ETV Bharat / entertainment

ਗਾਇਕ ਦਿਲਜੀਤ ਦੁਸਾਂਝ ਨੇ ਗੋਰੇ ਤੋਂ ਬੁਲਵਾਈ ਪੰਜਾਬੀ, ਫੈਨਜ਼ ਨੇ ਗਾਇਕ 'ਤੇ ਲੁਟਾਇਆ ਪਿਆਰ - foreign person speak Punjabi

Diljit Dosanjh New Video: ਹਾਲ ਹੀ ਵਿੱਚ ਪੰਜਾਬੀ ਗਾਇਕ-ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਇੱਕ ਵਿਦੇਸ਼ੀ ਵਿਅਕਤੀ ਤੋਂ ਪੰਜਾਬੀ ਬੁਲਵਾਉਂਦੇ ਨਜ਼ਰੀ ਪੈ ਰਹੇ ਹਨ।

Diljit Dosanjh
Diljit Dosanjh
author img

By ETV Bharat Entertainment Team

Published : Feb 9, 2024, 11:23 AM IST

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ ਅਤੇ ਫਿਰ ਪੂਰੀ ਦੁਨੀਆ 'ਚ ਮਸ਼ਹੂਰ ਹੋਏ ਅਦਾਕਾਰ ਅਤੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਸੁਰਖੀਆਂ ਬਟੋਰਨ ਦੇ ਮਾਮਲੇ 'ਚ ਕਾਫੀ ਅੱਗੇ ਹਨ। ਉਹ ਹਰ ਰੋਜ਼ ਖ਼ਬਰਾਂ 'ਚ ਬਣੇ ਰਹਿੰਦੇ ਹਨ, ਕਦੇ ਪੇਸ਼ੇਵਰ ਕਾਰਨਾਂ ਕਰਕੇ ਅਤੇ ਕਦੇ ਕਿਸੇ ਨਿੱਜੀ ਕਾਰਨਾਂ ਕਰਕੇ। ਇਸ ਵਾਰ ਦਿਲਜੀਤ ਇੱਕ ਬਿਲਕੁੱਲ ਵੱਖਰੇ ਕਾਰਨਾਂ ਕਰਕੇ ਚਰਚਾ ਵਿੱਚ ਹਨ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਕਿਸੇ ਵਿਦੇਸ਼ੀ ਵਿਅਕਤੀ ਤੋਂ ਪੰਜਾਬੀ ਬੁਲਵਾਉਂਦੇ ਨਜ਼ਰੀ ਪੈ ਰਹੇ ਹਨ। ਦਰਅਸਲ, ਵੀਡੀਓ ਵਿੱਚ ਇੱਕ ਵਿਦੇਸ਼ੀ ਵਿਅਕਤੀ ਦਿਲਜੀਤ ਦੇ ਵਾਂਗ ਹੀ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਿੱਚ ਦਿਲਜੀਤ ਕਹਿੰਦੇ ਨਜ਼ਰ ਆ ਰਹੇ ਹਨ ਕਿ 'ਇਹ ਬੰਦਾ ਪੰਜਾਬੀ ਸਿੱਖ ਗਿਆ' ਅਤੇ ਨਾਲ-ਨਾਲ ਮਜ਼ਾਕ ਵਿੱਚ ਹੱਸਦੇ ਨਜ਼ਰ ਆ ਰਹੇ ਹਨ।

ਹੁਣ ਜਦੋਂ ਦਾ ਲੋਕਾਂ ਨੇ ਇਸ ਮਜ਼ਾਕੀਆ ਵੀਡੀਓ ਨੂੰ ਦੇਖਿਆ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਨ ਲੱਗੇ। ਇੱਕ ਫੈਨਜ਼ ਨੇ ਲਿਖਿਆ, 'ਦਿਲਜੀਤ ਸਭ ਨੂੰ ਪੰਜਾਬੀ ਸਿਖਾਉਂਦਾ ਹੈ।' ਇੱਕ ਹੋਰ ਨੇ ਕਿਹਾ, 'ਦਿਲਜੀਤ ਨੇ ਪੰਜਾਬੀ ਨਾਲ ਅੱਧੇ ਉੱਤਰੀ ਅਮਰੀਕਾ ਨੂੰ ਪ੍ਰਭਾਵਿਤ ਕੀਤਾ।' ਇਸ ਤੋਂ ਇਲਾਵਾ ਕਾਫੀ ਸਾਰੇ ਹਾਸੇ ਵਾਲੇ ਇਮੋਜੀ ਵੀ ਸਾਂਝੇ ਕਰ ਰਹੇ ਹਨ।

ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦਿਲਜੀਤ ਇਸ ਸਮੇਂ ਪੰਜਾਬੀ ਅਤੇ ਹਿੰਦੀ ਦੀਆਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ। ਜਿਸ ਵਿੱਚ ਨੀਰੂ ਬਾਜਵਾ ਨਾਲ 'ਜੱਟ ਐਂਡ ਜੂਲੀਅਟ 3', ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਨਾਲ 'ਰੰਨਾ 'ਚ ਧੰਨਾ' ਵਰਗੀਆਂ ਪੰਜਾਬੀ ਫਿਲਮਾਂ ਸ਼ਾਮਿਲ ਹਨ। ਦੂਜੇ ਪਾਸੇ ਅਦਾਕਾਰ ਕੋਲ ਪਰਿਣੀਤੀ ਚੋਪੜਾ ਨਾਲ 'ਚਮਕੀਲਾ' ਅਤੇ ਕ੍ਰਿਤੀ ਸੈਨਨ, ਤੱਬੂ ਅਤੇ ਕਰੀਨਾ ਕਪੂਰ ਨਾਲ 'ਦਿ ਕਰੂ' ਵੀ ਰਿਲੀਜ਼ ਲਈ ਤਿਆਰ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.