ETV Bharat / entertainment

ਬਤੌਰ ਗਾਇਕ ਨਵੀਂ ਪਾਰੀ ਵੱਲ ਵਧੇ ਕਾਮੇਡੀ ਅਦਾਕਾਰ ਕਿੰਗ ਬੀ ਚੌਹਾਨ, ਇਸ ਦਿਨ ਰਿਲੀਜ਼ ਕਰਨਗੇ ਪਹਿਲਾਂ ਗੀਤ - King B Chauhan New Song

author img

By ETV Bharat Entertainment Team

Published : Jun 27, 2024, 2:03 PM IST

King B Chauhan New Song: ਹਾਲ ਹੀ ਵਿੱਚ ਅਦਾਕਾਰ ਕਿੰਗ ਬੀ ਚੌਹਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

King B Chauhan New Song
King B Chauhan New Song (instagram)

ਚੰਡੀਗੜ੍ਹ: ਸ਼ੋਸ਼ਲ ਮੀਡੀਆ ਸਟਾਰ ਅਤੇ ਕਾਮੇਡੀ ਕਿੰਗ ਵਜੋਂ ਚੌਖਾ ਨਾਮਣਾ ਖੱਟ ਚੁੱਕੇ ਹਨ ਅਦਾਕਾਰ ਕਿੰਗ ਬੀ ਚੌਹਾਨ, ਜੋ ਹੁਣ ਬਤੌਰ ਗਾਇਕ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਆਵਾਜ਼ ਅਧੀਨ ਸੱਜਿਆ ਗਾਣਾ 'ਅਪਡੇਟਡ ਗੱਭਰੂ' ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

'ਚਕੋਰਾ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਕਿੰਗ ਬੀ ਚੌਹਾਨ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਜੇ.ਕੇ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਸ਼ਬਦ ਰਚਨਾ ਰਿੱਕੀ ਖਾਨ ਨੇ ਕੀਤੀ ਹੈ, ਜਿੰਨ੍ਹਾਂ ਅਨੁਸਾਰ ਮਨ ਨੂੰ ਮੋਹ ਲੈਣ ਵਾਲੇ ਸੰਗੀਤਕ ਸਾਂਚੇ ਅਧੀਨ ਬੁਣਿਆ ਗਿਆ ਇਹ ਗਾਣਾ ਆਧੁਨਿਕ ਸੰਗੀਤ ਅਤੇ ਗਾਇਨ ਸ਼ੈਲੀ ਦਾ ਵੀ ਖੂਬਸੂਰਤ ਅਹਿਸਾਸ ਕਰਵਾਏਗਾ।

ਮੂਲ ਰੂਪ ਵਿੱਚ ਪੰਜਾਬ ਸੰਬੰਧਤ ਅਦਾਕਾਰ ਕਿੰਗ ਬੀ ਚੌਹਾਨ ਕਈ ਸਾਲਾਂ ਤੋਂ ਆਸਟ੍ਰੇਲੀਆਂ ਵਸੇਂਦਾ ਕਰ ਚੁੱਕੇ ਹਨ, ਜਿੰਨ੍ਹਾਂ ਭੱਜਦੌੜ ਭਰੀ ਵਿਦੇਸ਼ੀ ਜਿੰਦਗੀ ਦੇ ਬਾਵਜੂਦ ਅਪਣੀਆਂ ਅਸਲ ਜੜਾਂ ਅਤੇ ਕਲਾ ਦਾ ਪੱਲਾ ਕਦੇ ਨਹੀਂ ਛੱਡਿਆ।

ਸ਼ੋਸਲ ਪਲੇਟਫਾਰਮਜ਼ ਨੂੰ ਨਵੇਂ ਅਯਾਮ ਦੇਣ ਵਾਲੇ ਇਸ ਬਾਕਮਾਲ ਅਦਾਕਾਰ ਵੱਲੋਂ ਪਰਿਵਾਰਿਕ ਰਿਸ਼ਤਿਆਂ ਵਿੱਚ ਬਣਦੇ ਵਿਗੜਦੇ ਸਮੀਕਰਨਾਂ ਦਾ ਵਰਣਨ ਬਹੁਤ ਹੀ ਦਿਲਚਸਪੀ ਪੂਰਵਕ ਅਪਣੀ ਲਘੂ ਕਾਮੇਡੀ ਫਿਲਮਾਂ ਵਿੱਚ ਕੀਤਾ ਗਿਆ ਹੈ, ਜਿਸ ਦਾ ਸਿਲਸਿਲਾ ਵਰ੍ਹਿਆਂ ਬਾਅਦ ਵੀ ਜਿਓ ਦਾ ਤਿਓ ਕਾਇਮ ਹੈ।

ਸੱਤ ਸੁਮੰਦਰ ਪਾਰ ਰਹਿ ਕੇ ਵੀ ਮਿਆਰੀ ਅਤੇ ਪਰਿਵਾਰਿਕ ਕਾਮੇਡੀ ਲਘੂ ਫਿਲਮਾਂ ਦੁਆਰਾ ਮੰਨੋਰੰਜਨ ਜਗਤ ਨੂੰ ਲਗਾਤਾਰ ਨਵੀਆਂ ਸੰਭਾਵਨਾਵਾਂ ਨਾਲ ਅੋਤ ਪੋਤ ਕਰ ਰਹੇ ਇਹ ਪ੍ਰਤਿਭਾਵਾਨ ਅਦਾਕਾਰ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿਸ ਦਾ ਇਜ਼ਹਾਰ ਉਨ੍ਹਾਂ ਦੀਆਂ ਹਾਲੀਆਂ ਰਿਲੀਜ਼ ਹਿੰਦੀ ਅਤੇ ਪੰਜਾਬੀ ਫਿਲਮਾਂ 'ਪ੍ਰੇਸ਼ਾਨ ਪਰਿੰਦਾ' ਅਤੇ 'ਤੇਰੀ ਮੇਰੀ ਜੋੜੀ' ਵੀ ਕਰਵਾ ਚੁੱਕੀਆਂ ਹਨ।

ਓਕਤ ਪਹਿਲੇ ਗੀਤ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਇਸ ਬਾਕਮਾਲ ਅਦਾਕਾਰ ਅਤੇ ਗਾਇਕ ਅਨੁਸਾਰ ਨਿਰਮਾਤਾ ਵਿੱਕੀ ਕੰਬੋਜ਼ ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ 01 ਜੁਲਾਈ ਨੂੰ ਸੰਗੀਤ ਮਾਰਕੀਟ 'ਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਸੁਖਬੀਰ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਇਸ ਸੰਗੀਤਕ ਪ੍ਰੋਜੈਕਟ ਦੇ ਕਰਤਾ ਧਰਤਾ ਵੀ ਹਨ।

ਆਸਟ੍ਰੇਲੀਆਂ ਦੀਆਂ ਵੱਖ-ਵੱਖ ਮਨਮੋਹਕ ਲੋਕੇਸ਼ਨਜ ਉਪਰ ਫਿਲਮਾਏ ਗਏ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ-ਚੰਨ ਲਾਉਣ ਵਿੱਚ ਮਾਡਲ ਪਲਕ ਸ਼ਰਮਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.