ਮੁੰਬਈ: ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਦੇ ਸਿਰ ਤੋਂ ਮੁਸ਼ਕਲਾਂ ਦੇ ਬੱਦਲ ਹੱਟਣ ਦਾ ਨਾਮ ਨਹੀਂ ਲੈ ਰਹੇ ਹਨ। ਦਰਅਸਲ, ਨੋਇਡਾ ਪੁਲਿਸ ਤੋਂ ਬਾਅਦ ਹੁਣ ਈਡੀ ਸੱਪ ਦੇ ਜ਼ਹਿਰ ਮਾਮਲੇ ਵਿੱਚ ਪੁੱਛਗਿੱਛ ਕਰੇਗੀ। ਐਲਵਿਸ਼ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ। ਇਸ ਮਾਮਲੇ 'ਚ ਤਾਜ਼ਾ ਜਾਣਕਾਰੀ ਇਹ ਹੈ ਕਿ ਈਡੀ ਨੇ ਨੋਇਡਾ ਪੁਲਿਸ ਤੋਂ ਇਸ ਮਾਮਲੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਖਬਰਾਂ ਮੁਤਾਬਕ ਈਡੀ ਜਲਦ ਹੀ ਐਲਵਿਸ਼ ਤੋਂ ਪੁੱਛਗਿੱਛ ਕਰੇਗੀ।
ਸੱਪ ਦੇ ਜ਼ਹਿਰ ਮਾਮਲੇ 'ਚ ਈਡੀ ਕਰੇਗੀ ਪੁੱਛਗਿੱਛ: ਨੋਇਡਾ ਪੁਲਿਸ ਤੋਂ ਬਾਅਦ ਹੁਣ ਈਡੀ ਐਲਵਿਸ਼ ਯਾਦਵ ਤੋਂ ਸੱਪ ਦੇ ਜ਼ਹਿਰ ਮਾਮਲੇ 'ਚ ਪੁੱਛਗਿੱਛ ਕਰੇਗੀ। ਜਿਸ ਵਿੱਚ ਐਲਵਿਸ਼ ਯਾਦਵ ਅਤੇ ਉਸਦੇ ਸਾਥੀ ਸ਼ਾਮਿਲ ਹੋਣਗੇ। ਪੁਲਿਸ ਨੇ ਗਵਾਹਾਂ ਦੇ ਬਿਆਨਾਂ, ਸਬੂਤਾਂ ਅਤੇ ਇੱਕ ਫੋਰੈਂਸਿਕ ਰਿਪੋਰਟਰ ਦੇ ਨਾਲ 1200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਈਡੀ ਇਹ ਸਾਰੇ ਸਬੂਤ ਇਕੱਠੇ ਕਰੇਗੀ ਅਤੇ ਮਾਮਲੇ ਨੂੰ ਅੱਗੇ ਵਧਾਏਗੀ। ਖਬਰਾਂ ਮੁਤਾਬਕ ਈਡੀ ਜਲਦ ਹੀ ਐਲਵਿਸ਼ ਤੋਂ ਪੁੱਛਗਿੱਛ ਕਰੇਗੀ।
ਕੀ ਹੈ ਮਾਮਲਾ?: ਪਿਛਲੇ ਸਾਲ 3 ਨਵੰਬਰ ਨੂੰ ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਅਤੇ ਉਸਦੇ ਹੋਰ ਸਾਥੀਆਂ ਦੇ ਖਿਲਾਫ ਸੈਕਟਰ ਵਿੱਚ ਜੰਗਲੀ ਜੀਵ ਸੁਰੱਖਿਆ ਐਕਟ (ਡਬਲਯੂਪੀਏ) ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 120ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ 'ਚ ਉਸ 'ਤੇ ਨੋਇਡਾ 'ਚ ਪਾਰਟੀ ਕਰਨ ਵਾਲਿਆਂ ਨੂੰ ਸੱਪ ਦਾ ਜ਼ਹਿਰ ਸਪਲਾਈ ਕਰਨ ਦਾ ਇਲਜ਼ਾਮ ਸੀ। ਪੁਲਿਸ ਨੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਮੌਜੂਦਾ ਐਫਆਈਆਰ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਤਹਿਤ ਇਲਜ਼ਾਮ ਦਰਜ ਕੀਤੇ ਹਨ ਕਿ ਗ੍ਰਿਫਤਾਰ ਕੀਤੇ ਗਏ ਪੰਜ ਸ਼ੱਕੀਆਂ ਕੋਲ 20 ਮਿਲੀਲੀਟਰ ਤਰਲ ਪਦਾਰਥ ਜ਼ਹਿਰ ਸੀ।
- ਕਰਮਜੀਤ ਅਨਮੋਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਗੁਰਪ੍ਰੀਤ ਘੁੱਗੀ, ਬੋਲੇ-ਮੈਂ ਗਾਰੰਟੀ ਲੈਂਦਾ ਹਾਂ... - Lok Sabha Election 2024
- ਛੋਟੀ ਭੂਮਿਕਾ, ਵੱਡਾ ਪ੍ਰਭਾਵ...ਇਨ੍ਹਾਂ ਸਿਤਾਰਿਆਂ ਦੀ ਰਾਤੋ-ਰਾਤ ਚਮਕੀ ਕਿਸਮਤ, ਹੁਣ ਬੱਚੇ-ਬੱਚੇ ਦੇ ਬੁੱਲਾਂ 'ਤੇ ਹੈ ਇਨ੍ਹਾਂ ਦਾ ਨਾਂਅ - Actors Who Got Popularity Overnight
- ਇਸ ਚਰਚਿਤ ਗਾਇਕ ਜੋੜੀ ਦੇ ਨਵੇਂ ਗਾਣੇ ਦੀ ਸ਼ੂਟਿੰਗ ਹੋਈ ਪੂਰੀ, ਜਲਦ ਹੋਵੇਗਾ ਰਿਲੀਜ਼ - Sucha Rangila And Mandeep Mandy
ਉਲੇਖਯੋਗ ਹੈ ਕਿ ਮਾਰਚ ਵਿੱਚ ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਨੇ ਮਾਮਲੇ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿੱਚ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ। ਪੁੱਛਗਿੱਛ ਦੌਰਾਨ ਐਲਵਿਸ਼ ਨੇ ਪਾਰਟੀ ਨੂੰ ਸੱਪ ਦਾ ਜ਼ਹਿਰ ਸਪਲਾਈ ਕਰਨ ਦੀ ਗੱਲ ਕਬੂਲੀ। ਪਰ ਉਸ ਦੀ ਟੀਮ ਨੇ ਕਿਹਾ ਕਿ ਉਸ ਨੂੰ ਗਵਾਹ ਵਜੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ।