ਕੰਗਨਾ ਰਣੌਤ ਨੇ 'ਛੋਟੀ ਕਾਸ਼ੀ' 'ਚ ਦਾਖ਼ਲ ਕੀਤੀ ਨਾਮਜ਼ਦਗੀ, ਕਿਹਾ- ਉਮੀਦ ਹੈ ਕਿ ਮੈਂਨੂੰ ਰਾਜਨੀਤੀ ਖੇਤਰ 'ਚ ਵੀ ਸਫਲਤਾ ਮਿਲੇ - Kangana Ranaut Nomination - KANGANA RANAUT NOMINATION
Lok Sabha Election 2024: ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਅੱਜ ਛੋਟੀ ਕਾਸ਼ੀ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਕੰਗਨਾ ਨੇ ਜ਼ਿਲ੍ਹਾਂ ਹੈੱਡਕੁਆਰਟਰ 'ਚ ਰੋਡ ਸ਼ੋਅ ਕੀਤਾ ਸੀ। ਹਿਮਾਚਲ ਪ੍ਰਦੇਸ਼ ਵਿੱਚ ਨਾਮਜ਼ਦਗੀ ਪ੍ਰਕਿਰਿਆ ਦਾ ਅੱਜ ਆਖਰੀ ਦਿਨ ਹੈ।
Published : May 14, 2024, 1:47 PM IST
ਮੰਡੀ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਕੰਗਨਾ ਰਣੌਤ ਨੇ ਵੀ ਅੱਜ ਛੋਟੀ ਕਾਸ਼ੀ ਮੰਡੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਹਿਮਾਚਲ ਪ੍ਰਦੇਸ਼ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੇ ਆਖ਼ਰੀ ਦਿਨ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਨੇ ਵੀ ਡੀਸੀ ਮੰਡੀ ਦੇ ਦਫ਼ਤਰ ਵਿੱਚ ਜਾ ਕੇ ਨਾਮਜ਼ਦਗੀ ਦਾਖ਼ਲ ਕੀਤੀ।
ਉਲੇਖਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਸ਼ੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਅਤੇ ਅੱਜ ਕੰਗਨਾ ਨੇ ਛੋਟੀ ਕਾਸ਼ੀ ਦੇ ਨਾਂਅ ਨਾਲ ਜਾਣੇ ਜਾਂਦੇ ਸ਼ਹਿਰ ਮੰਡੀ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਭਾਜਪਾ ਉਮੀਦਵਾਰ ਕੰਗਨਾ ਰਣੌਤ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਸੂਬਾ ਪ੍ਰਧਾਨ ਰਾਜੀਵ ਬਿੰਦਲ, ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਅਤੇ ਹੋਰ ਭਾਜਪਾ ਆਗੂਆਂ ਨਾਲ ਡੀਸੀ ਦਫ਼ਤਰ ਮੰਡੀ ਪੁੱਜੀ ਅਤੇ ਡੀਸੀ ਮੰਡੀ ਨੂੰ ਨਾਮਜ਼ਦਗੀ ਪੱਤਰ ਸੌਂਪੇ।
- ਯਮੁਨੋਤਰੀ ਧਾਮ 'ਚ ਗੁਜਰਾਤ ਦੇ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਹੁਣ ਤੱਕ 5 ਲੋਕਾਂ ਦੀ ਮੌਤ - Chardham Yatra 2024
- ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਵੱਡਾ ਅਪਡੇਟ, ਮੁੰਬਈ ਕ੍ਰਾਈਮ ਬ੍ਰਾਂਚ ਦੇ ਹੱਥ ਲੱਗਿਆ ਛੇਵਾਂ ਮੁਲਜ਼ਮ - Salman Khan Firing Case
- ਨਹੀਂ ਰਹੇ ਸੁਸ਼ੀਲ ਮੋਦੀ, ਅੱਜ ਪਟਨਾ 'ਚ ਹੋਵੇਗਾ ਅੰਤਿਮ ਸੰਸਕਾਰ, ਰਾਸ਼ਟਰਪਤੀ ਤੇ ਪੀਐੱਮ ਮੋਦੀ ਸਣੇ ਕਈ ਨੇਤਾਵਾਂ ਨੇ ਕੀਤਾ ਦੁੱਖ ਪ੍ਰਗਟ - Sushil Modi died in Delhi
ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਭਾਜਪਾ ਨੇਤਾਵਾਂ ਨਾਲ ਜ਼ਿਲਾ ਹੈੱਡਕੁਆਰਟਰ 'ਚ ਪਡਾਲ ਤੋਂ ਸੇਰੀ ਮੰਚ ਤੱਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਅਤੇ ਜਨ ਸਭਾਵਾਂ ਵਿੱਚ 17 ਵਿਧਾਨ ਸਭਾ ਹਲਕਿਆਂ ਤੋਂ ਲੋਕਾਂ ਦੀ ਭੀੜ ਇਕੱਠੀ ਹੋਈ।
ਨਾਮਜ਼ਦਗੀ ਭਰਨ ਤੋਂ ਬਾਅਦ ਕੰਗਨਾ ਨੇ ਕਿਹਾ, 'ਅੱਜ ਮੈਂ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਇਹ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਨੂੰ ਮੰਡੀ ਤੋਂ ਚੋਣ ਲੜਨ ਦਾ ਮੌਕਾ ਮਿਲਿਆ ਹੈ, ਮੈਂ ਬਾਲੀਵੁੱਡ ਵਿੱਚ ਸਫਲ ਰਹੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਰਾਜਨੀਤੀ ਦੇ ਖੇਤਰ ਵਿੱਚ ਵੀ ਸਫਲਤਾ ਮਿਲੇਗੀ।'
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਅਦਾਕਾਰਾ ਨੇ ਅੱਗੇ ਕਿਹਾ, 'ਮੰਡੀ ਦੇ ਲੋਕਾਂ ਅਤੇ ਉਨ੍ਹਾਂ ਦਾ ਮੇਰੇ ਨਾਲ ਪਿਆਰ ਮੈਨੂੰ ਇੱਥੇ ਲੈ ਕੇ ਆਇਆ ਹੈ। ਸਾਡੇ ਦੇਸ਼ ਦੀਆਂ ਔਰਤਾਂ ਹਰ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ।