ETV Bharat / entertainment

'ਮਿਰਜ਼ਾਪੁਰ' ਦੇ 'ਗੱਡੂ ਪੰਡਿਤ' ਅਲੀ ਫਜ਼ਲ ਬਣੇ ਪਿਤਾ, ਸਟਾਰ ਪਤਨੀ ਰਿਚਾ ਚੱਢਾ ਨੇ ਦਿੱਤਾ ਧੀ ਨੂੰ ਜਨਮ - Richa Chadha And Ali Fazal - RICHA CHADHA AND ALI FAZAL

Richa Chadha And Ali Fazal: ਹਾਲ ਹੀ 'ਚ ਰਿਲੀਜ਼ ਹੋਈ ਸੀਰੀਜ਼ 'ਮਿਰਜ਼ਾਪੁਰ 3' ਦੇ 'ਗੁੱਡੂ ਪੰਡਿਤ' ਅਲੀ ਫਜ਼ਲ ਪਿਤਾ ਬਣ ਗਏ ਹਨ। ਅਦਾਕਾਰ ਦੀ ਸਟਾਰ ਪਤਨੀ ਰਿਚਾ ਚੱਢਾ ਨੇ ਬੇਟੀ ਨੂੰ ਜਨਮ ਦਿੱਤਾ ਹੈ।

Richa Chadha And Ali Fazal
Richa Chadha And Ali Fazal (instagram)
author img

By ETV Bharat Entertainment Team

Published : Jul 18, 2024, 4:23 PM IST

ਮੁੰਬਈ (ਬਿਊਰੋ): ਬਾਲੀਵੁੱਡ 'ਚ ਇੱਕ ਵਾਰ ਫਿਰ ਤੋਂ ਧਮਾਲ ਮੱਚ ਗਈ ਹੈ। ਇਸ ਵਾਰ ਬਾਲੀਵੁੱਡ ਦੀ ਖੂਬਸੂਰਤ ਜੋੜੀ ਅਲੀ ਫਜ਼ਲ ਅਤੇ ਰਿਚਾ ਚੱਢਾ ਮਾਤਾ-ਪਿਤਾ ਬਣ ਗਏ ਹਨ। 'ਫੁਕਰੇ' ਫੇਮ 'ਭੋਲੀ ਪੰਜਾਬਣ' ਰਿਚਾ ਚੱਢਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਰਿਚਾ ਚੱਢਾ ਅਤੇ ਅਲੀ ਫਜ਼ਲ ਨੇ 16 ਜੁਲਾਈ ਨੂੰ ਬੇਟੀ ਦੇ ਜਨਮ ਦੀ ਖੁਸ਼ਖਬਰੀ ਦਿੱਤੀ ਸੀ। ਇਸ ਸਮੇਂ ਜੋੜੇ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਵੀ ਕੀਤਾ।

ਜੋੜੇ ਨੇ ਕੀਤਾ ਧੰਨਵਾਦ: ਅਲੀ ਅਤੇ ਰਿਚਾ ਨੇ ਆਪਣੇ ਵਿਸ਼ੇਸ਼ ਨੋਟ ਵਿੱਚ ਲਿਖਿਆ, '16 ਜੁਲਾਈ ਨੂੰ ਸਾਡੇ ਘਰ ਇੱਕ ਧੀ ਨੇ ਜਨਮ ਲਿਆ, ਜਿਸਦੀ ਖੁਸ਼ੀ ਦਾ ਕੋਈ ਅੰਦਾਜ਼ਾਂ ਨਹੀਂ ਹੈ, ਸਾਡਾ ਪਰਿਵਾਰ ਖੁਸ਼ੀਆਂ ਨਾਲ ਭਰ ਗਿਆ ਹੈ, ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ 'ਅਲੀ ਫਜ਼ਲ ਅਤੇ ਰਿਚਾ ਚੱਢਾ ਦਾ ਪਿਆਰ।'

ਇਸ ਤੋਂ ਪਹਿਲਾਂ 14 ਜੁਲਾਈ ਨੂੰ ਰਿਚਾ ਚੱਢਾ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਆਪਣੀ ਬੇਟੀ ਦੇ ਆਉਣ ਦੀ ਗੱਲ ਕਰ ਰਹੀ ਸੀ। ਇਸ ਪੋਸਟ 'ਚ ਅਦਾਕਾਰਾ ਨੇ ਲਿਖਿਆ ਸੀ, 'ਫਿਲਹਾਲ ਕੋਈ ਆਰਾਮ ਨਹੀਂ ਹੈ, ਪਰ ਮੈਂ ਇਸ ਨੂੰ ਬਰਦਾਸ਼ਤ ਕਰ ਰਹੀ ਹਾਂ, ਉਹ ਹਮੇਸ਼ਾ ਹਲਚਲ ਕਰਦੀ ਰਹਿੰਦੀ ਹੈ।'

ਕਦੋਂ ਹੋਇਆ ਸੀ ਵਿਆਹ?: ਤੁਹਾਨੂੰ ਦੱਸ ਦੇਈਏ ਕਿ ਅਲੀ ਅਤੇ ਰਿਚਾ ਨੇ ਸਾਲ 2020 ਵਿੱਚ ਸਪੈਸ਼ਲ ਮੈਰਿਜ ਕੋਰਟ ਵਿੱਚ ਗੁਪਤ ਤਰੀਕੇ ਨਾਲ ਵਿਆਹ ਕੀਤਾ ਸੀ ਅਤੇ ਫਿਰ ਸਾਲ 2022 ਵਿੱਚ ਜੋੜੇ ਨੇ ਸਾਰੇ ਰੀਤੀ-ਰਿਵਾਜਾਂ ਨਾਲ ਧੂਮ-ਧਾਮ ਨਾਲ ਵਿਆਹ ਕੀਤਾ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਲੀ ਨੂੰ 5 ਜੁਲਾਈ ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਵਾਲੀ ਕ੍ਰਾਈਮ ਸੀਰੀਜ਼ 'ਮਿਰਜ਼ਾਪੁਰ 3' 'ਚ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਿਚਾ ਚੱਢਾ ਸੰਜੇ ਲੀਲਾ ਭੰਸਾਲੀ ਦੀ ਪਹਿਲੀ ਵੈੱਬ-ਸੀਰੀਜ਼ 'ਹੀਰਾਮੰਡੀ' 'ਚ ਨਜ਼ਰ ਆ ਚੁੱਕੀ ਹੈ। ਇਸ ਸੀਰੀਜ਼ 'ਚ ਰਿਚਾ 'ਲੱਜੋ' ਦੇ ਕਿਰਦਾਰ 'ਚ ਨਜ਼ਰ ਆਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.