ਚੰਡੀਗੜ੍ਹ: ਸਿਨੇਵੈਸਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਪਹਿਲੇ ਐਡੀਸ਼ਨ ਦਾ ਸ਼ਾਨਦਾਰ ਆਗਾਜ਼ ਚੰਡੀਗੜ੍ਹ ਵਿਖੇ ਤਾਜ ਗ੍ਰੈਂਡ ਬਾਲਰੂਮ ਵਿਖੇ ਹੋ ਚੁੱਕਾ ਹੈ, ਜਿਸ ਦੀ ਰਸਮੀ ਸ਼ੁਰੂਆਤ ਬਾਲੀਵੁੱਡ ਦੇ ਦਿੱਗਜ ਅਦਾਕਾਰ ਬੋਮਨ ਇਰਾਨੀ ਨੇ ਕੀਤੀ, ਜਿੰਨ੍ਹਾਂ ਨਾਲ ਬੀ-ਟਾਊਨ ਦੀਆਂ ਕਈ ਹੋਰ ਅਹਿਮ ਸ਼ਖਸ਼ੀਅਤਾਂ ਵੀ ਇਸ ਸਮਾਰੋਹ ਨੂੰ ਚਾਰ ਚੰਨ ਲਾਉਣ ਲਈ ਪੁੱਜੀਆਂ।
ਤਿੰਨ ਰੋਜ਼ਾ ਉਕਤ ਫੈਸਟੀਵਲ ਦੇ ਪਹਿਲੇ ਪੜਾਅ ਅਧੀਨ ਮਾਸਟਰ ਕਲਾਸਾਂ ਅਤੇ ਪੈਨਲ ਚਰਚਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਸਿਨੇਮਾ ਸਿਰਜਨਾਵਾਂ ਦੇ ਵੱਖ-ਵੱਖ ਪਹਿਲੂਆਂ ਉਪਰ ਮੰਨੇ-ਪ੍ਰਮੰਨੇ ਸਿਨੇਮਾ ਖੇਤਰ ਬੁਲਾਰਿਆਂ ਵੱਲੋਂ ਚਰਚਾ ਕੀਤੀ ਜਾਵੇਗੀ, ਜਿੰਨ੍ਹਾਂ ਵਿੱਚ ਜੈਦੀਪ ਅਹਲਾਵਤ, ਤਾਹਿਰਾ ਕਸ਼ਯਪ, ਰਿਚਾ ਚੱਢਾ, ਅਲੀ ਫਜ਼ਲ, ਰੌਸ਼ਨ ਮੈਥਿਊ, ਅਭੈ ਦਿਓਲ, ਸੁਧੀਰ ਮਿਸ਼ਰਾ, ਕੋਹਰਾ ਸਟਾਰ ਸੁਵਿੰਦਰ ਵਿੱਕੀ, ਬੋਮਨ ਰਾਜੀ ਦੁਗਾਲ, ਰਾਯ ਦੁਗਾਲ, ਰਾਜ ਇਰਾਨੀ, ਰਣਦੀਪ ਝਾਅ, ਫਿਲਮ ਨਿਰਦੇਸ਼ਕ ਅਤੇ ਲੇਖਕ, ਤੱਬਰ ਨਿਰਦੇਸ਼ਕ ਅਜੀਤਪਾਲ ਸਿੰਘ, 'ਕੇਸਰੀ' ਨਿਰਦੇਸ਼ਕ ਅਨੁਰਾਗ ਸਿੰਘ, ਮਿਸਟਰ ਇੰਡੀਆ ਫਿਲਮ ਨਿਰਮਾਤਾ ਸ਼ੇਖਰ ਕਪੂਰ ਅਤੇ ਅਕੈਡਮੀ ਅਵਾਰਡ ਜੇਤੂ ਫਿਲਮ ਐਲਿਜ਼ਾਬੈਥ ਦੇ ਨਿਰਦੇਸ਼ਕ, ਸੁਧੀਰ ਮਿਸ਼ਰਾ ਅਤੇ ਸੌਗਾਤਾ ਮੁਖਰਜੀ, ਸਮੱਗਰੀ ਦੇ ਮੁਖੀ, ਸੋਨੀਲਿਵ, ਸੋਨੀ ਪਿਕਚਰ ਜਿਹੀਆਂ ਪ੍ਰਸਿੱਧ ਹਸਤੀਆਂ ਸ਼ਾਮਿਲ ਰਹਿਣਗੀਆਂ।
ਸਮਾਰੋਹ ਪ੍ਰਬੰਧਨ ਅਨੁਸਾਰ ਫੈਸਟੀਵਲ ਦੇ ਫਾਈਨਲ ਸੈਸ਼ਨ ਵਿੱਚ ਧਰਮਾ ਪ੍ਰੋਡਕਸ਼ਨ ਦੇ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਦੇ ਨਾਲ ਇੱਕ ਮਾਸਟਰ ਕਲਾਸ ਸ਼ਾਮਲ ਹੋਵੇਗੀ, ਜਿਸ ਦੌਰਾਨ ਵੱਖ-ਵੱਖ ਸ਼ੈਸ਼ਨ ਦਾ ਸੰਚਾਲਨ ਨਮਰਤਾ ਜੋਸ਼ੀ ਸੀਨੀਅਰ ਪੱਤਰਕਾਰ, ਫਿਲਮ ਆਲੋਚਕ ਅਤੇ ਪ੍ਰੋਗਰਾਮਰ/ਕਿਊਰੇਟਰ ਵੱਲੋਂ ਕੀਤਾ ਜਾਵੇਗਾ।
ਉੱਤਰ ਭਾਰਤ ਵਿੱਚ ਪਹਿਲੀ ਵਾਰ ਵੱਡੇ ਪੱਧਰ ਉੱਪਰ ਅਯੋਜਿਤ ਕੀਤੀ ਜਾ ਰਹੀ ਇਸ ਫੈਸਟੀਵਲ ਲੜੀ ਦੌਰਾਨ ਇੰਟਰਨੈਸ਼ਨਲ ਪੱਧਰ ਉੱਪਰ ਪ੍ਰਸ਼ੰਸਾ ਹਾਸਿਲ ਕਰ ਚੁੱਕੀਆਂ ਬਹੁ-ਭਾਸ਼ਾਈ ਫਿਲਮਜ਼ ਦੀ ਸਕ੍ਰੀਨਿੰਗ ਵੀ ਕੀਤੀ ਜਾਵੇਗੀ, ਜਿਸ ਦੇ ਪਹਿਲੇ ਹਿੱਸੇ ਅਧੀਨ ਫਿਲਮ ਜੂਲੀਏਟ ਬਿਨੋਚੇ ਸਟਾਰਰ ਕੈਨਸ ਐਵਾਰਡ ਜੇਤੂ ਫ੍ਰੈਂਚ ਫਿਲਮ ‘ਦਿ ਟੈਸਟ ਆਫ਼ ਥਿੰਗਜ਼’ ਦਿਖਾਈ ਜਾ ਰਹੀ ਹੈ।
- ਕ੍ਰਿਤੀ ਖਰਬੰਦਾ ਨੇ ਪੂਰੀ ਕੀਤੀ ਪੁਲਕਿਤ ਸਮਰਾਟ ਦੀ ਮਰਹੂਮ ਮਾਂ ਦੀ ਆਖਰੀ ਇੱਛਾ, ਵਿਆਹ 'ਚ ਸੱਸ ਦੇ ਲਈ ਉਠਾਇਆ ਇਹ ਕਦਮ - Kriti Kharbanda
- ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਦਿਲਜੀਤ-ਪਰਿਣੀਤੀ ਦੀ ਫਿਲਮ 'ਚਮਕੀਲਾ' ਦਾ ਟ੍ਰੇਲਰ, ਕਰ ਰਹੇ ਨੇ ਇਸ ਤਰ੍ਹਾਂ ਦੇ ਕਮੈਂਟ - Chamkila Trailer X Review
- ਸ਼ਹਿਨਾਜ਼ ਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਬਤੌਰ ਪਲੇਬੈਕ ਗਾਇਕਾ ਵਜੋਂ ਆਪਣਾ ਪਹਿਲਾਂ ਗੀਤ ਕੀਤਾ ਰਿਲੀਜ਼ - Shehnaaz Gill Song Release
ਇਸ ਉਪਰੰਤ ਇਸ ਵਰ੍ਹੇ 2024 ਦੀ ਹੁਣ ਤੱਕ ਦੀ ਦੱਖਣੀ ਕੋਰੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਡਰਾਉਣੀ-ਰਹੱਸ-ਥ੍ਰਿਲਰ ਐਗਜ਼ੂਮਾ (ਪਮਿਓ) ਜਿਸਦਾ ਪ੍ਰੀਮੀਅਰ 2024 ਬਰਲਿਨੇਲ ਵਿੱਚ ਹੋਇਆ ਸੀ, ਉਸ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।
ਉਕਤ ਸਮਾਰੋਹ ਦੀ ਰਹਿਨੁਮਾਈ ਸ਼੍ਰੀ VS ਕੁੰਡੂ IAS (ਸੇਵਾਮੁਕਤ) ਅਤੇ ਫਿਲਮ ਡਿਵੀਜ਼ਨ ਤੋਂ ਇਲਾਵਾ ਭਾਰਤ ਦੇ ਸਾਬਕਾ ਮੁਖੀ ਫਿਲਮ ਅਟਤੇ ਫੈਸਟੀਵਲ ਦੇ ਨਿਰਦੇਸ਼ਕ ਅਤੇ ਉਦਯੋਗ ਦੇ ਅਨੁਭਵੀ ਬੀਨਾ ਪਾਲ ਜੋ CIFF ਦੇ ਆਰਟਿਸਟਿਕ ਡਾਇਰੈਕਟਰ ਅਤੇ ਸੀਨੀਅਰ ਪੱਤਰਕਾਰ, ਫਿਲਮ ਆਲੋਚਕ ਨਮਰਤਾ ਲਈ ਕਿਊਰੇਟਰ ਵੀ ਹਨ ਅਤੇ ਨੀਨਾ ਲੈਥ, ਸਿਨੇਵੈਸਚਰ ਦੀ ਸੰਸਥਾਪਕ ਕਰ ਰਹੇ ਹਨ, ਜਿਨ੍ਹਾਂ ਅਨੁਸਾਰ "CIFF ਮਾਸਟਰ ਕਲਾਸਾਂ ਰਾਹੀਂ ਸਿਨੇਮਾ ਸਿਰਜਨਾਵਾਂ ਨੂੰ ਨਾਯਾਬ ਰੰਗ ਦੇ ਰਹੀਆਂ ਹਸਤੀਆਂ ਨੂੰ ਇੱਕੋ ਮੰਚ ਉਪਰ ਇੱਕਠੇ ਕਰਨਾ ਚਾਹੁੰਦੀ ਹੈ ਤਾਂ ਕਿ ਰਚਨਾਤਮਕ ਦੇ ਨਾਲ-ਨਾਲ ਉਦਯੋਗ ਦੇ ਵਪਾਰਕ ਪਹਿਲੂਆਂ ਨੂੰ ਹੋਰ ਵਿਸਥਾਰ ਦਿੱਤਾ ਜਾ ਸਕੇ।