ਹੈਦਰਾਬਾਦ: ਬੁੱਧਵਾਰ ਨੂੰ ਦੇਸ਼ ਦੇ ਮਹਾਨ ਉਦਯੋਗਪਤੀ ਰਤਨ ਟਾਟਾ ਦਾ ਦੇਹਾਂਤ ਹੋ ਗਿਆ ਹੈ। ਇਸ ਖਬਰ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਿਆਸਤਦਾਨ ਸਮੇਤ ਕਈ ਸਿਤਾਰੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰ ਰਹੇ ਹਨ। ਹੁਣ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ ਹੈ। ਹਾਲਾਂਕਿ, ਉਹ ਇਸ ਸਮੇਂ ਆਪਣੇ ਟੂਰ ਵਿੱਚ ਵਿਅਸਤ ਹਨ। ਇਸ ਦੌਰਾਨ ਦਿਲਜੀਤ ਜਰਮਨੀ ਵਿੱਚ ਆਪਣਾ ਸ਼ੋਅ ਜਰਮਨੀ ਵਿੱਚ ਚੱਲ ਰਹੇ ਆਪਣੇ ਸ਼ੋਅ ਨੂੰ ਰੋਕ ਕੇ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ ਹੈ।
ਰਤਨ ਟਾਟਾ ਬਾਰੇ ਦਿਲਜੀਤ ਨੇ ਕਹੀਆਂ ਭਾਵੁਕ ਕਰ ਦੇਣ ਵਾਲੀਆਂ ਗੱਲਾਂ: ਇਸ ਦੌਰਾਨ ਦਿਲਜੀਤ ਨੇ ਕਿਹਾ ਹੈ,"ਅੱਜ ਮੈਨੂੰ ਉਨ੍ਹਾਂ ਦਾ ਨਾਮ ਲੈਣਾ ਇਸ ਲਈ ਜ਼ਰੂਰੀ ਲੱਗਾ, ਕਿਉਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਹਮੇਸ਼ਾ ਮਿਹਨਤ ਕੀਤੀ ਸੀ। ਮੈਂ ਜਿਨ੍ਹਾਂ ਵੀ ਉਨ੍ਹਾਂ ਬਾਰੇ ਪੜ੍ਹਿਆ, ਉਸ ਤੋਂ ਇਹ ਹੀ ਜਾਣਿਆ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਲਈ ਬੁਰਾ ਨਹੀਂ ਬੋਲਿਆ। ਇਹ ਹੀ ਜ਼ਿੰਦਗੀ ਹੈ ਕਿ ਤੁਸੀਂ ਹਮੇਸ਼ਾ ਮਿਹਨਤ ਕਰਦੇ ਹੋਏ, ਬਿਨ੍ਹਾਂ ਕਿਸੇ ਬਾਰੇ ਬੁਰਾ ਸੋਚਦੇ ਹੋਏ ਅੱਗੇ ਵਧਦੇ ਰਹੇ। ਜੇਕਰ ਅਸੀ ਰਤਨ ਟਾਟਾ ਜੀ ਤੋਂ ਕੁਝ ਸਿੱਖ ਸਕਦੇ ਹਾਂ, ਤਾਂ ਇਹ ਹੀ ਸਿੱਖ ਸਕਦੇ ਹਾਂ ਕਿ ਮਿਹਨਤ ਕਰਨੀ ਹੈ, ਵਧੀਆ ਸੋਚਣਾ ਹੈ ਅਤੇ ਕਿਸੇ ਦੇ ਕੰਮ ਆਉਣਾ ਹੈ।"
ਮੁੰਬਈ ਦੇ ਹਸਪਤਾਲ ਵਿੱਚ ਹੋਇਆ ਦੇਹਾਂਤ: ਰਤਨ ਟਾਟਾ ਨੇ 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਇਸ ਤੋਂ ਪਹਿਲਾ ਮੰਗਲਵਾਰ ਨੂੰ ਰਤਨ ਟਾਟਾ ਨੇ ਸੋਸ਼ਲ ਮੀਡੀਆ 'ਤੇ ਸਿਹਤ ਨੂੰ ਲੈ ਕੇ ਅਪਟੇਡ ਦਿੰਦੇ ਹੋਏ ਦੱਸਿਆ ਸੀ ਕਿ ਉਹ ਠੀਕ ਹਨ ਅਤੇ ਹਸਪਤਾਲ ਵਿੱਚ ਰੋਜ਼ਾਨਾ ਦੇ ਚੈੱਕਅੱਪ ਲਈ ਗਏ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਮੇਰੀ ਚਿੰਤਾ ਕਰਨ ਲਈ ਸਾਰਿਆ ਦਾ ਧੰਨਵਾਦ, ਪਰ ਮੈਂ ਠੀਕ ਹਾਂ। ਚਿੰਤਾ ਦੀ ਕੋਈ ਗੱਲ ਨਹੀਂ ਹੈ।
ਇਹ ਵੀ ਪੜ੍ਹੋ:-