ETV Bharat / entertainment

'ਪੰਜਾਬੀ ਦਿੱਲੀ ਆ ਗਏ ਓਏ'...ਹੁਣ ਦਿੱਲੀ ਮੈਟਰੋ ਉਤੇ ਛਾਏ ਦਿਲਜੀਤ ਦੁਸਾਂਝ, ਗਾਇਕ ਦੀਆਂ ਫੋਟੋਆਂ ਨਾਲ ਸਜੀ ਮੈਟਰੋ - DILJIT DOSANJH CONCERT DELHI

ਦਿਲਜੀਤ ਦੁਸਾਂਝ ਦੇ 26 ਅਤੇ 27 ਅਕਤੂਬਰ ਨੂੰ ਦਿੱਲੀ 'ਚ ਹੋਣ ਵਾਲੇ ਕੰਸਰਟ ਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Diljit Dosanjh Upcoming Music Concert in India
Diljit Dosanjh Upcoming Music Concert in India (instagram)
author img

By ETV Bharat Entertainment Team

Published : Oct 26, 2024, 2:05 PM IST

ਚੰਡੀਗੜ੍ਹ: ਅੱਜ ਦੀ ਸ਼ਾਮ ਦਿਲਜੀਤ ਦੁਸਾਂਝ ਦੇ ਪ੍ਰਸ਼ੰਸਕਾਂ ਲਈ ਖਾਸ ਹੋਣ ਵਾਲੀ ਹੈ, ਕਿਉਂਕਿ ਅੱਜ 26 ਅਕਤੂਬਰ ਨੂੰ ਦਿਲਜੀਤ ਦੁਸਾਂਝ ਆਪਣੇ ਇੰਡੀਆ ਟੂਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਦਿੱਲੀ ਮੈਟਰੋ ਨੇ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਦੇ ਇਸ ਟੂਰ ਦੇ ਜਸ਼ਨ ਵਿੱਚ ਹਿੱਸਾ ਪਾਇਆ ਹੈ। ਇਹ ਪਹਿਲਕਦਮੀ ਸੰਗੀਤ ਅਤੇ ਮਨੋਰੰਜਨ ਵਿੱਚ ਕਲਾਕਾਰ ਦੇ ਮਹੱਤਵਪੂਰਨ ਯੋਗਦਾਨ ਦਾ ਸਨਮਾਨ ਕਰਨ ਲਈ ਕੀਤੀ ਗਈ ਹੈ।

ਜੀ ਹਾਂ...ਇਸ ਨਾਲ ਸੰਬੰਧਤ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦਿਲਜੀਤ ਦੀਆਂ ਤਸਵੀਰਾਂ ਨਾਲ ਮੈਟਰੋ ਪੂਰੀ ਤਰ੍ਹਾਂ ਸਜਾਈ ਹੋਈ ਹੈ, ਵੀਡੀਓ ਦੇ ਬੈਕਗਰਾਊਂਡ ਵਿੱਚ ਗਾਇਕ ਦਾ ਹੀ ਗੀਤ ਚੱਲ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਮੈਟਰੋ ਦੇ ਨਵੇਂ ਡਿਜ਼ਾਈਨ ਵਿੱਚ ਦੁਸਾਂਝ ਦੇ ਇੰਡੀਆ ਟੂਰ ਅਤੇ ਹੋਰ ਪ੍ਰੋਗਰਾਮਾਂ ਨਾਲ ਜੁੜੇ ਸ਼ਾਨਦਾਰ ਗ੍ਰਾਫਿਕਸ ਅਤੇ ਚਿੱਤਰ ਸ਼ਾਮਲ ਹਨ, ਜੋ ਉਹਨਾਂ ਦੀ ਚੰਗੀ ਸ਼ਖਸੀਅਤ ਅਤੇ ਸੰਗੀਤਕ ਸਫ਼ਰ ਨੂੰ ਦਰਸਾਉਂਦੇ ਹਨ।

ਦਿੱਲੀ ਨੂੰ ਨੱਚਾਉਣਗੇ ਪੰਜਾਬੀ ਗਾਇਕ

ਅੱਜ 26 ਅਕਤੂਬਰ ਨੂੰ ਦਿਲਜੀਤ ਦੁਸਾਂਝ ਦਾ ਇੰਡੀਆ ਟੂਰ ਦਿੱਲੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਇਹ ਟੂਰ ਦੋ ਦਿਨ ਤੱਕ ਚੱਲੇਗਾ। ਇਹ ਸ਼ੋਅ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਦਿਲਜੀਤ ਇਸ ਸਮੇਂ ਸਫ਼ਲਤਾ ਦੀ ਉੱਚਾਈ ਦਾ ਆਨੰਦ ਮਾਣ ਰਹੇ ਹਨ।

ਦਿੱਲੀ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

ਉਲੇਖਯੋਗ ਹੈ ਕਿ ਜਿਵੇਂ ਕਿ ਪੰਜਾਬੀ ਗਾਇਕ ਦਿੱਲੀ ਵਿੱਚ ਪਹੁੰਚੇ ਹਨ, ਦਿੱਲੀ ਪੁਲਿਸ ਨੇ ਕੰਸਰਟ ਵਾਲੀ ਥਾਂ ਤੱਕ ਜਾਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਲੰਘਣ ਲਈ ਦੋ ਦਿਨਾਂ ਦੀ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਦੋਵੇਂ ਦਿਨ ਕੰਸਰਟ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਦਿਲਜੀਤ ਦੁਸਾਂਝ ਦੇ ਲਾਈਵ ਸੰਗੀਤ ਸਮਾਰੋਹ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਨੂੰ ਪ੍ਰਭਾਵੀ ਬਣਾਇਆ ਜਾਵੇਗਾ। ਆਵਾਜਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਕੰਸਰਟ ਵਿੱਚ ਆਉਣ ਵਾਲੇ ਲੋਕਾਂ ਨੂੰ ਗੇਟ ਨੰਬਰ 2,56,14 ਅਤੇ 16 ਤੋਂ ਐਂਟਰੀ ਕਰਨੀ ਹੋਵੇਗੀ। ਗੇਟ ਨੰਬਰ 1 ਅਤੇ 15 ਐਮਰਜੈਂਸੀ ਲਈ ਰਾਖਵੇਂ ਰੱਖੇ ਜਾਣਗੇ। ਦਿੱਲੀ ਪੁਲਿਸ ਨੇ ਆਮ ਲੋਕਾਂ ਨੂੰ ਬੀਪੀ ਮਾਰਗ, ਲੋਧੀ ਰੋਡ, ਲਾਲਾ ਲਾਜਪਤ ਰਾਏ ਮਾਰਗ ਅਤੇ ਜੇਐਲਐਨ ਸਟੇਡੀਅਮ ਦੇ ਆਲੇ-ਦੁਆਲੇ ਦੀਆਂ ਸੜਕਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.