ETV Bharat / entertainment

ਵਾਹ ਜੀ ਵਾਹ!...'ਜੱਟ ਐਂਡ ਜੂਲੀਅਟ 3' ਨੇ ਰਚਿਆ ਇਤਿਹਾਸ, ਕੀਤੀ 100 ਕਰੋੜ ਦੀ ਕਮਾਈ - Jatt And Juliet 3 earned 100 crores - JATT AND JULIET 3 EARNED 100 CRORES

Film Jatt And Juliet 3 Box Office Collection: 27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਨੇ ਇਤਿਹਾਸ ਰਚ ਦਿੱਤਾ ਹੈ, ਫਿਲਮ ਨੇ ਸਿਰਫ਼ 20 ਵਿੱਚ 100 ਕਰੋੜ ਦੀ ਕਮਾਈ ਕਰ ਲਈ ਹੈ।

Film Jatt And Juliet 3 Box Office Collection
diljit dosanjh and neeru bajwa starrer punjabi film Jatt And Juliet 3 earned 100 crores (instagram)
author img

By ETV Bharat Punjabi Team

Published : Jul 17, 2024, 9:18 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' ਛਾਈ ਹੋਈ ਹੈ, 27 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਹੋਈ ਇਸ ਫਿਲਮ ਨੇ ਸਿਰਫ਼ 20 ਦਿਨਾਂ ਵਿੱਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹੁਣ ਇਹ ਫਿਲਮ ਜਲਦ ਹੀ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' (103 ਕਰੋੜ) ਦਾ ਰਿਕਾਰਡ ਤੋੜ ਦੇਵੇਗੀ, ਜਿਸ ਨਾਲ ਇਹ ਫਿਲਮ ਪੰਜਾਬੀ ਸਿਨੇਮਾ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਜਾਵੇਗੀ।

ਇਸ ਦੌਰਾਨ ਜੇਕਰ ਇਸ ਫਿਲਮ ਦੇ ਸਾਰੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਪਹਿਲੇ ਦਿਨ ਦੇਸ਼-ਵਿਦੇਸ਼ ਵਿੱਚੋਂ 10.76 ਕਰੋੜ, ਦੂਜੇ ਦਿਨ 11.65 ਕਰੋੜ, ਤੀਜੇ ਦਿਨ 12.50 ਕਰੋੜ, ਚੌਥੇ ਦਿਨ 14.15, ਪੰਜਵੇਂ ਦਿਨ 6.75 ਕਰੋੜ, ਛੇਵੇਂ ਦਿਨ 6.07 ਕਰੋੜ, ਸੱਤਵੇਂ ਦਿਨ 4.20 ਕਰੋੜ, ਅੱਠਵੇਂ 3.53, ਨੌਵੇਂ 3.81 ਕਰੋੜ...ਜਿਸ ਨਾਲ ਫਿਲਮ ਦਾ ਦਸ ਦਿਨਾਂ ਦਾ ਸਾਰਾ ਕਲੈਕਸ਼ਨ 78.92 ਕਰੋੜ ਹੋਇਆ। ਇਸ ਤੋਂ ਬਾਅਦ ਫਿਲਮ ਨੇ ਪੂਰੇ 14 ਦਿਨਾਂ ਵਿੱਚ ਹੀ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ 19ਵੇਂ ਦਿਨ 100 ਕਰੋੜ ਦਾ ਵਿਸ਼ਾਲ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ।

ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ 'ਕਿਸਮਤ' ਫੇਮ ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫਿਲਮ ਸੁਪਰਹਿੱਟ ਪੰਜਾਬੀ ਫਿਲਮ ਫਰੈਂਚਾਇਜ਼ੀ 'ਜੱਟ ਐਂਡ ਜੂਲੀਅਟ' ਦਾ ਤੀਜਾ ਭਾਗ ਹੈ। ਇਸ ਫਿਲਮ 'ਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਪੰਜਾਬੀ ਸੁਪਰਸਟਾਰ ਸੁੰਦਰੀ ਨੀਰੂ ਬਾਜਵਾ ਮੁੱਖ ਭੂਮਿਕਾਵਾਂ 'ਚ ਹਨ। ਅਦਾਕਾਰਾ ਜੈਸਮੀਨ ਬਾਜਵਾ ਵੀ ਇਸ ਫਿਲਮ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀ ਨਜ਼ਰ ਆਈ ਹੈ।

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਪਹਿਲਾਂ ਹੀ ਬਾਲੀਵੁੱਡ ਫਿਲਮ 'ਚਮਕੀਲਾ' 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਛਾਅ ਚੁੱਕੇ ਹਨ। ਹੁਣ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਕਮਾਈ ਨੇ ਸਾਬਿਤ ਕਰ ਦਿੱਤਾ ਹੈ ਕਿ ਦਿਲਜੀਤ ਹੁਣ ਗਲੋਬਲ ਸਟਾਰ ਹਨ।

ਗੌਰ ਕਰਨ ਵਾਲੀ ਇੱਕ ਗੱਲ ਇਹ ਵੀ ਹੈ ਕਿ 'ਜੱਟ ਐਂਡ ਜੂਲੀਅਟ' ਦਾ ਤੀਜਾ ਭਾਗ 11 ਸਾਲਾਂ ਬਾਅਦ ਆਇਆ ਹੈ। ਇਸ ਫਿਲਮ 'ਚ ਦਿਲਜੀਤ ਅਤੇ ਨੀਰੂ ਬਾਜਵਾ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਅਦਾਕਾਰ 'ਧੂਤਾ' ਦਰਸ਼ਕਾਂ ਦਾ ਕਾਫੀ ਧਿਆਨ ਖਿੱਚ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.