Diljit Dosanjh Hyderabad Concert: ਤੇਲੰਗਾਨਾ ਸਰਕਾਰ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੂੰ ਨੋਟਿਸ ਭੇਜਿਆ ਹੈ। ਤੇਲੰਗਾਨਾ ਸਰਕਾਰ ਦੇ ਅਧਿਕਾਰੀਆਂ ਨੇ ਸੰਗੀਤ ਸਮਾਰੋਹ ਦੇ ਆਯੋਜਕ ਨੂੰ ਨੋਟਿਸ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਹੈਦਰਾਬਾਦ 'ਚ ਪੰਜਾਬੀ ਗਾਇਕ ਦਾ 'ਦਿਲ ਲੂਮਿਨਾਟੀ' ਸ਼ੋਅ ਹੋਣਾ ਹੈ।
ਉਲੇਖਯੋਗ ਹੈ ਕਿ ਸ਼ੁੱਕਰਵਾਰ ਨੂੰ ਹੈਦਰਾਬਾਦ ਵਿੱਚ ਦਿਲਜੀਤ ਦੁਸਾਂਝ ਦੇ 'ਦਿਲ ਲੂਮਿਨਾਟੀ' ਸੰਗੀਤ ਸਮਾਰੋਹ ਤੋਂ ਪਹਿਲਾਂ ਤੇਲੰਗਾਨਾ ਅਧਿਕਾਰੀਆਂ ਨੇ ਉਸਨੂੰ ਇੱਕ ਨੋਟਿਸ ਭੇਜਿਆ ਹੈ, ਜਿਸ ਵਿੱਚ ਉਸਨੂੰ ਸ਼ਰਾਬ, ਨਸ਼ਿਆਂ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਹ ਨੋਟਿਸ ਚੰਡੀਗੜ੍ਹ ਦੇ ਇੱਕ ਵਸਨੀਕ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੀ ਵਕਾਲਤ ਕਰਨ ਵਾਲੀ ਸ਼ਿਕਾਇਤ ਤੋਂ ਬਾਅਦ ਆਇਆ ਹੈ।
ਇਸ ਤੋਂ ਇਲਾਵਾ ਨੋਟਿਸ 'ਚ ਦੁਸਾਂਝ ਨੂੰ ਆਪਣੇ ਪ੍ਰਦਰਸ਼ਨ 'ਚ ਬੱਚਿਆਂ ਨੂੰ ਸ਼ਾਮਲ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਤੇਲੰਗਾਨਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਕਮਿਸ਼ਨਰ ਕਾਂਥੀ ਵੇਸਲੇ ਨੇ ਪੁਸ਼ਟੀ ਕੀਤੀ ਹੈ ਕਿ ਦਿਲਜੀਤ ਦੁਸਾਂਝ ਅਤੇ ਇਵੈਂਟ ਆਯੋਜਕ ਦੋਵਾਂ ਨੂੰ ਚੇਤਾਵਨੀ ਦਿੱਤੀ ਗਈ ਹੈ।
ਉਲੇਖਯੋਗ ਹੈ ਕਿ ਪਿਛਲੇ ਮਹੀਨੇ ਦਿਲਜੀਤ ਦੁਸਾਂਝ ਵੱਲੋਂ ਨਵੀਂ ਦਿੱਲੀ ਵਿੱਚ ਇੱਕ ਲਾਈਵ ਸ਼ੋਅ ਵਿੱਚ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਦੇ ਵੀਡੀਓ ਸਬੂਤਾਂ ਦਾ ਹਵਾਲਾ ਦਿੱਤਾ ਗਿਆ ਸੀ। ਦੂਜੇ ਪਾਸੇ ਗਾਇਕ ਹੈਦਰਾਬਾਦ ਪਹੁੰਚ ਗਿਆ ਹੈ ਅਤੇ ਉਸ ਨੇ ਇਤਿਹਾਸਕ ਚਾਰਮੀਨਾਰ, ਮੰਦਰ ਅਤੇ ਗੁਰਦੁਆਰੇ ਵਿੱਚ ਅਰਦਾਸ ਕਰਨ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਹੈਦਰਾਬਾਦ ਵਿੱਚ ਦੁਸਾਂਝ ਦਾ ਸੰਗੀਤ ਸਮਾਰੋਹ ਉਸ ਦੇ 'ਦਿਲ ਲੂਮਿਨਾਟੀ' ਟੂਰ ਦਾ ਇੱਕ ਹਿੱਸਾ ਹੈ, ਜੋ ਕਿ ਭਾਰਤ ਦੇ ਕਈ ਸ਼ਹਿਰਾਂ ਵਿੱਚ ਆਯੋਜਿਤ ਕੀਤਾ ਗਿਆ ਹੈ। ਇਹ ਨੋਟਿਸ ਤੇਲੰਗਾਨਾ ਦੇ ਰੰਗਾਰੇਡੀ ਸ਼ਹਿਰ ਦੇ ਮਹਿਲਾ ਅਤੇ ਬਾਲ ਕਲਿਆਣ ਵਿਭਾਗ, ਅਪਾਹਜ ਅਤੇ ਸੀਨੀਅਰ ਸਿਟੀਜ਼ਨ ਕਲਿਆਣ ਵਿਭਾਗ ਦੇ ਜ਼ਿਲ੍ਹਾਂ ਭਲਾਈ ਅਫ਼ਸਰ ਵੱਲੋਂ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
- ਦਿਲਜੀਤ ਦੁਸਾਂਝ ਦੇ ਫੈਨਜ਼ ਨੂੰ ਝਟਕਾ, ਹੈਦਰਾਬਾਦ 'ਚ ਸ਼ੋਅ ਦੌਰਾਨ ਦਿਲਜੀਤ ਇਹ ਖ਼ਾਸ ਗੀਤ ਨਹੀਂ ਗਾਉਣਗੇ !
- ਵੇਖੋ ਹੈਦਰਾਬਾਦ 'ਚ ਦਿਲਜੀਤ ਦੋਸਾਂਝ ਦਾ ਵੱਖਰਾ ਸਵੈਗ, ਕੁੱਝ ਇਸ ਤਰ੍ਹਾਂ ਏਅਰਪੋਰਟ 'ਤੇ ਕੀਤਾ ਸਪੋਟ, ਹੈਦਰਾਬਾਦ ਆਉਣ ਤੋਂ ਬਾਅਦ ਜਾਣੋਂ ਸਭ ਤੋਂ ਪਹਿਲਾਂ ਕਿੱਥੇ ਗਏ?
- ਆਖ਼ਰ ਕਿਉਂ ਅੱਜਕੱਲ੍ਹ ਗੀਤਾਂ 'ਚ ਨਜ਼ਰ ਨਹੀਂ ਆ ਰਹੀ ਹਿਮਾਂਸ਼ੀ ਖੁਰਾਨਾ, ਹਸੀਨਾ ਨੇ ਖੁਦ ਦੱਸਿਆ ਹੈਰਾਨ ਕਰਨ ਵਾਲਾ ਕਾਰਨ