ਮੁੰਬਈ: ਸ਼ਾਹਰੁਖ ਖਾਨ ਨੇ ਹੂਰੁਨ ਇੰਡੀਆ ਰਿਚ ਲਿਸਟ 'ਚ ਜਗ੍ਹਾਂ ਬਣਾਈ ਹੈ। ਇਸ ਲਿਸਟ 'ਚ ਸ਼ਾਹਰੁਖ ਖਾਨ ਦਾ ਨਾਂ ਕਈ ਪ੍ਰਮੁੱਖ ਕਾਰੋਬਾਰੀਆਂ ਦੇ ਨਾਲ ਜੁੜ ਗਿਆ ਹੈ। ਹੁਣ ਫਾਰਚਿਊਨ ਨੇ ਵਿੱਤੀ ਸਾਲ 2023-24 'ਚ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੇ ਸੈਲੇਬਸ ਦੀ ਸੂਚੀ ਜਾਰੀ ਕੀਤੀ ਹੈ। ਇਸ 'ਚ ਸ਼ਾਹਰੁਖ ਖਾਨ ਦਾ ਨਾਂ ਟੈਕਸ ਅਦਾ ਕਰਨ ਵਾਲੇ ਸੈਲੇਬਸ ਦੀ ਸੂਚੀ 'ਚ ਸਭ ਤੋਂ ਉੱਪਰ ਹੈ।
ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਨੇ ਸਭ ਤੋਂ ਵੱਧ 92 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਸ਼ਾਹਰੁਖ ਖਾਨ ਦੇ ਨਾਲ-ਨਾਲ ਸਲਮਾਨ ਖਾਨ, ਅਮਿਤਾਭ ਬੱਚਨ ਅਤੇ ਕਪਿਲ ਸ਼ਰਮਾ ਨੇ ਵੀ ਇਸ ਸੂਚੀ 'ਚ ਜਗ੍ਹਾਂ ਬਣਾਈ ਹੈ। ਉਥੇ ਹੀ ਕਪਿਲ ਸ਼ਰਮਾ ਨੇ ਲਿਸਟ 'ਚ ਅੱਲੂ ਅਰਜੁਨ ਨੂੰ ਪਛਾੜ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ ਸਾਲ 2023 'ਚ ਇਕ ਨਹੀਂ ਸਗੋਂ ਤਿੰਨ ਪਠਾਨ, ਜਵਾਨ ਅਤੇ ਡੰਕੀ ਸੁਪਰਹਿੱਟ ਫਿਲਮਾਂ ਦਿੱਤੀਆਂ। ਸ਼ਾਹਰੁਖ ਖਾਨ ਨੇ ਸਾਲ 2023 'ਚ ਇਨ੍ਹਾਂ ਤਿੰਨ ਫਿਲਮਾਂ ਤੋਂ 2.5 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਇਕ ਸਾਲ 'ਚ ਇੰਨੀ ਕਮਾਈ ਕਰਨ ਵਾਲੇ ਇਕਲੌਤੇ ਅਦਾਕਾਰ ਬਣ ਗਏ ਹਨ। ਇਸ ਦੇ ਨਾਲ ਹੀ ਇਸ ਟੈਕਸ ਵਿੱਚ ਸ਼ਾਹਰੁਖ ਖਾਨ ਅਤੇ ਹੋਰ ਮਸ਼ਹੂਰ ਹਸਤੀਆਂ ਨੇ ਇਸ਼ਤਿਹਾਰਾਂ ਤੋਂ ਕਮਾਈ ਕੀਤੀ ਆਮਦਨ ਵੀ ਸ਼ਾਮਲ ਕੀਤੀ ਹੈ।
Top Celebrity Tax Payers!!💸
— Christopher Kanagaraj (@Chrissuccess) September 4, 2024
1. SRK
2. Thalapathy
3. Sallu Bhai pic.twitter.com/VO89TIsqjk
ਜੇਕਰ ਲਿਸਟ 'ਚ ਟੌਪ 5 ਟੈਕਸ ਅਦਾ ਕਰਨ ਵਾਲੇ ਅਦਾਕਾਰਾਂ ਦੀ ਗੱਲ ਕਰੀਏ ਤਾਂ ਵਿਜੇ ਥਲਾਪਤੀ ਦੂਜੇ ਸਥਾਨ 'ਤੇ ਹਨ। ਰਿਪੋਰਟ ਮੁਤਾਬਕ ਵਿਜੇ ਥਲਾਪਤੀ ਨੇ 80 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਇਸ ਤੋਂ ਬਾਅਦ ਸਲਮਾਨ ਖਾਨ (75 ਕਰੋੜ ਰੁਪਏ), ਅਮਿਤਾਭ ਬੱਚਨ (71 ਕਰੋੜ) ਅਤੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ 66 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੁਸ਼ਪਾ ਸਟਾਰ ਨੇ 14 ਕਰੋੜ ਰੁਪਏ ਅਤੇ ਕਪਿਲ ਸ਼ਰਮਾ ਨੇ 26 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਇਹ ਵੀ ਪੜ੍ਹੋ: