ETV Bharat / entertainment

ਦਿਲ-ਲੂਮੀਨਾਟੀ ਟੂਰ ਵਿਚਾਲੇ ਦਿਲਜੀਤ ਦੁਸਾਂਝ ਨੇ ਆਪਣੇ ਨਵੇਂ ਸੰਗੀਤਕ ਵੀਡੀਓ ਦਾ ਲੁੱਕ ਕੀਤਾ ਰਿਵੀਲ - DILJIT DOSANJH NEW ALBUM

ਦਿਲਜੀਤ ਦੁਸਾਂਝ ਆਪਣੀ ਨਵੀਂ ਐਲਬਮ 'ਲੀਗੇਸੀ' ਨੂੰ ਜਲਦ ਰਿਲੀਜ਼ ਕਰਨਗੇ। ਉਨ੍ਹਾਂ ਦੀ ਇਸ ਐਲਬਮ ਦਾ ਨਵਾਂ ਸੰਗੀਤਕ ਵੀਡੀਓ 'ਡੋਨ' ਦਾ ਲੁੱਕ ਰਿਵੀਲ ਹੋ ਗਿਆ ਹੈ।

DILJIT DOSANJH NEW ALBUM
DILJIT DOSANJH NEW ALBUM (Instagram)
author img

By ETV Bharat Entertainment Team

Published : Dec 11, 2024, 5:21 PM IST

ਫਰੀਦਕੋਟ: ਦੁਨੀਆਂ-ਭਰ ਦੇ ਸੰਗੀਤ ਗਲਿਆਰਿਆ ਵਿੱਚ ਧੁੰਮਾਂ ਪਾ ਰਹੇ ਦਿਲਜੀਤ ਦੁਸਾਂਝ ਇੰਨੀ ਦਿਨੀਂ ਦਿਲ ਲੂਮਿਨਾਟੀ ਟੂਰ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਟੂਰ ਵਿਚਾਲੇ ਹੁਣ ਗਾਇਕ ਅਪਣੀ ਨਵੀਂ ਅਤੇ ਬਹੁ-ਚਰਚਿਤ ਐਲਬਮ 'ਲੀਗੇਸੀ' ਨੂੰ ਲੈ ਕੇ ਵੀ ਸੁਰਖੀਆਂ ਬਟੌਰ ਰਹੇ ਹਨ। ਉਨ੍ਹਾਂ ਵੱਲੋਂ ਇਸ ਪ੍ਰੋਜੋਕਟ ਸਬੰਧਤ ਅਪਣੇ ਇੱਕ ਨਵੇਂ ਸੰਗ਼ੀਤਕ ਵੀਡੀਓ 'ਡੋਨ' ਦਾ ਲੁੱਕ ਅੱਜ ਰਿਵੀਲ ਕਰ ਦਿੱਤਾ ਗਿਆ ਹੈ। ਇਸ ਗਾਣੇ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

'ਦਿਲ-ਲੂਮੀਨਾਟੀ ਟੂਰ' ਦੌਰਾਨ ਹੀ ਬੀਤੇ ਦਿਨਾਂ 'ਚ ਐਲਾਨੀ ਗਈ ਇਸ ਐਲਬਮ ਨੂੰ ਦਿਲਜੀਤ ਦੁਸਾਂਝ ਵੱਲੋ ਬਹੁਤ ਹੀ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਸ ਸਬੰਧਤ ਵੱਖ-ਵੱਖ ਮਿਊਜ਼ਿਕ ਵੀਡੀਓਜ਼ ਦੇ ਫ਼ਿਲਮਾਂਕਣ ਨੂੰ ਵੀ ਜੋਰਾਂ ਸ਼ੋਰਾਂ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹਾਲ ਹੀ ਵਿੱਚ ਜਾਰੀ ਕੀਤੀ ਅਪਣੀ ਐਲਬਮ 'ਘੋਸਟ' ਨੂੰ ਲੈ ਕੇ ਛਾਏ ਗਾਇਕ ਦਿਲਜੀਤ ਦੁਸਾਂਝ ਦੀ ਨਵੀਂ ਐਲਬਮ ਦਾ ਸੰਗੀਤ ਬੇਹੱਦ ਉਚ ਪੱਧਰੀ ਸੰਗ਼ੀਤਕ ਸੁਮੇਲਤਾ ਅਧੀਨ ਤਿਆਰ ਕੀਤਾ ਜਾ ਰਿਹਾ ਹੈ।

ਦੇਸ਼ ਵਿਦੇਸ਼ ਵਿੱਚ ਪੰਜਾਬੀ ਗਾਇਕੀ ਨੂੰ ਹੋਰ ਵਿਸ਼ਾਲਤਾ ਦੇਣ ਜਾ ਰਹੀ ਇਸ ਐਲਬਮ ਦਾ ਪੂਰਨ ਮੁਹਾਂਦਰਾ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ ਹੈ ਪਰ ਮਿਲੀ ਜਾਣਕਾਰੀ ਅਨੁਸਾਰ ਇਸ ਨੂੰ ਕਿਸੇ ਵੀ ਸਮੇਂ ਸੰਗੀਤ ਪ੍ਰੇਮੀਆਂ ਸਨਮੁੱਖ ਕੀਤਾ ਜਾ ਸਕਦਾ ਹੈ।

ਬਾਰਡਰ 2 'ਚ ਵੀ ਆਉਣਗੇ ਦਿਲਜੀਤ ਦੁਸਾਂਝ ਨਜ਼ਰ

ਇਸ ਤੋਂ ਇਲਾਵਾ, ਦਿਲਜੀਤ ਦੁਸਾਂਝ ਹਿੰਦੀ ਫਿਲਮ 'ਬਾਰਡਰ 2' 'ਚ ਵੀ ਨਜ਼ਰ ਆਉਣਗੇ। ਇਸ ਫਿਲਮ ਰਾਹੀ ਗਾਇਕ ਦਿਲਜੀਤ ਛੇਵੀਂ ਵਾਰ ਨਿਰਦੇਸ਼ਕ ਅਨੁਰਾਗ ਸਿੰਘ ਨਾਲ ਕੰਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾ ਦਿਲਜੀਤ ਦੁਸਾਂਝ ਅਤੇ ਅਨੁਰਾਗ ਸਿੰਘ ਜੱਟ ਐਂਡ ਜੂਲੀਅਟ, ਡਿਸਕੋ ਸਿੰਘ, ਸੁਪਰ ਸਿੰਘ, ਪੰਜਾਬ 1984 ਆਦਿ 'ਚ ਵੀ ਇਕੱਠੇ ਕੰਮ ਕਰ ਚੁੱਕੇ ਹਨ। ਇਹ ਫਿਲਮ 23 ਜਨਵਰੀ 2026 ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.