਸ ਗਏ' ਦਾ ਹੋਇਆ ਐਲਾਨ, ਸਿਮਰਨਜੀਤ ਸਿੰਘ ਹੁੰਦਲ ਕਰਨਗੇ ਨਿਰਦੇਸ਼ਨ - Haye Bibiye Kithe Fas Gaye
- ਕੀਮੋਥੈਰੇਪੀ ਤੋਂ ਬਾਅਦ ਹਿਨਾ ਖਾਨ ਨੇ ਸ਼ੇਅਰ ਕੀਤੀ 'ਉਮੀਦਾਂ ਦੀ ਸੈਲਫੀ', ਬੋਲੀ-ਮੇਰੇ ਇਹ ਨਿਸ਼ਾਨ ਹੀ ਮੇਰੀ... - Hina Khan
- ਨਿਰਦੇਸ਼ਕ ਇੰਦਰ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਲੀਡ 'ਚ ਨਜ਼ਰ ਆਉਣਗੇ ਗੈਵੀ ਚਾਹਲ - Gavie Chahal
ਹਾਲ ਹੀ ਦਿਨਾਂ ਵਿੱਚ ਅਪਣਾ ਨਵਾਂ ਟਰੈਕ 'ਜੁਦਾ 3' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਏ ਅਮਰਿੰਦਰ ਗਿੱਲ ਪੰਜਾਬੀ ਸਿਨੇਮਾ ਖੇਤਰ ਵਿੱਚ ਬਰਾਬਰਤਾ ਨਾਲ ਅਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ, ਹਾਲਾਕਿ ਉਹ ਬਤੌਰ ਐਕਟਰ ਘੱਟ, ਪਰ ਨਿਰਮਾਤਾ ਦੇ ਰੂਪ ਵਿੱਚ ਜਿਆਦਾ ਕਾਰਜਸ਼ੀਲ ਨਜ਼ਰੀ ਆਉਂਦੇ ਹਨ, ਜਿਸ ਦਾ ਇਜ਼ਹਾਰ ਉਨ੍ਹਾਂ ਦੇ ਪ੍ਰੋਡੋਕਸ਼ਨ ਹਾਊਸ ਅਧੀਨ ਪੇਸ਼ ਕੀਤੀਆਂ ਜਾ ਰਹੀਆਂ ਅਤੇ ਹੋਰਨਾਂ ਐਕਟਰਜ਼ ਦੀਆਂ ਲੀਡ ਭੂਮਿਕਾਵਾਂ ਨਾਲ ਸਜੀਆਂ ਫਿਲਮਾਂ ਲਗਾਤਾਰ ਕਰਵਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਹੀ ਅਗਲੇ ਦਿਨਾਂ ਵਿੱਚ ਸਾਹਮਣੇ ਆਵੇਗੀ ਹਰੀਸ਼ ਵਰਮਾ, ਸਿੰਮੀ ਚਾਹਲ ਸਟਾਰਰ 'ਗੋਲਕ ਬੁਗਨੀ ਬੈਂਕ ਤੇ ਬਟੂਆ 2', ਜੋ ਇੰਗਲੈਂਡ ਵਿਖੇ ਮੁਕੰਮਲ ਕਰ ਲਈ ਗਈ ਹੈ।