ETV Bharat / entertainment

ਫਿਲਮ 'ਕੜਕਨਾਥ' ਦਾ ਨਿਰਦੇਸ਼ਨ ਕਰਨਗੇ ਇਮਰਾਨ ਸ਼ੇਖ, ਕਈ ਚਰਚਿਤ ਫਿਲਮਾਂ ਦਾ ਰਹੇ ਨੇ ਹਿੱਸਾ - Imran Sheikh - IMRAN SHEIKH

Imran Sheikh New Film: ਹਾਲ ਹੀ ਵਿੱਚ ਇਮਰਾਨ ਸ਼ੇਖ ਨੇ ਆਪਣੀ ਨਵੀਂ ਪੰਜਾਬੀ ਫਿਲਮ 'ਕੜਕਨਾਥ' ਦਾ ਐਲਾਨ ਕੀਤਾ ਹੈ, ਜਿਸ ਦੀ ਜਲਦ ਹੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ।

Imran Sheikh
Imran Sheikh (instagram)
author img

By ETV Bharat Entertainment Team

Published : Aug 25, 2024, 7:52 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣੀਆਂ ਕਈ ਚਰਚਿਤ ਅਤੇ ਉਮਦਾ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਇਮਰਾਨ ਸ਼ੇਖ, ਜੋ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਮੁੜ ਅਪਣੀ ਬਿਹਤਰੀਨ ਕਾਰਜਸ਼ੀਲਤਾ ਦਾ ਇਜ਼ਹਾਰ ਪਾਲੀਵੁੱਡ 'ਚ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਬਣਾਈ ਜਾਣ ਵਾਲੀ ਅਪਣੀ ਨਵੀਂ ਫਿਲਮ 'ਕੜਕਨਾਥ' ਦਾ ਅੱਜ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜੋ ਆਨ ਫਲੌਰ ਪੜਾਅ ਦਾ ਵੀ ਹਿੱਸਾ ਬਣ ਚੁੱਕੀ ਹੈ।

'ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਸੁਮਿਤ ਸਿੰਘ ਅਤੇ ਸੰਦੀਪ ਸਿੰਘ ਸਿੱਧੂ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਬਿੱਗ ਸੈਟਅੱਪ ਅਧੀਨ ਬਣਾਈ ਜਾਣ ਵਾਲੀ ਉਕਤ ਫਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।

ਓਟੀਟੀ ਪਲੇਟਫ਼ਾਰਮ 'ਕੇਬਲਵਨ' ਉਪਰ ਆਗਾਮੀ ਦਿਨੀਂ ਸਟ੍ਰੀਮ ਹੋਣ ਵਾਲੀਆਂ ਬਹੁ-ਪ੍ਰਭਾਵੀ ਫਿਲਮਾਂ ਵਿੱਚ ਸ਼ਾਮਿਲ ਇਸ ਫਿਲਮ ਨੂੰ ਬਹੁਤ ਹੀ ਆਹਲਾ ਸਿਨੇਮਾ ਸਿਰਜਨਾ ਮਾਪਦੰਡਾਂ ਅਧੀਨ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਮੰਨੇ-ਪ੍ਰਮੰਨੇ ਚਿਹਰੇ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਨਿਭਾਉਣ ਜਾ ਰਹੇ ਹਨ।

ਸਾਲ 2017 ਵਿੱਚ ਰਿਲੀਜ਼ ਹੋਈ ਇਮੌਸ਼ਨਲ ਡਰਾਮਾ ਅਤੇ ਪਰਿਵਾਰਿਕ ਫਿਲਮ 'ਬਿੱਗ ਡੈਡੀ' ਨਾਲ ਅਪਣੇ ਡਾਇਰੈਕਟੋਰੀਅਲ ਕਰੀਅਰ ਦਾ ਅਗਾਜ਼ ਕਰਨ ਵਾਲੇ ਨਿਰਦੇਸ਼ਕ ਇਮਰਾਨ ਸ਼ੇਖ, ਅੱਜ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਪੰਜਾਬੀ ਫਿਲਮਾਂ 'ਨਾਢੂ ਖਾਨ' ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।

ਬਾਲੀਵੁੱਡ ਵਿੱਚ ਲੰਮਾ ਨਿਰਦੇਸ਼ਨ ਤਜ਼ੁਰਬਾ ਹਾਸਿਲ ਕਰ ਚੁੱਕੇ ਨਿਰਦੇਸ਼ਕ ਇਮਰਾਨ ਸ਼ੇਖ ਦੇ ਹੁਣ ਤੱਕ ਦੇ ਨਿਰਦੇਸ਼ਨ ਕਰੀਅਰ ਵੱਲ ਝਾਤ ਮਾਰੀਏ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਚੁਣਿੰਦਾ ਅਤੇ ਮਿਆਰੀ ਫਿਲਮਾਂ ਨੂੰ ਹੀ ਬਤੌਰ ਨਿਰਦੇਸ਼ਕ ਜਿਆਦਾ ਤਰਜ਼ੀਹ ਦਿੰਦੇ ਆ ਰਹੇ ਹਨ, ਜਿੰਨ੍ਹਾਂ ਦੀ ਗਿਣਤੀ ਨਾਲੋਂ ਕੁਆਲਟੀ ਵਰਕ ਕਰਨ ਦੀ ਬਣੀ ਇਸ ਸੋਚ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਕਤ ਫਿਲਮ ਵਿੱਚ ਸਿਨੇਮਾ ਸਿਰਜਣਾ ਦੇ ਕਈ ਅਨੂਠੇ ਅਤੇ ਅਲੌਕਿਕ ਰੰਗ ਵੇਖਣ ਨੂੰ ਮਿਲਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.