ETV Bharat / entertainment

ਬਲੈਕ ਵਿੱਚ ਮਿਲ ਰਹੀਆਂ ਦਿਲਜੀਤ ਦੁਸਾਂਝ ਦੇ ਕੰਸਰਟ ਦੀਆਂ ਟਿਕਟਾਂ, ਹੁਣ ਆਇਆ ਗਾਇਕ ਦਾ ਵੱਡਾ ਬਿਆਨ, ਬੋਲੇ-ਮੇਰਾ ਕੀ ਕਸੂਰ... - DILJIT DOSANJH CONCERT IN INDORE

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਕੰਸਰਟ ਐਤਵਾਰ ਨੂੰ ਇੰਦੌਰ 'ਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਗਾਇਕ ਨੇ ਬਲੈਕ ਵਿੱਚ ਟਿਕਟ ਮਿਲਣ 'ਤੇ ਆਪਣਾ ਪ੍ਰਤੀਕਰਮ ਦਿੱਤਾ।

Diljit Dosanjh Concert
Diljit Dosanjh Concert (Instagram @Diljit Dosanjh)
author img

By ETV Bharat Entertainment Team

Published : Dec 9, 2024, 10:41 AM IST

ਇੰਦੌਰ: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਲਾਈਵ ਕੰਸਰਟ ਐਤਵਾਰ ਨੂੰ ਇੰਦੌਰ ਵਿੱਚ ਹੋਇਆ। ਦਿਲਜੀਤ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਲੋਕਾਂ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਪ੍ਰੋਗਰਾਮ ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਨੂੰ ਸਮਰਪਿਤ ਕੀਤਾ।

ਹਜ਼ਾਰਾਂ ਲੋਕ ਦਿਲਜੀਤ ਦੁਸਾਂਝ ਦੀ ਇੱਕ ਝਲਕ ਪਾਉਣ ਅਤੇ ਉਨ੍ਹਾਂ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ ਸਨ। ਇਸ ਦੌਰਾਨ ਬਲੈਕ ਟਿਕਟ ਮਿਲਣ 'ਤੇ ਉਨ੍ਹਾਂ ਕਿਹਾ ਕਿ "ਇਹ 'ਲੋਕਲ ਫਾਰ ਵੋਕਲ' ਹੈ। ਪਹਿਲਾਂ ਵਿਦੇਸ਼ੀ ਗਾਇਕਾਂ ਦੀਆਂ ਟਿਕਟਾਂ ਬਲੈਕ ਕੀਤੀਆਂ ਜਾਂਦੀਆਂ ਸਨ, ਹੁਣ ਭਾਰਤੀ ਗਾਇਕਾਂ ਦੀਆਂ ਟਿਕਟਾਂ ਬਲੈਕ ਕੀਤੀਆਂ ਜਾ ਰਹੀਆਂ ਹਨ।"

ਦਿਲਜੀਤ ਦੁਸਾਂਝ ਨੇ ਬਾਬਾ ਮਹਾਕਾਲ ਦਾ ਗੁਣਗਾਨ ਕਰਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਪ੍ਰਸ਼ੰਸਕਾਂ ਨੂੰ ਮਹਾਕਾਲ ਦੇ ਜੈਕਾਰੇ ਸੁਣਾਏ। ਉਨ੍ਹਾਂ ਨੇ ਆਪਣਾ ਪ੍ਰੋਗਰਾਮ ਰਾਹਤ ਇੰਦੌਰੀ ਸਾਹਿਬ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦੇ ਸ਼ੇਅਰ ਸੁਣਾਏ। ਇਸ ਦੇ ਨਾਲ ਹੀ ਉਸ ਨੇ ਦੂਜੇ ਗਾਇਕਾਂ ਦਾ ਸਮਰਥਨ ਕੀਤਾ। ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ "ਹੁਣ ਭਾਰਤੀ ਸੰਗੀਤ ਦਾ ਸਮਾਂ ਆ ਗਿਆ ਹੈ।" ਦੱਸ ਦੇਈਏ ਕਿ ਕੁਝ ਜੱਥੇਬੰਦੀਆਂ ਨੇ ਇਸ ਪ੍ਰੋਗਰਾਮ ਦਾ ਕਾਫੀ ਵਿਰੋਧ ਕੀਤਾ ਅਤੇ ਉਹ ਆਖਰੀ ਦਮ ਤੱਕ ਸਮਾਗਮ ਵਾਲੀ ਥਾਂ 'ਤੇ ਡਟੇ ਰਹੇ।

ਟਿਕਟ ਬਲੈਕ 'ਤੇ ਕੀ ਬੋਲੇ ਦਿਲਜੀਤ?

ਜਦੋਂ ਇਹ ਗੱਲ ਸਾਹਮਣੇ ਆਈ ਕਿ ਦਿਲਜੀਤ ਦੇ ਪ੍ਰੋਗਰਾਮ ਦੀਆਂ ਬਲੈਕ ਟਿਕਟਾਂ ਵੇਚੀਆਂ ਜਾ ਰਹੀਆਂ ਹਨ ਤਾਂ ਉਨ੍ਹਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, "ਜੇਕਰ ਦਿਲਜੀਤ ਦੀ ਟਿਕਟ ਬਲੈਕ ਹੋ ਰਹੀ ਹੈ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ। ਜੇਕਰ ਕੋਈ ਟਿਕਟ ਬਲੈਕ ਕਰ ਰਿਹਾ ਹੈ ਤਾਂ ਕਲਾਕਾਰ ਦਾ ਕੀ ਕਸੂਰ ਹੈ? ਪਹਿਲਾਂ ਜਦੋਂ ਕਲਾਕਾਰ ਬਾਹਰਲੇ ਮੁਲਕਾਂ ਤੋਂ ਆਉਂਦੇ ਸਨ ਤਾਂ ਉਨ੍ਹਾਂ ਦੀਆਂ ਟਿਕਟਾਂ ਬਲੈਕ ਵਿੱਚ ਵਿਕਦੀਆਂ ਸਨ। ਪਰ ਅੱਜ ਭਾਰਤੀ ਗਾਇਕਾਂ ਦੀਆਂ ਟਿਕਟਾਂ ਬਲੈਕ ਕੀਤੀਆਂ ਜਾ ਰਹੀਆਂ ਹਨ, ਇਹ ਲੋਕਲ ਫਾਰ ਵੋਕਲ ਹੈ।"

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.